ਕੈਨੇਡਾ : ਪ੍ਰਦਰਸ਼ਨਕਾਰੀਆਂ ਨੇ ਟਰੂਡੋ ਨੂੰ ਚੀਨ 'ਚ 'ਉਇਗਰ ਕਤਲੇਆਮ' ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

Tuesday, Jul 20, 2021 - 03:08 PM (IST)

ਓਟਾਵਾ (ਭਾਸ਼ਾ): ਚੀਨ ਵਿਚ ਉਇਗਰ ਮੁਸਲਿਮਾਂ 'ਤੇ ਹੋ ਰਹੇ ਅੱਤਿਆਚਾਰ ਖ਼ਿਲਾਫ਼ ਕੈਨੇਡਾ ਵਿਚ ਰੈਲੀ ਕੱਢੀ ਗਈ। ਐਤਵਾਰ ਨੂੰ ਦੇਸ਼ ਭਰ ਵਿਚ 200 ਲੋਕਾਂ ਨੇ ਓਟਾਵਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫਤਰ ਦੇ ਬਾਹਰ ਇਹ ਰੈਲੀ ਕੱਢੀ ਅਤੇ ਕੈਨੇਡਾ ਸਰਕਾਰ ਤੋਂ ਉਇਗਰ ਕਤਲੇਆਮ ਨੂੰ ਰੋਕਣ ਲਈ ਕਾਰਵਾਈ ਕਰਨ ਦੀ ਅਪੀਲ ਕੀਤੀ। ਇਸ ਵਿਰੋਧ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਬੱਚੇ ਅਤੇ ਬੀਬੀਆਂ ਵੀ ਸ਼ਾਮਲ ਸਨ। 

ਇੱਥੇ ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਟੋਰਾਂਟੋ ਤੋਂ ਓਟਾਵਾ ਤੱਕ 15 ਦਿਨਾਂ ਦਾ ਮਾਰਚ ਆਯੋਜਿਤ ਕੀਤਾ ਗਿਆ ਸੀ। ਰੈਲੀ ਵਿਚ ਸ਼ਾਮਲ ਇਕ ਉਇਗਰ ਮੁਸਲਿਮ ਖਿਲਾਲ ਮਲਿਕ ਨੇ ਦੱਸਿਆ ਕਿ ਉਹਨਾਂ ਨੇ ਆਪਣਾ 15 ਦਿਨਾਂ ਦਾ ਮਾਰਚ ਪੂਰਾ ਕਰ ਲਿਆ ਹੈ। ਉਹ ਐਤਵਾਰ ਨੂੰ ਵਿਭਿੰਨ ਸੰਗਠਨਾਂ ਵੱਲੋਂ ਦਸਤਖ਼ਤ ਕੀਤਾ ਗਿਆ ਇਕ ਸੰਯੁਕਤ ਪੱਤਰ ਦੇਣ ਲਈ ਪ੍ਰਧਾਨ ਮੰਤਰੀ ਦਫਤਰ ਪਹੁੰਚੇ। ਉਹਨਾਂ ਨੇ ਕੈਨੇਡਾ ਸਰਕਾਰ ਅਤੇ ਓਲੰਪਿਕ ਕਮੇਟੀ ਤੋਂ ਬੀਜਿੰਗ 2020 ਓਲੰਪਿਕ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਇਹ ਵਿਰੋਧ ਪ੍ਰਦਰਸ਼ਨ ਉਹਨਾਂ 33 ਕੈਨੇਡੀਅਨ ਸੈਨੇਟਰਾਂ ਦੇ ਫ਼ੈਸਲੇ ਖ਼ਿਲਾਫ਼ ਵੀ ਸੀ ਜਿਸ ਵਿਚ ਉਇਗਰ ਮੁਸਲਿਮਾਂ ਖ਼ਿਲਾਫ਼ ਹਿੰਸਾ ਨੂੰ ਕਤਲੇਆਮ ਦੀ ਮਾਨਤਾ ਨਹੀਂ ਦਿੱਤੀ ਗਈ ਸੀ। 

ਪੜ੍ਹੋ ਇਹ ਅਹਿਮ ਖਬਰ - ਕੈਨੇਡਾ 7 ਸਤੰਬਰ ਤੋਂ ਵਿਦੇਸ਼ੀਆਂ ਲਈ ਖੋਲ੍ਹੇਗਾ ਆਪਣੀਆਂ ਸਰੱਹਦਾਂ ਪਰ ਭਾਰਤੀ ਉਡਾਣਾਂ 'ਤੇ ਪਾਬੰਦੀ ਜਾਰੀ

ਇੰਡੀਪੇਂਡੇਂਟ ਸੈਨੇਟਰ ਗਰੁੱਪ  (ISG) ਦੇ ਨੇਤਾ ਯੂ.ਐੱਨ. ਪਾਉ ਵੂ ਨੇ 28 ਜੂਨ ਨੂੰ ਸੈਨੇਟ ਵਿਚ ਕਿਹਾ ਕਿ ਕੈਨੇਡਾ ਨੂੰ ਉਇਗਰ ਅਤੇ ਹੋਰ ਤੁਰਕ ਮੁਸਲਮਾਨਾਂ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਚੀਨ ਦੀ ਆਲੋਚਨਾ ਕਰਨ ਤੋਂ ਬਚਣਾ ਚਾਹੀਦਾ ਹੈ।ਇੱਥੇ ਦੱਸ ਦਈਏ ਕਿ ਚੀਨ ਵਿਚ ਵੱਡੇ ਪੱਧਰ 'ਤੇ ਉਇਗਰ ਮੁਸਲਮਾਨਾ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਕੈਨੇਡਾ ਦੇ ਪੂਰਬੀ ਤੁਰਕੀਸਤਾਨ ਐਸੋਸੀਏਸ਼ਨ ਨੇ 15 ਦਿਨੀਂ ਵਾਕਿੰਗ ਪ੍ਰੋਟੈਸਟ ਸ਼ੁਰੂ ਕੀਤਾ ਸੀ। ਸੰਯੁਕਤ ਰਾਜ ਅਮਰੀਕਾ ਦੇ ਆਜ਼ਾਦੀ ਦਿਹਾੜੇ ਮੌਕੇ ਇਹ ਫ੍ਰੀਡਮ ਮਾਰਚ 4 ਜੁਲਾਈ, 2021 ਤੋਂ ਟੋਰਾਂਟੋ ਤੋਂ ਓਟਾਵਾ ਤੱਕ ਲਈ ਆਯੋਜਿਤ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ - ਅਫਗਾਨ ਬਲਾਂ ਦੀ ਕਾਰਵਾਈ 'ਚ 950 ਤੋਂ ਵੱਧ ਤਾਲਿਬਾਨੀ ਅੱਤਵਾਦੀ ਢੇਰ, 500 ਜ਼ਖਮੀ

ਆਯੋਜਕਾਂ ਮੁਤਾਬਕ ਇਸ ਪੈਦਲ ਵਿਰੋਧ ਪ੍ਰਦਰਸ਼ਨ ਦਾ ਉਦੇਸ਼ ਪੂਰਬੀ ਤੁਰਕੀਸਤਾਨ (ਚੀਨ ਵਿਚ ਸ਼ਿਨਜਿਆਂਗ) ਵਿਚ ਚੱਲ ਰਹੇ ਉਇਗਰ ਕਤਲੇਆਮ ਦੇ ਬਾਰੇ ਵਿਚ ਜਾਗਰੂਕਤਾ ਵਧਾਉਣਾ ਹੈ। ਆਯੋਜਕਾਂ ਦਾ ਉਦੇਸ਼ ਚੀਨੀ ਸਰਕਾਰ ਵੱਲੋਂ 5 ਜੁਲਾਈ ਨੂੰ ਕੀਤੇ ਉਰੂਮਕੀ ਕਤਲੇਆਮ ਦੇ ਪੀੜਤਾਂ ਦਾ ਸਨਮਾਨ ਕਰਨਾ ਹੈ।  5 ਜੁਲਾਈ, 2009 ਨੂੰ ਚੀਨੀ ਸਰਕਾਰ ਵੱਲੋਂ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਖ਼ਿਲਾਫ਼ ਕਾਰਵਾਈ ਵਿਚ ਉਰੂਮਕੀ ਸ਼ਿਨਜਿਆਂਗ ਵਿਚ ਹਜ਼ਾਰਾਂ ਉਇਗਰ ਪ੍ਰਦਰਸ਼ਨਕਾਰੀ ਮਾਰੇ ਗਏ, ਲਾਪਤਾ ਹੋ ਗਏ ਜਾਂ ਜ਼ਖਮੀ ਹੋ ਗਏ ਸਨ।

ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਕਰ ਦਿਓ।


Vandana

Content Editor

Related News