ਟੋਰਾਂਟੋ ਵਿਚ ਲੋਕਾਂ ਨੇ ਰੇਲ ਦਾ ਚੱਕਾ ਕੀਤਾ ਜਾਮ, ਸਟੇਸ਼ਨ ’ਤੇ ਫਸੇ ਕਈ ਯਾਤਰੀ

02/26/2020 10:33:09 AM

ਓਟਾਵਾ— ਕੈਨੇਡਾ ’ਚ ਗੈਸ ਪਾਈਪਲਾਈਨ ਪ੍ਰਾਜੈਕਟ ਖਿਲਾਫ ਸੈਂਕੜੇ ਲੋਕਾਂ ਵੱਲੋਂ ਰੇਲ ਦਾ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਪੱਛਮੀ ਟੋਰਾਂਟੋ ’ਚ ਕੈਨੇਡੀਅਨ ਪੈਸੀਫਿਕ ਰੇਲ ਲਾਈਨਾਂ ਨੂੰ ਬਲਾਕ ਕਰ ਦਿੱਤਾ, ਜਿਸ ਕਾਰਨ ਮੁਸਾਫਰਾਂ ਨੂੰ ਭਾਰੀ ਮੁਸ਼ਕਲ ਹੋਈ। ਟਰੇਨਾਂ ਦੇ ਮੁਲਤਵੀ ਤੇ ਦੇਰੀ ਹੋਣ ਕਾਰਨ ਹਜ਼ਾਰਾਂ ਯਾਤਰੀ ਸਟੇਸ਼ਨਾਂ ’ਤੇ ਫਸੇ ਰਹੇ।

 

PunjabKesari

ਕੈਨੇਡਾ ’ਚ ਜਗ੍ਹਾ-ਜਗ੍ਹਾ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਪੁਲਸ ਨੇ ਬਿ੍ਰਟਿਸ਼ ਕੋਲੰਬੀਆ ਸੂਬੇ ’ਚ ਪ੍ਰਦਰਸ਼ਨ ਕਰ ਰਹੇ ਲਗਭਗ 2 ਦਰਜਨਾਂ ਲੋਕਾਂ ਨੂੰ ਗਿ੍ਰਫਤਾਰ ਕੀਤਾ, ਜੋ ਰਸਤੇ ਨਹੀਂ ਛੱਡ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਮਿਲਟਨ ਲਾਈਨ ’ਤੇ ‘ਗੋ ਰੇਲ’ ਸੇਵਾ ਠੱਪ ਕਰ ਦਿੱਤੀ, ਜਿਸ ਕਾਰਨ ਟਰੇਨਾਂ ਨੂੰ ਹੋਰ ਰਸਤਿਓਂ 30 ਮਿੰਟ ਦਾ ਲੰਮਾ ਰੂਟ ਲੈਣਾ ਪਿਆ। ਇਸ ਕਾਰਨ GTA ਦੇ ਹਜ਼ਾਰਾਂ ਮੁਸਾਫਰਾਂ ਨੂੰ ਘਰ ਪਹੁੰਚਣ ’ਚ ਦੇਰੀ ਦਾ ਸਾਹਮਣਾ ਕਰਨਾ ਪਿਆ।

 

PunjabKesari

ਮੰਗਲਵਾਰ ਨੂੰ ਕੈਨੇਡਾ ’ਚ ਕਈ ਰੇਲ ਲਾਈਨਾਂ ’ਤੇ ਵਿਰੋਧ ਪ੍ਰਦਰਸ਼ਨ ਹੋਏ, ਜਿਸ ਨਾਲ ਮਿਲਟਨ, ਲੇਕਸ਼ੋਰ ਈਸਟ ਅਤੇ ਲੇਕਸ਼ੋਰ ਵੈਸਟ ਲਾਈਨਾਂ ’ਤੇ ਸਰਵਿਸ ਪ੍ਰਭਾਵਿਤ ਹੋਈ। ਉੱਥੋਂ ਦੇ ਲੋਕਲ ਸਮੇਂ ਮੁਤਾਬਕ, ਤਕਰੀਬਨ ਸ਼ਾਮ 6.15 ਵਜੇ ਸਾਰੀਆਂ ਰੇਲ ਲਾਈਨਾਂ ’ਤੇ ਸਰਵਿਸ ਦੁਬਾਰਾ ਸ਼ੁਰੂ ਹੋ ਗਈ ਪਰ ਇਸ ਨਾਲ ਕਈ ਟਰੇਨਾਂ ’ਚ ਦੇਰੀ ਅਤੇ ਕੁਝ ਨੂੰ ਰੱਦ ਵੀ ਕਰਨਾ ਪਿਆ। ਜਾਣਕਾਰੀ ਮੁਤਾਬਕ, ਪ੍ਰਦਰਸ਼ਨਕਾਰੀ ਸੋਮਵਾਰ ਰਾਤ ਤੋਂ ਐਲਡਰਸ਼ੌਟ ਗੋ ਸਟੇਸ਼ਨ ’ਤੇ ਰਸਤਾ ਬਲਾਕ ਕਰਕੇ ਬੈਠੇ ਸਨ ਤੇ ਮੰਗਲਵਾਰ ਤੱਕ ਡਟੇ ਰਹੇ, ਜਿਸ ਦੇ ਮੱਦੇਨਜ਼ਰ ਮੈਟਰੋਲੀਨਕਸ ਨੂੰ ਹੈਮਿਲਟਨ ਤੇ ਐਲਡਰਸ਼ੌਟ ਸਟੇਸ਼ਨਾਂ ਵਿਚਕਾਰ ‘ਗੋ ਟਰੇਨ’ ਸਰਵਿਸ ਮੁਲਤਵੀ ਕਰਨੀ ਪਈ।

PunjabKesari


Related News