ਸਪੇਨ ''ਚ ਹਜ਼ਾਰਾਂ ਲੋਕਾਂ ਨੇ ਘਰਾਂ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਕੀਤਾ ਪ੍ਰਦਰਸ਼ਨ

Monday, May 25, 2026 - 02:16 AM (IST)

ਸਪੇਨ ''ਚ ਹਜ਼ਾਰਾਂ ਲੋਕਾਂ ਨੇ ਘਰਾਂ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਮੈਡ੍ਰਿਡ - ਸਪੇਨ ਵਿਚ ਮੱਧ ਮੈਡ੍ਰਿਡ ਵਿਚ ਵਧਦੀਆਂ ਘਰਾਂ ਦੀਆਂ ਕੀਮਤਾਂ ਖ਼ਿਲਾਫ਼ ਐਤਵਾਰ ਨੂੰ ਹਜ਼ਾਰਾਂ ਲੋਕਾਂ ਨੇ ਰੈਲੀ ਕੱਢੀ। ਹਾਲ ਹੀ ਦੇ ਸਾਲਾਂ ਵਿਚ ਸਪੇਨ ਦੀ ਆਰਥਿਕਤਾ ਵਿਚ ਚੰਗਾ ਵਾਧਾ ਹੋਣ ਦੇ ਬਾਵਜੂਦ ਘਰਾਂ ਦੀਆਂ ਕੀਮਤਾਂ ਵਿਚ ਵਾਧੇ ਵਰਗੀ ਸਮੱਸਿਆ ਕਾਰਨ ਸਪੇਨ ਵਿਚ ਖਾਸ ਕਰ ਕੇ ਰਾਜਧਾਨੀ ਅਤੇ ਬਾਰਸੀਲੋਨਾ ਵਰਗੇ ਸ਼ਹਿਰਾਂ ਵਿਚ ਘਰ ਖਰੀਦਣਾ ਜਾਂ ਕਿਰਾਏ ’ਤੇ ਲੈਣਾ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ।

ਸਪੇਨ ਦਾ ਰਿਹਾਇਸ਼ੀ ਸੰਕਟ 2027 ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਦੀਆਂ ਮੁੱਖ ਸਿਆਸੀ ਕਮਜ਼ੋਰੀਆਂ ’ਚੋਂ ਇਕ ਹੈ। ਵਿਸ਼ਲੇਸ਼ਕਾਂ ਦੇ ਅਨੁਸਾਰ, ਸਪੇਨ ਵਿਚ ਘਰ ਦੇ ਮਾਲਕੀ ਹੱਕ ਦੀ ਮਜ਼ਬੂਤ ਪਰੰਪਰਾ ਰਹੀ ਹੈ, ਜਦਕਿ ਕਿਰਾਏ ’ਤੇ ਉਪਲਬਧ ਜਨਤਕ ਰਿਹਾਇਸ਼ਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਤੋਂ ਇਲਾਵਾ ਵਧੇ ਹੋਏ ਸੈਰ-ਸਪਾਟੇ ਅਤੇ ਇਮੀਗ੍ਰੇਸ਼ਨ ਤੋਂ ਆਬਾਦੀ ਵਾਧੇ ਕਾਰਨ ਰਿਹਾਇਸ਼ ਦੀ ਮੰਗ ਵਿਚ ਲਗਾਤਾਰ ਵਾਧਾ ਹੋਇਆ ਹੈ, ਜਿਸ ਨਾਲ ਕਿਰਾਏ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਰਿਹਾਇਸ਼ ਦੇ ਆਪਣੇ ਅਧਿਕਾਰ ਨਾਲ ਸਬੰਧਤ ਬੈਨਰ ਲਹਿਰਾਏ।


author

Inder Prajapati

Content Editor

Related News