ਕੋਵਿਡ-19 ਕਿੱਟ ਮੁਹੱਈਆ ਕਰਵਾਉਣਾ ਭਾਰਤ-ਚੀਨ ਸਬੰਧਾਂ ਲਈ ''ਸਭ ਤੋਂ ਚੰਗੇ ਸੰਕੇਤ''
Tuesday, Apr 14, 2020 - 11:40 PM (IST)
ਬੀਜਿੰਗ (ਭਾਸ਼ਾ)- ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਣ ਲਈ ਭਾਰਤ ਨੇ ਚੀਨ ਨੂੰ ਡੇਢ ਕਰੋੜ ਨਿੱਜੀ ਸੁਰੱਖਿਆ ਯੰਤਰਾਂ ਦੇ ਨਾਲ ਹੀ ਲੱਖਾਂ ਜਾਂਚ ਕਿੱਟਾਂ ਲਈ ਆਰਡਰ ਦਿੱਤਾ ਹੈ ਅਤੇ ਸਥਿਰ ਕੀਮਤਾਂ 'ਤੇ ਉਨ੍ਹਾਂ ਦੀ ਸੁਚਾਰੂ ਖਰੀਦ ਭਾਰਤ-ਚੀਨ ਸਬੰਧਾਂ ਲਈ ਸਭ ਤੋਂ ਵੱਧ ਸੰਭਵ ਸੰਕੇਤ ਦੇਵੇਗੀ। ਚੀਨ ਵਿਚ ਭਾਰਤ ਦੇ ਰਾਜਦੂਤ ਵਿਕਰਮ ਮਿਸਤਰੀ ਨੇ ਮੰਗਲਵਾਰ ਨੂੰ ਇਥੇ ਇਹ ਗੱਲ ਆਖੀ। ਕੋਰੋਨਾ ਵਾਇਰਸ ਨਾਲ ਤਕਰੀਬਨ ਢਾਈ ਮਹੀਨੇ ਤੱਕ ਜੂਝਣ ਤੋਂ ਬਾਅਦ ਚੀਨ ਵਿਚ ਕਾਰਖਾਨਿਆਂ ਨੇ ਇਕ ਵਾਰ ਫਿਰ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਭਾਰਤ ਸਣੇ ਪੂਰੀ ਦੁਨੀਆ ਵਿਚ ਵੈਂਟੀਲੇਟਰ ਅਤੇ ਨਿੱਜੀ ਸੁਰੱਖਿਆ ਯੰਤਰਾਂ (ਪੀਪੀਈ) ਸਣੇ ਡਾਕਟਰੀ ਸਾਮਾਨਾਂ ਦੀ ਭਾਰੀ ਮੰਗ ਨੂੰ ਇਕ ਵੱਡੇ ਕਾਰੋਬਾਰੀ ਮੌਕੇ ਦੇ ਤੌਰ 'ਤੇ ਦੇਖ ਰਿਹਾ ਹੈ।
ਚੀਨ ਨੇ ਇਸ ਸਾਮਾਨ ਦੇ ਐਕਸਪੋਰਟ ਲਈ ਨਿੱਜੀ ਅਤੇ ਸਰਕਾਰੀ ਕੰਪਨੀਆਂ ਦੋਵੇਂ ਹੀ ਆਰਡਰ ਦੇ ਰਹੀ ਹੈ। ਇਕ ਆਨਲਾਈਨ ਮੀਡੀਆ ਬ੍ਰੀਫਿੰਗ ਨੂੰ ਇਥੇ ਸੰਬੋਧਿਤ ਕਰਦੇ ਹੋਏ ਮਿਸਤਰੀ ਨੇ ਕੋਰੋਨਾ ਵਾਇਰਸ ਦਾ ਪ੍ਰਸਾਰ ਰੋਕਣ ਲਈ ਭਾਰਤ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਸੂਚੀਬੱਧ ਕੀਤਾ। ਰਾਜਦੂਤ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ ਵਿਚ ਹਸਪਤਾਲ ਸਹੂਲਤਾਂ ਨੂੰ ਵਿਸਥਾਰ ਦੇਣ ਦੀ ਕੋਸ਼ਿਸ਼ ਤਹਿਤ ਭਾਰਤ ਘਰੇਲੂ ਅਤੇ ਕੌਮਾਂਤਰੀ ਕੰਪਨੀਆਂ ਤੋਂ ਕਈ ਤਰ੍ਹਾਂ ਦੇ ਮੈਡੀਕਲ ਡਿਵਾਈਸ ਖਰੀਦ ਰਿਹਾ ਹੈ।
ਮਿਸਤਰੀ ਨੇ ਕਿਹਾ ਕਿ ਭਾਰਤ ਵਿਚ ਇਸ ਵੇਲੇ ਪੀ.ਪੀ.ਈ. ਅਤੇ ਕਿਟਸ, ਮਾਸਕ, ਦਸਤਾਨੇ, ਵੈਂਟੀਲੇਟਰ ਆਦਿ ਵਰਗੇ ਮੈਡੀਕਲ ਡਿਵਾਇਸ ਦੀ ਲੋੜ ਹੈ ਅਤੇ ਚੀਨ ਇਸ ਤਰ੍ਹਾਂ ਦੇ ਸਾਮਾਨ ਦਾ ਵੱਡਾ ਅਤੇ ਮਹੱਤਵਪੂਰਨ ਉਤਪਾਦਕ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਤੋਂ ਡੇਢ ਕਰੋੜ ਡਾਕਟਰੀ ਕਿੱਟ ਖਰੀਦਣ ਲਈ ਆਰਡਰ ਦਿੱਤੇ ਜਾ ਰਹੇ ਹਨ। ਮਿਸਤਰੀ ਨੇ ਕਿਹਾ ਕਿ ਭਾਰਤ ਦੀ ਯੋਜਨਾ 30 ਲੱਖ ਕੋਵਿਡ-19 ਜਾਂਚ ਕਿੱਟਾਂ ਖਰੀਦਣ ਦੀ ਵੀ ਹੈ ਜਿਨ੍ਹਾਂ ਵਿਚ ਅੱਧੀ ਸਪਲਾਈ ਪਹਿਲਾਂ ਹੀ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਮਾਂਬੱਧ ਤਰੀਕੇ ਅਤੇ ਸੁਚਾਰੂ ਢੰਗ ਨਾਲ ਨਾਲ ਸਥਿਰ ਕੀਮਤ 'ਤੇ ਅੰਦਾਜ਼ਨ ਸਮਾਂ-ਸਾਰਣੀ ਵਿਚ ਸਾਡੀਆਂ ਲੋੜਾਂ ਨੂੰ ਪੂਰਾ ਕਰਨਾ ਹੀ ਭਾਰਤ-ਚੀਨ ਸਬੰਧਾਂ ਬਾਰੇ ਸਭ ਤੋਂ ਵਧੀਆ ਸੰਕੇਤ ਦੇਣ ਦਾ ਸਭ ਤੋਂ ਚੰਗਾ ਜ਼ਰੀਆ ਹੋਵੇਗਾ।