ਕੈਨੇਡਾ ਦੇ ਮਸ਼ਹੂਰ ਰਿਐਲਿਟੀ ਟੀ. ਵੀ. ਸ਼ੋਅ ’ਚ ਚਮਕਿਆ ਪੰਜਾਬ ਦਾ ਇਸ਼ਾਨ, ਵੋਟ ਕਰਕੇ ਵਧਾਓ ਹੌਂਸਲਾ

Monday, May 06, 2024 - 01:06 AM (IST)

ਕੈਨੇਡਾ ਦੇ ਮਸ਼ਹੂਰ ਰਿਐਲਿਟੀ ਟੀ. ਵੀ. ਸ਼ੋਅ ’ਚ ਚਮਕਿਆ ਪੰਜਾਬ ਦਾ ਇਸ਼ਾਨ, ਵੋਟ ਕਰਕੇ ਵਧਾਓ ਹੌਂਸਲਾ

ਇੰਟਰਨੈਸ਼ਨਲ ਡੈਸਕ– ਕੈਨੇਡਾ ਦੇ 19 ਸਾਲ ਦੇ ਪੰਜਾਬੀ ਮੁੰਡੇ ਇਸ਼ਾਨ ਸੋਬਤੀ ਨੇ ਕੁਝ ਅਜਿਹਾ ਕਰ ਦਿਖਾਇਆ ਹੈ, ਜਿਸ ਕਾਰਨ ਕੈਨੇਡਾ ਟੀ. ਵੀ. ਰਿਐਲਿਟੀ ਇੰਡਸਟਰੀ ’ਚ ਪੰਜਾਬੀਆਂ ਦਾ ਨਾਂ ਉੱਚਾ ਹੋ ਗਿਆ ਹੈ। ਇਸ਼ਾਨ ਸੋਬਤੀ ਨੇ ਕੈਨੇਡਾ ਦੇ ਮਸ਼ਹੂਰ ਟੀ. ਵੀ. ਰਿਐਲਿਟੀ ਸ਼ੋਅ ‘ਕੈਨੇਡਾ’ਸ ਗੌਟ ਟੈਲੇਂਟ’ਵਿਚ ਵਿਟਨੀ ਹਿਊਸਟਨ ਦੇ ਗੀਤ ‘ਹਾਓ ਵਿਲ ਆਈ ਨੌ’ ਨੂੰ ਗਾਇਆ, ਜਿਸ ਦੀ ਆਵਾਜ਼ ਨੇ ਸ਼ੋਅ ’ਚ ਮੌਜੂਦ ਹਰ ਵਿਅਕਤੀ ਨੂੰ ਮੰਤਰ ਮੁਗਧ ਕਰ ਦਿੱਤਾ। ਜੱਜਾਂ ਦੇ ਨਾਲ-ਨਾਲ ਦਰਸ਼ਕਾਂ ਨੇ ਵੀ ਇਸ਼ਾਨ ਸੋਬਤੀ ਨੂੰ ਸਟੈਂਡਿੰਗ ਓਵੇਸ਼ਨ ਦਿੱਤੀ। ਹੁਣ ਇਸ਼ਾਨ ਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਤੁਸੀਂ ਇਹ ਸਾਥ ਉਸ ਨੂੰ ਵੋਟ ਕਰਕੇ ਦੇ ਸਕਦੇ ਹੈ। ਇਸ ਲਈ ਜਗ ਬਾਣੀ ਦੇ ਕੈਨੇਡਾ ਰਹਿੰਦੇ ਪਾਠਕ 1AM PST ਅਤੇ ਟੋਰਾਂਟੋ ਦੇ ਪਾਠਕ 4AM EST ਦੇ ਸਮੇਂ ਦੌਰਾਨ ਇਸ਼ਾਨ ਨੂੰ ਵੋਟ ਕਰ ਸਕਦੇ ਹਨ। 

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਛੱਡ ਰਹੇ ਨਾਗਰਿਕ, ਦੇਸ਼ ਛੱਡਣ ਵਾਲਿਆਂ ’ਤੇ ਜੁਰਮਾਨਾ ਲਗਾ ਸਕਦੀ ਹੈ ਟਰੂਡੋ ਸਰਕਾਰ, ਜਾਣੋ ਕੀ ਨੇ ਕਾਰਨ

ਅਸਲ ’ਚ ਇਸ਼ਾਨ ਸੋਬਤੀ ਨੇ ਹਾਲ ਹੀ ’ਚ ਕੈਨੇਡਾ ਦੇ ਮਸ਼ਹੂਰ ਟੀ. ਵੀ. ਰਿਐਲਿਟੀ ਸ਼ੋਅ ‘ਕੈਨੇਡਾ’ਸ ਗੌਟ ਟੈਲੇਂਟ’ ਲਈ ਆਡੀਸ਼ਨ ਦਿੱਤਾ ਸੀ। ਇਸ ਆਡੀਸ਼ਨ ਦੀ ਵੀਡੀਓ ਸਾਹਮਣੇ ਆ ਗਈ ਹੈ, ਜਿਸ ’ਚ ਇਸ਼ਾਨ ਨੂੰ ਸ਼ੋਅ ਦੇ ਜੱਜਾਂ ਵਲੋਂ ਸਟੈਂਡਿੰਗ ਓਵੇਸ਼ਨ ਮਿਲਦੀ ਦਿਖਾਈ ਦੇ ਰਹੀ ਹੈ।

PunjabKesari

ਇਸ਼ਾਨ ਸੋਬਤੀ ਨੇ ਆਡੀਸ਼ਨ ਦੌਰਾਨ ਵਿਟਨੀ ਹਿਊਸਟਨ ਦੇ ਗੀਤ ‘ਹਾਓ ਵਿਲ ਆਈ ਨੌ’ ਨੂੰ ਗਾਇਆ, ਜਿਸ ਦੀ ਆਵਾਜ਼ ਨੇ ਸ਼ੋਅ ’ਚ ਮੌਜੂਦ ਹਰ ਵਿਅਕਤੀ ਨੂੰ ਮੰਤਰ ਮੁਗਧ ਕਰ ਦਿੱਤਾ। ਜੱਜਾਂ ਦੇ ਨਾਲ-ਨਾਲ ਦਰਸ਼ਕਾਂ ਨੇ ਵੀ ਇਸ਼ਾਨ ਸੋਬਤੀ ਨੂੰ ਸਟੈਂਡਿੰਗ ਓਵੇਸ਼ਨ ਦਿੱਤੀ।

PunjabKesari

ਦੱਸ ਦੇਈਏ ਕਿ ਇਸ਼ਾਨ ਸੋਬਤੀ ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਸ਼ਹਿਰ ’ਚ ਰਹਿੰਦਾ ਹੈ। ਸ਼ੋਅ ਦੌਰਾਨ ਉਸ ਦੇ ਮਾਤਾ-ਪਿਤਾ ਤੇ ਭਰਾ ਵੀ ਉਸ ਦੀ ਹੌਸਲਾ-ਅਫਜ਼ਾਈ ਕਰਨ ਪਹੁੰਚੇ ਸਨ। ਇਸ ਸ਼ੋਅ ਨੂੰ ਜਿੱਤਣ ਵਾਲੇ ਨੂੰ 1 ਮਿਲੀਅਨ ਡਾਲਰਸ ਦਾ ਇਨਾਮ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News