ਇਟਲੀ ''ਚ ਅੰਤਰਰਾਸ਼ਟਰੀ ਮੇਲੇ ਦੌਰਾਨ ਖਿੱਚ ਦਾ ਕੇਂਦਰ ਰਿਹਾ ਪੰਜਾਬੀ ਭੰਗੜਾ

Monday, Sep 23, 2024 - 04:08 PM (IST)

ਮਿਲਾਨ/ ਇਟਲੀ ( ਸਾਬੀ ਚੀਨੀਆ )- ਪੰਜਾਬੀ ਲੋਕ ਨਾਚ ਭੰਗੜੇ ਤੋਂ ਹੁਣ ਵਿਦੇਸ਼ੀ ਲੋਕ ਵੀ ਖੂਬ ਪ੍ਰਭਾਵਿਤ ਹੋ ਰਹੇ ਹਨ।ਇਸੇ ਪ੍ਰਕਾਰ ਇਟਲੀ ਦੇ ਸ਼ਹਿਰ ਸਨਬੋਨੀਫਾਚੋ ਵਿਖੇ ਵੱਖ ਵੱਖ ਦੇਸ਼ਾਂ ਦੇ ਮਲਟੀਕਲਚਰਲ ਮੇਲੇ ਦੌਰਾਨ ਪੰਜਾਬੀ ਭੰਗੜੇ ਦੀ ਪੇਸ਼ਕਾਰੀ ਨੇ ਇਕ ਵਾਰ ਫਿਰ ਵਿਦੇਸ਼ੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।ਇਸ ਮੇਲੇ ਵਿੱਚ "ਭੰਗੜਾ ਬੁਆਇਜ ਐਂਡ ਗਰਲਜ਼ ਗਰੁੱਪ" ਇਟਲੀ ਦੀ ਟੀਮ ਨੇ ਕੋਚ ਸ:ਵਰਿੰਦਰਦੀਪ ਸਿੰਘ ਰਵੀ ਕੁੰਦਨ ਦੀ ਅਗਵਾਈ ਵਿੱਚ ਪੰਜਾਬੀ ਭੰਗੜੇ ਦੇ ਅਜਿਹੇ ਜੌਹਰ ਦਿਖਾਏ ਕਿ ਉੱਥੇ ਹਾਜਿਰ ਵਿਦੇਸ਼ੀ ਲੋਕ ਅਸ਼-ਅਸ਼ ਕਰ ਉੱਠੇ ਅਤੇ ਭੰਗੜੇ ਦੀਆਂ ਤਾਲਾਂ ਦੇ ਨਾਲ਼ ਝੂਮਦੇ ਦਿਖਾਈ ਦਿੱਤੇ।

PunjabKesari

ਪੜ੍ਹੋ ਇਹ ਅਹਿਮ ਖ਼ਬਰ- Teens ਖ਼ਿਲਾਫ਼ ਜਿਨਸੀ ਅਪਰਾਧ ਕਰਨ ਵਾਲੇ ਸਾਵਧਾਨ,  ਮਿਲੇਗੀ ਸਖ਼ਤ ਸਜ਼ਾ

ਬੱਚਿਆਂ ਦੇ ਨਾਲ-ਨਾਲ ਔਰਤਾਂ ਅਤੇ ਸਾਰਾ ਹੀ ਆਲਮ ਨੱਚਦਾ ਨਜਰ ਆਇਆ।ਦੱਸਣਯੋਗ ਹੈ ਕਿ ਇਟਲੀ ਦੇ ਵੱਖ-ਵੱਖ ਹਿੱਸਿਆਂ ਵਿਚ ਅਜਿਹੇ ਪ੍ਰੋਗਰਾਮ ਓਲੀਕੇ ਜਾਂਦੇ ਹਨ ਤਾਂ ਜੋ ਭਾਈਚਾਰਕ ਸਾਂਝ ਹੋਰ ਮਜ਼ਬੂਤ ਕੀਤਾ ਜਾ ਸਕੇ। ਭਾਰਤੀ ਭਾਈਚਾਰੇ ਦੀ ਤਰਫੋਂ ਸ:ਸੰਤੋਖ ਸਿੰਘ ਲਾਲੀ ਅਤੇ ਸ:ਹਰਪ੍ਰੀਤ ਸਿੰਘ ਬੱਲ ਨੇ ਇਸ ਮੇਲੇ ਦੌਰਾਨ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News