ਸ਼ਰਾਬ ਪੀਕੇ ਟਰੱਕ-ਟਰੈਲਰ ਚਲਾਉਣ ਦੇ ਦੋਸ਼ ਹੇਠ ਕੈਨੇਡਾ ’ਚ ਪੰਜਾਬੀ ਚਾਰਜ

Tuesday, Feb 01, 2022 - 10:39 AM (IST)

ਸ਼ਰਾਬ ਪੀਕੇ ਟਰੱਕ-ਟਰੈਲਰ ਚਲਾਉਣ ਦੇ ਦੋਸ਼ ਹੇਠ ਕੈਨੇਡਾ ’ਚ ਪੰਜਾਬੀ ਚਾਰਜ

ਨਿਊਯਾਰਕ/ਉਨਟਾਰੀਓ (ਰਾਜ ਗੋਗਨਾ) : ਬ੍ਰੈਸਬ੍ਰਿਜ ਉਨਟਾਰੀਉ ਪ੍ਰੋਵਿਨਸ਼ਨਿਲ ਪੁਲਸ ਵੱਲੋਂ ਕੈਨੇਡਾ ਦੇ ਕੈਲੇਡਨ ਵਾਸੀ 45 ਸਾਲਾ ਪੰਜਾਬੀ ਟਰੱਕ ਡਰਾਈਵਰ ਜਸਵਿੰਦਰ ਸਿੰਘ ਨੂੰ ਕਥਿਤ ਤੌਰ ’ਤੇ ਸ਼ਰਾਬ ਪੀ ਕੇ ਟਰੱਕ-ਟਰੈਲਰ ਚਲਾਉਣ ਅਤੇ ਹਾਦਸਾ ਕਰਨ ਦੇ ਦੋਸ਼ ਹੇਠ ਚਾਰਜ ਕੀਤਾ ਗਿਆ ਹੈ।

ਉਨਟਾਰੀਓ ਪ੍ਰੋਵਿਨਸ਼ਨਿਲ ਪੁਲਸ ਮੁਤਾਬਕ ਇਹ ਹਾਦਸਾ ਹਾਈਵੇਅ 400 ਨਾਰਥ ਬਾਉਂਡ ਜੌਰਜੀਅਨ ਟਾਊਨਸ਼ਿਪ ਨੇੜੇ ਲੰਘੇ ਵੀਰਵਾਰ ਸ਼ਾਮ 7:17 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਪੁਲਸ ਨੂੰ ਫੋਨ ਕਾਲ ਗਈ ਸੀ ਕਿ ਇਕ ਟਰੱਕ ਟਰੈਲਰ ਹਾਈਵੇਅ ’ਤੇ ਜੈਕ-ਨਾਈਫ (Jack- knife) ਹੋ ਗਿਆ ਹੈ।

ਕਥਿਤ ਦੋਸ਼ੀ ਜਸਵਿੰਦਰ ਸਿੰਘ ਦੀ ਬ੍ਰੈਸਬ੍ਰਿਜ ਕਚਿਹਰੀ ਵਿਚ ਅਗਲੀ ਪੇਸ਼ੀ 22 ਫਰਵਰੀ ਦੀ ਪਈ ਹੈ। ਪੁਲਸ ਵੱਲੋਂ ਕਥਿਤ ਦੋਸ਼ੀ ਦਾ ਲਾਇਸੈਂਸ 3 ਮਹੀਨਿਆਂ ਲਈ ਮੁਅੱਤਲ ਅਤੇ ਵਹੀਕਲ 7 ਦਿਨਾਂ ਵਾਸਤੇ ਜ਼ਬਤ ਕਰ ਲਿਆ ਗਿਆ ਹੈ।


author

cherry

Content Editor

Related News