ਭਾਰਤੀ ਕੌਂਸਲੇਟ ਫ੍ਰੈਂਕਫਰਟ ਸਾਹਮਣੇ ਰੋਹ ਮੁਜ਼ਾਹਰਾ, ਆਜ਼ਾਦੀ ਦਿਵਸ ਕਾਲਾ ਦਿਨ ਵਜੋਂ ਮਨਾਇਆ

Friday, Aug 16, 2024 - 06:12 PM (IST)

ਫ੍ਰੈਂਕਫਰਟ  (ਸਰਬਜੀਤ ਸਿੰਘ ਬਨੂੜ)- ਸਿੱਖ ਕੌਮ ਦੀ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਤੇ ਹਿੰਦੂਤਵੀਆਂ ਦੀ ਦੂਜੀ ਗੁਲਾਮੀ ਤੇ ਘੱਟਗਿਣਤੀ ਕੌਮਾਂ ਸਿੱਖ, ਮੁਸਲਮਾਨ ,ਦਲਿਤ,ਈਸਈਆਂ 'ਤੇ ਹੋ ਰਹੇ ਜ਼ੁਲਮਾਂ, ਮਨੀਪੁਰ ਵਿੱਚ ਔਰਤਾਂ ਨਾਲ ਹਿੰਦੂਤਵੀ ਮਾਨਸਿਕਤਾ ਵੱਲੋਂ ਸਮੂਹਿਕ ਬਲਾਤਕਾਰਾਂ ਖ਼ਿਲਾਫ਼ ਭਾਰਤੀ ਕੌਂਸਲੇਟ ਫ੍ਰੈਂਕਫਰਟ ਸਾਹਮਣੇ ਸਿੱਖ ਕੌਮ ਦੇ ਆਜ਼ਾਦ ਘਰ ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ਸ਼ੀਲ ਵਰਲਡ ਸਿੱਖ ਪਾਰਲੀਮੈਂਟ ਦੀ ਸਵੈ ਨਿਰਣੈ ਦੀ ਕੌਂਸਲ ਤੇ ਦਲ ਖਾਲਸਾ ਜਰਮਨੀ ਨੇ ਰੋਹ ਮੁਜ਼ਾਹਰਾ ਕਰਕੇ ਕਾਲੇ ਦਿਵਸ ਦੇ ਤੌਰ 'ਤੇ ਮਨਾਇਆ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਤਸ਼ਦੱਦ ਦੀ ਸ਼ਿਕਾਰ ਹੋਈ ਸਿੱਖ ਔਰਤ, ਮੁਲਜ਼ਮ ਗ੍ਰਿਫ਼ਤਾਰ 

ਪੰਥਕ ਆਗੂਆਂ ਨੇ ਭਾਰਤ ਦੇ ਹਾਕਮਾਂ ਨੂੰ ਇਹ ਵੀ ਸੁਨੇਹਾ ਦਿੱਤਾ ਕਿ ਤੁਸੀ ਆਪਣੀ ਚਾਣਕੀਆਂ ਨੀਤੀ ਰਾਹੀਂ ਕੁਝ ਕਮਜ਼ੋਰ ਜਮੀਰਾਂ, ਥੱਕ ਚੁੱਕੇ ਜਾਂ ਲਾਲਸਾਵਾਂ ਵੱਸ ਕੁਝ ਖਾਲਿਸਤਾਨੀਆਂ ਨੂੰ ਆਪਣੀ ਬੋਲੀ ਬਲਾਉਣ ਦਾ ਭਰਮ ਪਾਲ ਕੇ ਜਾਂ ਆਜ਼ਾਦੀ ਦੀ ਲਹਿਰ ਦੇ ਆਗੂਆਂ ਨੂੰ ਆਪਣੇ ਭਾੜੇ ਦੇ ਕਾਤਲਾਂ ਤੋ ਸ਼ਹੀਦ ਕਰਾਕੇ ਸੰਘਰਸ਼ਕਾਰੀਆਂ ਦੇ ਮਨਾ ਅੰਦਰ ਡਰ ਸਹਿਮ ਪੈਦਾ ਕਰਕੇ ਆਜ਼ਾਦੀ ਦੀ ਅਵਾਜ ਨੂੰ ਬੰਦ ਨਹੀਂ ਕਰ ਸਕਦੇ। ਇਹ ਸੰਘਰਸ਼ ਸਿੱਖ ਕੌਮ ਦੇ ਆਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ। ਰੋਹ ਮੁਜ਼ਾਹਰੇ ਵਿੱਚ ਭਾਈ ਗੁਰਚਰਨ ਸਿੰਘ ਗੁਰਾਇਆ ਕੋ- ਕੋਅਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ , ਭਾਈ ਗੁਰਪਾਲ ਸਿੰਘ ਪਾਲਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕਲੋਨ, ਭਾਈ ਹਰਮੀਤ ਸਿੰਘ , ਭਾਈ ਅੰਗਰੇਜ ਸਿੰਘ ਦਲ ਖਾਲਸਾ ਜਰਮਨੀ , ਭਾਈ ਜਤਿੰਦਰ ਸਿੰਘ , ਰਾਮਪਾਲ ਸਿੰਘ ,ਅਨਸਰ ਭੱਟ ਯੂਰਪੀਆਨ ਕੌਂਸਲ ਜਰਮਨੀ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News