ਕੈਨੇਡੀਅਨ ਮਾਸਟਰਜ਼ ਗੇਮਾਂ ''ਚ ਪੰਜਾਬੀ ਚੋਬਰਾਂ ਨੇ ਲਿਆ ਹਿੱਸਾ
Tuesday, Aug 06, 2024 - 01:32 PM (IST)
ਫਰਿਜਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)- ਮਾਂਟਰੀਅਲ, ਕੈਨੇਡਾ ਵਿੱਚ 48ਵੀਂ ਕੈਨੇਡੀਅਨ ਮਾਸਟਰਜ਼ ਆਊਟਡੋਰ ਟਰੈਕ ਅਤੇ ਫੀਲਡ ਮੀਟ ਹੋਈ। ਇਸ ਵਿੱਚ ਵੱਖੋ-ਵੱਖ ਦੇਸ਼ਾਂ ਤੋਂ ਅਥਲੀਟ ਪਹੁੰਚੇ ਹੋਏ ਸਨ। ਇਨ੍ਹਾਂ ਖੇਡਾਂ ਵਿੱਚ ਅਮਰੀਕਾ ਤੋਂ ਪਹੁੰਚੇ ਪੰਜਾਬੀਆਂ ਨੇ ਹਿੱਸਾ ਲਿਆ। ਇਸ ਮੌਕੇ ਫਰਿਜਨੋ ਨਿਵਾਸੀ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋਅ ਵਿੱਚ ਗੋਲਡ ਮੈਡਲ ਅਤੇ ਵੇਟ ਥਰੋਅ ਵਿੱਚ ਗੋਲਡ ਮੈਡਲ ਜਿੱਤਿਆ। ਸ਼ਾਟ ਪੁਟ ਅਤੇ ਡਿਸਕਸ ਥਰੋਅ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਪੜ੍ਹੋ ਇਹ ਅਹਿਮ ਖ਼ਬਰ-ਰਾਸ਼ਟਰਪਤੀ ਦ੍ਰੋਪਦੀ ਮੁਰਮੂ ਫਿਜੀ ਦੇ 'ਸਰਵਉੱਚ ਨਾਗਰਿਕ ਪੁਰਸਕਾਰ' ਨਾਲ ਸਨਮਾਨਿਤ
ਫਰਿਜ਼ਨੋ ਨਿਵਾਸੀ ਸੁਖਨੈਨ ਸਿੰਘ ਨੇ ਲੰਬੀ ਛਾਲ ਵਿੱਚ ਸੋਨ ਤਗਮਾ ਜਿੱਤਿਆ ਤੇ ਟ੍ਰਿਪਲ ਜੰਪ ਵਿੱਚ ਵੀ ਸੋਨ ਤਗਮਾ ਜਿੱਤਿਆ। ਕਲੀਵਲੈਂਡ, ਓਹੀਓ ਦੇ ਗੁਰਦਿਆਲ ਸਿੰਘ ਨੇ 800 ਮੀਟਰ ਦੌੜ ਅਤੇ 1500 ਮੀਟਰ ਦੌੜ ਵਿੱਚ 2 ਸੋਨ ਤਗਮੇ ਜਿੱਤੇ। ਇਸ ਤੋਂ ਇਲਾਵਾ ਉਸ ਨੇ 4x400 ਮੀਟਰ ਰਿਲੇਅ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ। ਉਸਨੇ 400 ਮੀਟਰ, 1500 ਮੀਟਰ ਰੇਸ ਵਾਕ ਅਤੇ 10 ਕਿਲੋ ਦੌੜ ਵਿੱਚ 3 ਕਾਂਸੀ ਦੇ ਤਗਮੇ ਵੀ ਜਿੱਤੇ। ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਐਥਲੀਟ ਆਸਟ੍ਰੇਲੀਆ, ਨਿਊਜ਼ੀਲੈਂਡ, ਜਮਾਇਕਾ, ਤ੍ਰਿਨੀਦਾਦ, ਅਮਰੀਕਾ ਆਦਿ ਬਹੁਤ ਸਾਰੇ ਦੇਸ਼ਾਂ ਤੋਂ ਪਹੁੰਚੇ ਹੋਏ ਸਨ। ਇਸ ਟਰੈਕ ਅਤੇ ਫੀਲਡ ਮੀਟ ਵਿੱਚ ਦੁਨੀਆ ਭਰ ਦੇ 885 ਅਥਲੀਟਾਂ ਪੁਰਸ਼ ਅਤੇ ਔਰਤਾਂ ਨੇ ਹਿੱਸਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।