PM ਨੇਤਨਯਾਹੂ ਦੇ ਭਾਸ਼ਣ ਦੌਰਾਨ ਹੰਗਾਮਾ, ਪ੍ਰਦਰਸ਼ਨਕਾਰੀਆਂ ਨੇ ਲਾਏ ''ਸ਼ਰਮ ਕਰੋ'' ਦੇ ਨਾਅਰੇ

Monday, Oct 28, 2024 - 01:33 PM (IST)

ਰਮਤ ਹਸ਼ਾਰੋ/ਇਜ਼ਰਾਈਲ (ਏਜੰਸੀ)- ਦੱਖਣੀ ਇਜ਼ਰਾਈਲ 'ਤੇ ਹਮਾਸ ਹਮਲੇ ਦੇ ਪੀੜਤਾਂ ਦੀ ਯਾਦ ਵਿਚ ਐਤਵਾਰ ਨੂੰ ਆਯੋਜਿਤ ਇਕ ਸਮਾਗਮ ਵਿਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸੰਬੋਧਨ ਵਿਚ ਪ੍ਰਦਰਸ਼ਨਕਾਰੀਆਂ ਨੇ ਵਿਘਨ ਪਾਇਆ। ਪ੍ਰਦਰਸ਼ਨਕਾਰੀਆਂ ਨੇ "ਸ਼ਰਮ ਕਰੋ" ਦੇ ਨਾਅਰੇ ਲਗਾਏ ਅਤੇ ਹੰਗਾਮਾ ਕੀਤਾ, ਜਿਸ ਨਾਲ ਨੇਤਨਯਾਹੂ ਨੂੰ ਆਪਣਾ ਭਾਸ਼ਣ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਰੋਕਣਾ ਪਿਆ।

ਇਹ ਵੀ ਪੜ੍ਹੋ : ਈਰਾਨ: ਜੇਲ੍ਹ 'ਚ ਬੰਦ ਨੋਬਲ ਪੁਰਸਕਾਰ ਜੇਤੂ ਨੂੰ ਹਸਪਤਾਲ 'ਚ ਭਰਤੀ ਕਰਾਉਣ ਦੀ ਮਿਲੀ ਇਜ਼ਾਜ਼ਤ

PunjabKesari

ਇਸ ਪ੍ਰਮੁੱਖ ਯਾਦਗਾਰੀ ਸਮਾਗਮ ਦਾ ਦੇਸ਼ ਭਰ ਵਿੱਚ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਇਜ਼ਰਾਈਲ ਮੰਨਦੇ ਹਨ ਕਿ ਇਹ ਨੇਤਨਯਾਹੂ ਦੀਆਂ ਅਸਫਲਤਾਵਾਂ ਦੇ ਨਤੀਜੇ ਵਜੋਂ ਹੀ ਹਮਾਸ 7 ਅਕਤੂਬਰ, 2023 ਨੂੰ ਇਜ਼ਰਾਈਲ 'ਤੇ ਹਮਲਾ ਕਰ ਸਕਿਆ ਸੀ। ਇਸ ਦੇ ਨਾਲ ਹੀ ਇਹ ਲੋਕ ਨੇਤਨਯਾਹੂ ਨੂੰ ਗਾਜ਼ਾ 'ਚ ਹਮਾਸ ਦੁਆਰਾ ਬੰਧਕ ਬਣਾਏ ਗਏ ਬਾਕੀ ਬੰਧਕਾਂ ਨੂੰ ਅਜੇ ਤੱਕ ਰਿਹਾਅ ਨਾ ਕਰਨ ਲਈ ਵੀ ਜ਼ਿੰਮੇਵਾਰ ਮੰਨਦੇ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ ਗੁਜਰਾਤੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਰਤੀ ਭਾਸ਼ਾ, ਜਾਣੋ ਪਹਿਲੇ ਤੇ ਦੂਜੇ ਨੰਬਰ 'ਤੇ ਕੌਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


cherry

Content Editor

Related News