ਇਹ 88 ਸਾਲਾ ਵਿਦਿਆਰਥੀ ਬਣਿਆ ਮਿਸਾਲ, 14ਵੀਂ ਡਿਗਰੀ ਹਾਸਲ ਕਰਨ ਵੱਲ ਵਧਾਏ ਕਦਮ

Thursday, Mar 25, 2021 - 04:50 PM (IST)

ਇਹ 88 ਸਾਲਾ ਵਿਦਿਆਰਥੀ ਬਣਿਆ ਮਿਸਾਲ, 14ਵੀਂ ਡਿਗਰੀ ਹਾਸਲ ਕਰਨ ਵੱਲ ਵਧਾਏ ਕਦਮ

ਰੋਮ (ਕੈਂਥ)- ਕਹਿੰਦੇ ਹਨ ਕਿ ਵਿੱਦਿਆ ਵਿਚਾਰੀ ਪਰਉਪਕਾਰੀ, ਅਤੇ ਵਿਦਿਆ ਹਾਸਲ ਕਰਨ ਲਈ ਕੋਈ ਉਮਰ ਮਾਇਨੇ ਨਹੀਂ ਰੱਖਦੀ, ਸਗੋਂ ਆਤਮ-ਵਿਸ਼ਵਾਸ, ਸਖ਼ਤ ਮਿਹਨਤ ਅਤੇ ਲਗਨ ਜ਼ਰੂਰੀ ਹੋਣੀ ਚਾਹੀਦੀ ਹੈ। ਅਜਿਹਾ ਹੀ ਇੱਕ ਇਟਾਲੀਅਨ ਮੂਲ ਦਾ ਵਿਅਕਤੀ ਕਰਕੇ ਦਿਖਾ ਰਿਹਾ ਹੈ। ਇਟਲੀ ਦੇ ਸੂਬਾ ਪੂਲੀਆ ਦਾ ਇੱਕ 88 ਸਾਲਾ ਡਾਕਟਰ ਆਪਣੀ 14ਵੀਂ ਡਿਗਰੀ ਲਈ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਰਿਹਾ ਹੈ।

ਇਟਲੀ ਦੇ ਸ਼ਹਿਰ ਫੋਜ਼ਾਂ ਨੇੜੇ ਪਿੰਡ ਤਰੋਈਆ ਦੇ ਸੇਵਾਮੁਕਤ ਪਰਿਵਾਰਕ ਡਾਕਟਰ ਅਤੇ ਸਾਬਕਾ ਮੇਅਰ ਲਿਓਨਾਰਦੋ ਅਲਟੋਬੇਲੀ 15 ਮਾਰਚ ਨੂੰ 88 ਸਾਲ ਦੇ ਹੋਏ ਹਨ। ਉਨ੍ਹਾਂ ਸਥਾਨਕ ਮੀਡੀਆ ਨੂੰ ਦੱਸਿਆ, “ਮੈਂ ਦੁਨੀਆ ਦਾ ਸਭ ਤੋਂ ਪੁਰਾਣਾ ਵਿਦਿਆਰਥੀ ਅਤੇ ਸਭ ਤੋਂ ਵੱਧ ਯੋਗਤਾ ਪ੍ਰਾਪਤ ਹਾਂ। ਉਨ੍ਹਾਂ ਆਪਣੀਆਂ 13 ਡਿਗਰੀ ਦੇ ਨਾਲ- ਨਾਲ ਕ੍ਰਿਮੀਨੋਲੋਜੀ ਵਿੱਚ ਮਾਸਟਰ ਵੀ ਕੀਤੀ ਹੈ, ਜੋ ਉਨ੍ਹਾਂ ਨੇ ਹਾਲ ਹੀ ਵਿੱਚ ਹੈਂਗਿੰਗ ਨਾਮ ਦਾ ਥੀਸਸ ਪੇਸ਼ ਕਰਨ ਤੋਂ ਬਾਅਦ ਫੌਜਾਂ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੈ। ਲਿਓਨਾਰਦ ਨੇ ਆਪਣੀ 14 ਵੀਂ ਡਿਗਰੀ ਹਾਸਲ ਕਰਨ ਲਈ ਖੋਜ ਵਿਗਿਆਨ ਵਿੱਚ ਇੱਕ ਕੋਰਸ ਸ਼ੁਰੂ ਕੀਤਾ ਹੈ ਅਤੇ ਆਪਣੀ ਡਾਕਟਰੀ ਦੀ ਪਹਿਲੀ ਡਿਗਰੀ ਸੰਨ 1969 ਵਿੱਚ ਇਟਲੀ ਦੇ ਸੀਏਨਾ ਸ਼ਹਿਰ ਦੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਸੀ।

ਉਨ੍ਹਾਂ ਦੀਆਂ ਹੋਰ ਡਿਗਰੀਆਂ ਵਿੱਚ ਕਾਨੂੰਨ, ਰਾਜਨੀਤੀ ਵਿਗਿਆਨ, ਸਾਹਿਤ, ਦਰਸ਼ਨ, ਪੁਰਾਤੱਤਵ, ਪੈਡੋਗਲੋਜੀ ਦੀ ਦੋਹਰੀ ਡਿਗਰੀ, ਖੇਤੀਬਾੜੀ ਵਿਗਿਆਨ, ਭੋਜਨ ਵਿਗਿਆਨ ਅਤੇ ਟੈਕਨਾਲੋਜੀ, ਸੈਰ-ਸਪਾਟਾ, ਇਤਿਹਾਸ ਅਤੇ ਜੀਵ-ਤਕਨਾਲੋਜੀ ਸ਼ਾਮਲ ਹਨ। ਲਿਓਨਾਰਦੋ ਅਲਟੋਬੇਲੀ ਉਨ੍ਹਾਂ ਲੋਕਾਂ ਲਈ ਜਿਊਂਦੀ ਜਾਗਦੀ ਮਿਸਾਲ ਹਨ ਜਿਹੜੇ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਉਮਰ ਲੰਘ ਜਾਣ ਕਾਰਨ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ।
 


author

cherry

Content Editor

Related News