ਨਸਲੀ ਭੇਦਭਾਵ ਦੇ ਖਿਲਾਫ ਅਮਰੀਕਾ ਦੇ ਪੋਰਟਲੈਂਡ ''ਚ ਪ੍ਰਦਰਸ਼ਨ ਤੇਜ਼

07/28/2020 12:18:14 AM

ਪੋਰਟਲੈਂਡ (ਅਮਰੀਕਾ): ਨਸਲੀ ਭੇਦਭਾਵ ਤੇ ਰੰਗ ਦੇ ਆਧਾਰ 'ਤੇ ਲੋਕਾਂ ਦੇ ਨਾਲ ਪੁਲਸ ਦੇ ਵਤੀਰੇ ਨੂੰ ਲੈ ਕੇ ਅਮਰੀਕਾ ਦੇ ਓਰੇਗਨ ਵਿਚ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਦੇ ਵਿਚਾਲੇ ਝੜਪ ਹੋ ਗਈ। ਪੋਰਟਲੈਂਡ ਦੇ ਮਾਰਕ ਓ ਹੇਟਫੀਲਡ ਕੰਪਲੈਕਸ ਦੇ ਬਾਹਰ ਜਮਾ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਲਈ ਸੋਮਵਾਰ ਤੜਕੇ ਸੁਰੱਖਿਆ ਬਲਾਂ ਨੇ ਹੰਝੂ ਗੈਸ ਦੇ ਗੋਲੇ ਦਾਗੇ ਤੇ ਹੋਰ ਤਰੀਕੇ ਅਪਣਾਏ। 

ਐਤਵਾਰ ਰਾਤ ਤੋਂ ਹੀ ਇਹ ਪ੍ਰਦਰਸ਼ਨ ਸ਼ੁਰੂ ਹੋਇਆ ਤੇ ਤੜਕੇ ਸੋਮਵਾਰ ਤੱਕ ਪ੍ਰਦਰਸ਼ਨਕਾਰੀ ਡਟੇ ਰਹੇ। ਮਈ ਵਿਚ ਮਿਨੀਪੋਲਿਸ ਵਿਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਦੋ ਮਹੀਨੇ ਤੋਂ ਰਾਤ ਵਿਚ ਸ਼ਹਿਰ ਵਿਚ ਪ੍ਰਦਰਸ਼ਨ ਚੱਲ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰਦਰਸ਼ਨ ਨੂੰ ਸ਼ਾਂਤ ਕਰਨ ਦੇ ਲਈ ਉਨ੍ਹਾਂ ਨੇ ਪੋਰਟਲੈਂਡ ਵਿਚ ਸੁਰੱਖਿਆ ਬਲ ਭੇਜੇ ਹਨ। ਜਦਕਿ, ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਦੀ ਮੌਜੂਦਗੀ ਨਾਲ ਹਾਲਾਤ ਹੋਰ ਖਰਾਬ ਹੋ ਰਹੇ ਹਨ। ਨਸਲੀ ਭੇਦ-ਭਾਵ ਤੇ ਰੰਗ ਦੇ ਆਧਾਰ 'ਤੇ ਲੋਕਾਂ ਦੇ ਨਾਲ ਪੁਲਸ ਦੇ ਵਤੀਰੇ ਨੂੰ ਲੈ ਕੇ ਕਈ ਹਫਤਿਆਂ ਤੋਂ ਲੋਕ ਪ੍ਰਦਰਸ਼ਨ ਕਰ ਰਹੇ ਹਨ। ਐਤਵਾਰ ਨੂੰ ਪ੍ਰਦਰਸ਼ਨ ਦੀ ਸ਼ੁਰੂਆਤ ਸ਼ਾਂਤੀਪੂਰਨ ਤਰੀਕੇ ਨਾਲ ਹੋਈ ਸੀ ਤੇ ਮੁਹਿੰਮ ਚਲਾਉਣ ਵਾਲਿਆਂ ਨੇ ਭਾਸ਼ਣ ਦਿੱਤੇ ਤੇ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਨਾਅਰੇ ਲਗਾਏ। ਹਾਲਾਂਕਿ ਅਮਰੀਕੀ ਸੁਰੱਖਿਆ ਬਲਾਂ ਨੇ ਪ੍ਰਦਰਸ਼ਨ ਨੂੰ ਗੈਰ-ਕਾਨੂੰਨੀ ਇਕੱਠ ਐਲਾਨ ਕਰ ਦਿੱਤਾ ਤੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰਨ ਦੇ ਲਈ ਸੜਕ 'ਤੇ ਉਤਰ ਆਏ। ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਪਰ ਇਹ ਪਤਾ ਨਹੀਂ ਲੱਗਿਆ ਕਿ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 

ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਵਿਚ ਅਧਿਕਾਰੀਆਂ ਨੂੰ ਕਈ ਘੰਟੇ ਲੱਗ ਗਏ। ਇਸ ਵਿਚਾਲੇ ਭੀੜ ਨੂੰ ਹਟਾਉਣ ਦੇ ਲਈ ਕਈ ਤਰੀਕੇ ਅਜ਼ਮਾਏ ਗਏ। ਕਈ ਪ੍ਰਦਰਸ਼ਨਕਾਰੀ ਚਲੇ ਗਏ ਪਰ ਕੁਝ ਪ੍ਰਦਰਸ਼ਨਕਾਰੀ ਤੜਕੇ ਦੋ ਵਜੇ ਤੋਂ ਬਾਅਦ ਵੀ ਡਟੇ ਰਹੇ। ਪੋਰਟਲੈਂਡ ਪੁਲਸ ਨੇ ਕਿਹਾ ਕਿ ਸੋਮਵਾਰ ਤੜਕੇ ਪ੍ਰਦਰਸ਼ਨ ਦੇ ਦੌਰਾਨ ਭੀੜ ਨੂੰ ਹਟਾਉਣ ਵਿਚ ਵਿਭਾਗ ਦੇ ਅਧਿਕਾਰੀ ਸ਼ਾਮਲ ਨਹੀਂ ਸਨ। 


Baljit Singh

Content Editor

Related News