ਅਮਰੀਕੀ ਪ੍ਰਦਰਸ਼ਨਕਾਰੀਆਂ, ਪੱਤਰਕਾਰਾਂ ਦੇ ਅਧਿਕਾਰਾਂ ਦੀ ਸੁਰੱਖਿਆ ਕੀਤੀ ਜਾਵੇ : UN

Friday, Jul 24, 2020 - 10:55 PM (IST)

ਅਮਰੀਕੀ ਪ੍ਰਦਰਸ਼ਨਕਾਰੀਆਂ, ਪੱਤਰਕਾਰਾਂ ਦੇ ਅਧਿਕਾਰਾਂ ਦੀ ਸੁਰੱਖਿਆ ਕੀਤੀ ਜਾਵੇ : UN

ਜਿਨੇਵਾ - ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੋਰਟਲੈਂਡ ਅਤੇ ਓਰੇਗਨ ਸਣੇ ਅਮਰੀਕੀ ਸ਼ਹਿਰਾਂ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੱਤਰਕਾਰਾਂ ਨੂੰ ਬਿਨਾਂ ਕਿਸੇ ਕਾਰਨ ਗਿ੍ਰਫਤਾਰ, ਹਿਰਾਸਤ ਅਤੇ ਬਲ ਦਾ ਇਸਤੇਮਾਲ ਜਾਂ ਮਨੁੱਖੀ ਅਧਿਕਾਰਾਂ ਦੇ ਹੋਰ ਤਰ੍ਹਾਂ ਦੇ ਉਲੰਘਣ ਦੇ ਖਤਰੇ ਦੇ ਬਗੈਰ ਸ਼ਾਂਤੀਪੂਰਣ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਦਿੱਤਾ ਜਾਵੇ। ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨਰ ਦੇ ਦਫਤਰ ਦੀ ਬੁਲਾਰੀ ਲਿਜ਼ ਥ੍ਰੋਸੇਲ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੋਰਟਲੈਂਡ ਵਿਚ ਕੁਝ ਸ਼ਾਂਤੀਪੂਰਣ ਪ੍ਰਦਰਸ਼ਨਕਾਰੀਆਂ ਨੂੰ ਅਣਪਛਾਤੇ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ।

ਉਨ੍ਹਾਂ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਚਿੰਤਤ ਕਰਨ ਵਾਲਾ ਹੈ ਕਿਉਂਕਿ ਇਹ ਹਿਰਾਸਤ ਵਿਚ ਲਏ ਗਏ ਲੋਕਾਂ ਨੂੰ ਕਾਨੂੰਨ ਦੇ ਸੁਰੱਖਿਆ ਦੇ ਬਾਹਰ ਰੱਖ ਸਕਦਾ ਹੈ ਅਤੇ ਆਪਣੀ ਮਰਜ਼ੀ ਨਾਲ ਹਿਰਾਸਤ ਵਿਚ ਲਏ ਜਾਣ ਅਤੇ ਮਨੁੱਖੀ ਅਧਿਕਾਰਾਂ ਦੇ ਹੋਰ ਉਲੰਘਣ ਨੂੰ ਵਧਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਰਾਹਤ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਅਤੇ ਉਹ ਕਿਸੇ ਅਧਿਕਾਰ ਦੇ ਉਲੰਘਣ ਦੀ ਜਾਂਚ ਦੀ ਮੰਗ ਕਰਨ ਵਿਚ ਸਮਰੱਥ ਹੋਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਮਈ ਵਿਚ ਜਾਰਜ ਫਲਾਇਡ ਦੀ ਹੱਤਿਆ ਦੇ ਮੱਦੇਨਜ਼ਰ ਨਿਆਂ ਦੀ ਮੰਗ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਅਸ਼ਾਂਤੀ ਵਿਚਾਲੇ ਇਕ ਵਿਵਾਦਤ ਕਦਮ ਦੇ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਟਾਂ ਨੂੰ ਪੋਰਟਲੈਂਡ ਜਿਹੇ ਸ਼ਹਿਰਾਂ ਲਈ ਰਵਾਨਾ ਕੀਤਾ ਹੈ। ਪੋਰਟਲੈਂਡ ਵਿਚ ਬਗੈਰ ਕਿਸੇ ਕਾਰਨ ਦੇ ਲੋਕਾਂ ਨੂੰ ਅਣਪਛਾਤੇ ਕਾਰ ਵਿਚ ਚੁੱਕੇ ਜਾਣ ਦੇ ਕੁਝ ਫੈਡਰਲ ਏਜੰਟਾਂ 'ਤੇ ਦੋਸ਼ ਲੱਗਣ ਤੋਂ ਬਾਅਦ ਉਥੇ ਅਸ਼ਾਂਤੀ ਵਧ ਗਈ ਹੈ। ਅਮਰੀਕਾ ਦੀਆਂ 2 ਨਿਗਰਾਨੀ ਸੰਸਥਾਵਾਂ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪੋਰਟਲੈਂਡ ਵਿਚ ਫੈਡਰਲ ਏਜੰਟਾਂ ਦੀ ਕਾਰਵਾਈ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Khushdeep Jassi

Content Editor

Related News