UK 'ਚ ਪੰਜਾਬੀ ਮੂਲ ਦੀ ਔਰਤ 'ਤੇ 10 ਸਾਲਾ ਧੀ ਦੇ ਕਤਲ ਦਾ ਦੋਸ਼
Thursday, Mar 07, 2024 - 02:22 PM (IST)
ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਪੰਜਾਬੀ ਮੂਲ ਦੀ 33 ਸਾਲਾ ਔਰਤ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਹੋਈ, ਜਿਸ 'ਤੇ ਆਪਣੀ 10 ਸਾਲਾ ਧੀ ਦਾ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। 10 ਸਾਲਾ ਮਾਸੂਮ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਦੇ ਇਕ ਸ਼ਹਿਰ 'ਚ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਸਕੀਰਤ ਕੌਰ, ਜਿਸਨੂੰ ਜੈਸਮੀਨ ਕੰਗ ਵਜੋਂ ਵੀ ਜਾਣਿਆ ਜਾਂਦਾ ਹੈ, ਬੱਚੀ ਸ਼ੇਅ ਕੰਗ ਦੇ ਕਤਲ ਦੇ ਦੋਸ਼ ਹੇਠ ਵੁਲਵਰਹੈਂਪਟਨ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋਈ। ਬੱਚੀ ਨੂੰ ਉਸਦੇ ਸਕੂਲ ਵਿੱਚ ਸ਼ਰਧਾਂਜਲੀ ਸਮਾਗਮ ਵਿੱਚ "ਖੁਸ਼ਦਿਲ" ਦੱਸਿਆ ਗਿਆ ਸੀ। ਵੈਸਟ ਮਿਡਲੈਂਡਜ਼ ਪੁਲਸ ਨੇ ਕਿਹਾ ਕਿ ਬੱਚੀ ਸੋਮਵਾਰ ਨੂੰ ਰੌਲੇ ਰੇਗਿਸ ਦੇ ਇੱਕ ਪਤੇ 'ਤੇ ਸੱਟਾਂ ਨਾਲ ਮਿਲੀ ਅਤੇ ਉਸ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ।
ਇੰਸਪੈਕਟਰ ਦਾ ਬਿਆਨ
ਇਸ ਮਾਮਲੇ ਵਿੱਚ ਡਿਟੈਕਟਿਵ ਇੰਸਪੈਕਟਰ ਡੈਨ ਨੇ ਕਿਹਾ,“ਸਾਡੀ ਹਮਦਰਦੀ ਸ਼ੇਅ ਦੇ ਪਰਿਵਾਰ ਅਤੇ ਦੋਸਤਾਂ ਨਾਲ ਹੈ। ਉਸ ਦੀ ਦੁਖਦਾਈ ਮੌਤ ਨੇ ਉਸ ਨੂੰ ਜਾਣਨ ਵਾਲਿਆਂ ਦੇ ਨਾਲ-ਨਾਲ ਵਿਆਪਕ ਭਾਈਚਾਰੇ 'ਤੇ ਡੂੰਘਾ ਪ੍ਰਭਾਵ ਪਾਇਆ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਪਰਿਵਾਰ ਨੂੰ ਨਿੱਜੀ ਤੌਰ 'ਤੇ ਸੋਗ ਕਰਨ ਲਈ ਛੱਡ ਦਿੱਤਾ ਜਾਵੇ ਕਿਉਂਕਿ ਸਾਡੀ ਪੁੱਛਗਿੱਛ ਜਾਰੀ ਹੈ। ਉਸ ਨੇ ਕਿਹਾ, "ਜੋ ਕੁਝ ਵਾਪਰਿਆ, ਉਸ ਨਾਲ ਭਾਈਚਾਰਾ ਹੈਰਾਨ ਹੈ ਅਤੇ ਅਸੀਂ ਖੇਤਰ ਵਿੱਚ ਪੁਲਸ ਮੌਜੂਦਗੀ ਨੂੰ ਜਾਰੀ ਰੱਖਾਂਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਆਪਣਾ ਸਮਰਥਨ ਪ੍ਰਦਾਨ ਕਰਾਂਗੇ।"
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਬੱਸ ਦੀ ਉਡੀਕ ਕਰ ਰਹੇ ਵਿਦਿਆਰਥੀਆਂ 'ਤੇ ਅੰਨ੍ਹੇਵਾਹ ਗੋਲੀਬਾਰੀ
ਜਸਕੀਰਤ ਕੌਰ ਨੂੰ ਕੀਤਾ ਗਿਆ ਗ੍ਰਿਫ਼ਤਾਰ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜਸਕੀਰਤ ਕੌਰ ਨੂੰ ਸੋਮਵਾਰ ਨੂੰ ਉਸ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਉਸ ਦੀ ਧੀ ਦੀ ਲਾਸ਼ ਮਿਲੀ ਸੀ। ਰੌਬਿਨ ਕਲੋਜ਼ ਦੀ ਜਾਇਦਾਦ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਮੇਂ ਸਿਰ ਪੋਸਟ ਮਾਰਟਮ ਕੀਤਾ ਜਾਵੇਗਾ। ਪੁਲਸ ਨੇ ਉਸ ਸਮੇਂ ਕਿਹਾ,"ਇਸ ਪੜਾਅ 'ਤੇ ਅਸੀਂ ਜਾਂਚ ਦੇ ਹਿੱਸੇ ਵਜੋਂ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਾਂ।"
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਫਰਜ਼ੀ ਲੁੱਟ ਦੇ ਮਾਮਲੇ 'ਚ ਦੋ ਗੁਜਰਾਤੀ ਵਿਅਕਤੀ ਭਗੋੜੇ ਘੋਸ਼ਿਤ
ਸ਼ੇਅ ਦੇ ਸਕੂਲ ਨੇ ਪ੍ਰਗਟ ਕੀਤਾ ਦੁੱਖ
ਬ੍ਰਿਕਹਾਊਸ ਪ੍ਰਾਇਮਰੀ ਸਕੂਲ, ਜਿੱਥੇ ਸ਼ੇ ਪੜ੍ਹਦੀ ਸੀ, ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਕੂਲ ਇਸ ਦੁਖਦਾਈ ਮੌਤ ਤੋਂ ਬਹੁਤ ਦੁਖੀ ਹੈ। ਸਕੂਲ ਮੁਤਾਬਕ ਸ਼ੇ ਪਿਆਰੀ, ਖੁਸ਼ ਮਿਜਾਜ਼ ਅਤੇ ਮੌਜ-ਮਸਤੀ ਕਰਨ ਵਾਲੀ ਬੱਚੀ ਸੀ।" ਉਸੇ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦੇ ਕੁਝ ਮਾਪਿਆਂ ਨੇ ਵੀ ਸ਼ੇ ਦੇ ਅੰਤਿਮ ਸੰਸਕਾਰ ਲਈ ਪੈਸਾ ਇਕੱਠਾ ਕਰਨ ਲਈ ਇੱਕ ਆਨਲਾਈਨ ਗੋ ਫੰਡ ਮੀ ਫੰਡਰੇਜ਼ਰ ਸਥਾਪਤ ਕੀਤਾ ਹੈ, ਜਿਸ ਵਿੱਚ ਹੁਣ ਤੱਕ 3,800 ਜੀਬੀਪੀ ਤੋਂ ਵੱਧ ਇਕੱਠੇ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।