ਕੈਨੇਡਾ-ਅਮਰੀਕਾ ਸਰਹੱਦ ''ਤੇ ਵਿਰੋਧ ਪ੍ਰਦਰਸ਼ਨ ਅਜੇ ਵੀ ਜਾਰੀ

Sunday, Feb 13, 2022 - 02:43 PM (IST)

ਵਿੰਡਸਰ/ਕੈਨੇਡਾ (ਭਾਸ਼ਾ)- ਕੋਵਿਡ-19 ਰੋਕੂ ਵੈਕਸੀਨ ਸਬੰਧੀ ਹੁਕਮਾਂ ਅਤੇ ਹੋਰ ਪਾਬੰਦੀਆਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਅਮਰੀਕਾ ਨੂੰ ਕੈਨੇਡਾ ਨਾਲ ਜੋੜਨ ਵਾਲੇ ਇਕ ਵੱਡੇ ਸਰਹੱਦੀ ਪੁਲ ਤੋਂ ਆਪਣੇ ਵਾਹਨ ਹਟਾ ਦਿੱਤੇ। ਹਾਲਾਂਕਿ, ਪੁਲ ਤੱਕ ਪਹੁੰਚ ਅਜੇ ਵੀ ਬੰਦ ਹੈ, ਜਦਕਿ ਰਾਜਧਾਨੀ ਸਮੇਤ ਕਈ ਕੈਨੇਡੀਅਨ ਸ਼ਹਿਰਾਂ ਵਿਚ ਪ੍ਰਦਰਸ਼ਨ ਤੇਜ਼ ਹੋ ਹਏ ਹਨ। ਪੁਲਸ ਨੇ ਕਿਹਾ ਕਿ ਉਹ ਨਾਜਾਇਜ਼ ਕਬਜ਼ੇ ਹਟਾਉਣ ਲਈ ਹੋਰ ਅਧਿਕਾਰੀਆਂ ਦੇ ਆਉਣ ਦੀ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ: ਸਮੁੰਦਰ ਕਿਨਾਰੇ ਰਸਮਾਂ ਨਿਭਾਅ ਰਹੇ ਲੋਕਾਂ ਨਾਲ ਵਾਪਰਿਆ ਭਾਣਾ, ਉਚੀਆਂ ਲਹਿਰਾਂ ਆਉਣ ਕਾਰਨ 11 ਲੋਕਾਂ ਦੀ ਮੌਤ

ਡੈਟ੍ਰੋਇਟ ਅਤੇ ਵਿੰਡਸਰ ਨੂੰ ਜੋੜਨ ਵਾਲੇ ਅੰਬੈਸਡਰ ਬ੍ਰਿਜ 'ਤੇ ਟਕਰਾਅ, ਉਦੋਂ ਥੋੜ੍ਹਾ ਘੱਟ ਹੋਇਆ, ਜਦੋਂ ਕੈਨੇਡੀਅਨ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਉਨ੍ਹਾਂ ਦੇ ਟਰੱਕਾਂ ਨੂੰ ਹਟਾਉਣ ਲਈ ਮਨਾ ਲਿਆ। ਉਨ੍ਹਾਂ ਨੇ ਇਸ ਵਿਅਸਤ ਅੰਤਰਰਾਸ਼ਟਰੀ ਕਰਾਸਿੰਗ ਦੇ ਦਾਖ਼ਲੇ ਨੂੰ ਰੋਕਣ ਲਈ ਟਰੱਕਾਂ ਦੀ ਵਰਤੋਂ ਕੀਤੀ ਸੀ। ਹਾਲਾਂਕਿ, ਪ੍ਰਦਰਸ਼ਨਕਾਰੀ ਨੇੜਲੇ ਸਥਾਨ 'ਤੇ ਇਕੱਠੇ ਹੋ ਗਏ ਅਤੇ ਸ਼ਨੀਵਾਰ ਦੇਰ ਤੱਕ ਕੈਨੇਡਾ ਜਾਣ ਵਾਲੀ ਸੜਕ ਨੂੰ ਜਾਮ ਕਰ ਦਿੱਤਾ। ਓਟਾਵਾ ਵਿਚ ਪੁਲਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ 4,000 ਹੋ ਗਈ ਹੈ।

ਇਹ ਵੀ ਪੜ੍ਹੋ: ਅਮਰੀਕੀ ਸਰਹੱਦ 'ਤੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪਹੁੰਚੀ ਕੈਨੇਡੀਅਨ ਪੁਲਸ, ਪਈਆਂ ਭਾਜੜਾਂ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਫੌਜ ਬੁਲਾਏ ਜਾਣ ਦੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਹੈ। ਟਰੂਡੋ ਦੇ ਦਫ਼ਤਰ ਨੇ ਸ਼ਨੀਵਾਰ ਦੇਰ ਰਾਤ ਇਕ ਬਿਆਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬਾਰਡਰ ਕ੍ਰਾਸਿੰਗ ਬੰਦ ਨਹੀਂ ਰਹਿ ਸਕਦੀ ਅਤੇ ਸਾਰੇ ਵਿਕਲਪਾਂ 'ਤੇ ਵਿਚਾਰ ਕੀਤਾ ਗਿਆ ਹੈ।' ਪੁਲਸ ਨੇ ਇਕ ਬਿਆਨ ਜਾਰੀ ਕਰਕੇ ਪ੍ਰਦਰਸ਼ਨ ਨੂੰ ਗੈਰ-ਕਾਨੂੰਨੀ ਕਬਜ਼ਾ ਦੱਸਿਆ ਅਤੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਹੋਰ ਪੁਲਸ "ਦਲ" ਦੇ ਆਉਣ ਦੀ ਉਡੀਕ ਕਰ ਰਹੀ ਹੈ।

ਇਹ ਵੀ ਪੜ੍ਹੋ: 16 ਨੂੰ ਯੂਕ੍ਰੇਨ ’ਤੇ ਹਮਲਾ ਕਰ ਸਕਦੈ ਰੂਸ, ਪੁਤਿਨ-ਬਾਈਡੇਨ ਵਿਚਾਲੇ 62 ਮਿੰਟ ਤਕ ਹੋਈ ਗੱਲਬਾਤ ਰਹੀ ਬੇਨਤੀਜਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News