ਫਰਾਂਸ ’ਚ ਕਿਸਾਨ ਅੰਦੋਲਨ : ਜਲਵਾਯੂ ਵਰਕਰਾਂ ਨੇ ‘ਮੋਨਾ ਲੀਸਾ’ ਦੀ ਪੇਂਟਿਗ ’ਤੇ ਸੁੱਟਿਆ ਸੂਪ

01/29/2024 11:54:29 AM

ਪੈਰਿਸ (ਭਾਸ਼ਾ)- ਫਰਾਂਸ ਵਿਚ ਐਤਵਾਰ ਨੂੰ 2 ਜਲਵਾਯੂ ਵਰਕਰਾਂ ਨੇ ਲੌਵਰ ਮਿਊਜ਼ੀਅਮ ਵਿਚ ‘ਮੋਨਾ ਲੀਸਾ’ ਦੀ ਪੇਂਟਿੰਗ ’ਤੇ ਸੂਪ ਸੁੱਟਿਆ ਅਤੇ ਇਕ ਸਥਾਈ ਭੋਜਨ ਸਿਸਟਮ ਦੀ ਵਕਾਲਤ ਕਰਦੇ ਹੋਏ ਨਾਅਰੇ ਲਗਾਏ। ਜਲਵਾਯੂ ਵਰਕਰਾਂ ਨੇ ਫਰਾਂਸ ਦੇ ਉਨ੍ਹਾਂ ਕਿਸਾਨਾਂ ਪ੍ਰਤੀ ਸਮਰਥਣ ਜਤਾਇਆ, ਜੋ ਫ਼ਸਲ ਦੇ ਵਧੀਆ ਭਾਅ ਅਤੇ ਹੋਰ ਸਮੱਸਿਆਵਾਂ ਖ਼ਿਲਾਫ਼ ਕਈ ਦਿਨਾਂ ਤੋਂ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀ ਦਾ ਅਮਰੀਕਾ 'ਚ ਬੇਰਹਿਮੀ ਨਾਲ ਕਤਲ, ਹਥੌੜੇ ਨਾਲ ਕੀਤੇ ਗਏ 50 ਵਾਰ

ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਵੀਡੀਓ ਵਿਚ ‘ਫੂਡ ਰੀਪੋਸਟ’ ਛਪੀ ਟੀ-ਸ਼ਰਟ ਪਹਿਨੀ 2 ਮਹਿਲਾਵਾਂ ਨੂੰ ਲਿਓਨਾਰਡੋ ਦਾ ਵਿੰਚੀ ਦੀ ਮਹਾਨ ਰਚਨਾ ‘ਮੋਨਾ ਲੀਸਾ’ ’ਤੇ ਸੂਪ ਸੁੱਟਦੇ ਅਤੇ ਪੇਂਟਿੰਗ ਨੇੜੇ ਜਾਣ ਲਈ ਇਕ ਬੈਰੀਗੇਡ ਦੇ ਹੇਠੋਂ ਲੰਘਦੇ ਹੋਏ ਦੇਖਿਆ ਜਾ ਸਕਦਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਿਕ ਸਭ ਤੋਂ ਮਹੱਤਵਪੂਰਨ ਗੱਲ ਕੀ ਹੈ? ਕਲਾ ਜਾਂ ਭੋਜਨ ਦਾ ਅਧਿਕਾਰ? ਉਨ੍ਹਾਂ ਕਿਹਾ ਿਕ ਸਾਡਾ ਖੇਤੀ ਤੰਤਰ ਬੀਮਾਰ ਹੈ। ਸਾਡੇ ਕਿਸਾਨ ਮਰ ਰਹੇ ਹਨ।' ਇਸ ਤੋਂ ਬਾਅਦ ਵੀਡੀਓ ’ਚ ਮਿਊਜ਼ੀਅਮ ਕਰਮਚਾਰੀਆਂ ਨੂੰ ਸੈਲਾਨੀਆਂ ਤੋਂ ਕਮਰਾ ਖਾਲੀ ਕਰਨ ਲਈ ਕਹਿੰਦੇ ਦੇਖਿਆ ਜਾ ਸਕਦਾ ਹੈ। ਆਪਣੀ ਵੈੱਬਸਾਈਟ ’ਤੇ ‘ਫੂਡ ਰੀਪੋਸਟ’ ਸਮੂਹ ਨੇ ਕਿਹਾ ਕਿ ਫਰਾਂਸ ਦੀ ਸਰਕਾਰ ਆਪਣੇ ਜਲਵਾਯੂ ਵਚਨਬੱਦਤਾਵਾਂ ਨੂੰ ਤੋੜ ਰਹੀ ਹੈ। ਧਿਆਨਦੇਣ ਯੋਗ ਹੈ ਕਿ ਫਰਾਂਸ ਦੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ਵਿੱਚ ਸੜਕਾਂ ਜਾਮ ਕਰਕੇ ਅਤੇ ਆਪਣੀ ਪੈਦਾਵਾਰ ਦਾ ਵਧੀਆ ਮਿਹਨਤਾਨਾ ਮਿਲਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ: ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ ਨੂੰ ਮਿਲਿਆ 25 ਸੂਬਿਆਂ ਦਾ ਸਮਰਥਨ, ਬਾਈਡੇਨ ਸਰਕਾਰ ਨਾਲ ਵਧਿਆ ਵਿਵਾਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News