ਸੱਚੇ ਪਿਆਰ ਦੀ ਮਿਸਾਲ ਬਣਿਆ ਇਹ ਸ਼ਖਸ, ਦਿਲ ਨੂੰ ਝੰਜੋੜ ਦੇਵੇਗੀ ਦਾਸਤਾਨ

09/25/2017 3:49:59 PM

ਕੈਨਬਰਾ (ਬਿਊਰੋ)— ਦੁਨੀਆ ਵਿਚ ਪਿਆਰ ਕਰਨ ਵਾਲਾ ਹਰ ਜੋੜਾ ਪੂਰੀ ਜ਼ਿੰਦਗੀ ਇਕੱਠੇ ਬਤੀਤ ਕਰਨਾ ਚਾਹੁੰਦਾ ਹੈ। ਇਸ ਲਈ ਉਨ੍ਹਾਂ ਨੇ ਇਕ-ਦੂਜੇ ਨਾਲ ਕੁਝ ਵਾਇਦੇ ਵੀ ਕੀਤੇ ਹੁੰਦੇ ਹਨ। ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਉਹ ਹਰ ਮੁਸ਼ਕਲ ਦਾ ਸਾਹਮਣਾ ਕਰ ਜਾਂਦੇ ਹਨ। ਬਦਕਿਸਮਤੀ ਨਾਲ ਜੇ ਦੋਹਾਂ ਵਿਚੋਂ ਇਕ ਸਾਥੀ ਦੀ ਮੌਤ ਹੋ ਜਾਂਦੀ ਹੈ ਤਾਂ ਦੂਜਾ ਬਿਲਕੁਲ ਟੁੱਟ ਜਾਂਦਾ ਹੈ। ਉਸ ਲਈ ਜ਼ਿੰਦਗੀ ਜਿਉਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਲੋਕਾਂ ਦਾ ਜ਼ਿੰਦਗੀ ਜਿਉਣ ਦਾ ਸਿਰਫ ਇਕ ਹੀ ਮਕਸਦ ਹੁੰਦਾ ਹੈ ਆਪਣੇ ਸਾਥੀ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ। ਇਸੇ ਤਰ੍ਹਾਂ ਦੇ ਕੀਤੇ ਵਾਅਦੇ ਨੂੰ ਪੂਰ ਕਰਨ ਲਈ ਇਕ ਵਿਅਕਤੀ ਪੂਰਾ ਆਸਟ੍ਰੇਲੀਆ ਘੁੰਮ ਰਿਹਾ ਹੈ।
ਪਤਨੀ ਦੀ ਇੱਛਾ ਪੂਰੀ ਕਰਨ ਲਈ ਚੁੱਕਿਆ ਇਹ ਕਦਮ
ਆਸਟ੍ਰੇਲੀਆ ਦਾ ਇਕ ਵਿਅਕਤੀ ਪੂਰਾ ਆਸਟ੍ਰੇਲੀਆ ਘੁੰਮ ਰਿਹਾ ਹੈ। 'ਬੋਮ ਡੇਬੋਨੋ' ਨਾਂ ਦਾ ਇਹ ਵਿਅਕਤੀ ਆਸਟ੍ਰੇਲੀਆ ਦੇ ਸਾਊਥ ਵੇਲਜ਼ ਵਿਚ ਰਹਿੰਦਾ ਹੈ। ਵਿਆਹ ਦੇ ਤਿੰਨ ਮਹੀਨਿਆਂ ਦੇ ਅੰਦਰ ਹੀ ਬੇਨ ਨੇ ਆਪਣੀ ਪਤਨੀ 'ਲੀਹਾ' ਨੂੰ ਕੈਂਸਰ ਕਾਰਨ ਗਵਾ ਦਿੱਤਾ। ਪਤਨੀ ਦੀ ਅਚਾਨਕ ਹੋਈ ਮੌਤ ਮਗਰੋਂ ਬੇਨ ਉਦਾਸ ਰਹਿਣ ਲੱਗਾ। ਉਸ ਦੀ ਜ਼ਿੰਦਗੀ ਵਿਚ ਖਾਲੀਪਨ ਆ ਗਿਆ ਸੀ। ਫਿਰ ਬੇਨ ਨੇ ਸੋਚਿਆ ਕਿ ਉਹ ਅਜਿਹਾ ਕੀ ਕਰ ਸਕਦਾ ਹੈ ਉਸ ਨੂੰ ਆਪਣੀ ਪਤਨੀ ਦੇ ਨਾ ਹੋਣ ਦੇ ਬਾਵਜੂਦ ਵੀ ਉਸ ਦਾ ਹੀ ਅਹਿਸਾਸ ਹੋਵੇ। ਅਸਲ ਵਿਚ ਬੇਨ ਅਤੇ  ਲੀਹਾ ਦਾ ਇੱਛਾ ਸੀ ਕਿ ਉਹ ਪੂਰਾ ਆਸਟ੍ਰੇਲੀਆ ਇਕੱਠੇ ਘੁੰਮਣ, ਤਾਂ ਜੋ ਉਹ ਪਲ ਉਨ੍ਹਾਂ ਦੀ ਜ਼ਿੰਦਗੀ ਦੇ ਯਾਦਗਾਰ ਪਲ ਹੋਣ।
ਕੋ-ਡਰਾਈਵਿੰਗ ਸੀਟ 'ਤੇ ਰੱਖੀ ਆਪਣੀ ਮਰਹੂਮ ਪਤਨੀ ਦੀ ਤਸਵੀਰ
ਬੇਨ ਨੇ ਆਪਣੀ ਅਤੇ ਆਪਣੀ ਮਰ ਚੁੱਕੀ ਪਤਨੀ ਲੀਹਾ ਦੀ ਇੱਛਾ ਪੂਰੀ ਕਰਨ ਲਈ ਆਪਣੀ ਨੌਕਰੀ ਛੱਡੀ ਅਤੇ ਘਰ ਵੇਚ ਦਿੱਤਾ। ਇਸ ਮਗਰੋਂ ਉਹ ਪੂਰਾ ਆਸਟ੍ਰੇਲੀਆ ਘੁੰਮਣ ਲਈ ਨਿਕਲ ਪਿਆ। ਇਸ ਯਾਤਰਾ ਦੌਰਾਨ ਬੇਨ ਨੇ ਆਪਣੀ ਗੱਡੀ ਲੈਂਡ ਕਰੂਜ਼ਰ ਵਿਚ ਕੋ-ਡਰਾਈਵਿੰਗ ਸੀਟ 'ਤੇ ਆਪਣੀ ਪਤਨੀ ਦੀ ਤਸਵੀਰ ਰੱਖੀ। ਬੇਨ ਮੁਤਾਬਕ ਉਸ ਨੇ ਇਹ ਤਸਵੀਰ ਇਸ ਲਈ ਰੱਖੀ ਹੈ ਤਾਂ ਜੋ ਉਹ ਖੁਦ ਨਾ ਸਹੀ ਪਰ ਆਪਣੀ ਤਸਵੀਰ ਦੀਆਂ ਅੱਖਾਂ ਰਾਹੀਂ ਇਹ ਦੁਨੀਆ ਦੇਖ ਰਹੀ ਹੈ। 
ਬੇਨ ਨੇ ਦੱਸਿਆ ਕਿ ਲੀਹਾ ਨੂੰ ਘੁੰਮਣ ਦਾ ਬਹੁਤ ਸ਼ੌਕ ਸੀ। ਅਕਸਰ ਉਹ ਕਿਤੇ ਨਾ ਕਿਤੇ ਘੁੰਮਣ ਜਾਇਆ ਕਰਦੇ ਸਨ। ਨਵੀਆਂ-ਨਵੀਆਂ ਚੀਜ਼ਾਂ ਦੀ ਤਲਾਸ਼ ਕਰਨਾ, ਨਵੀਆਂ-ਨਵੀਆਂ ਖੋਜਾਂ ਕਰਨੀਆਂ ਮਤਲਬ ਉਸ ਦੀਆਂ ਅੱਖਾਂ ਹਮੇਸ਼ਾ ਕੁਝ ਨਵਾਂ ਦੇਖਣ ਲਈ ਉਤਸੁਕ ਰਹਿੰਦੀਆਂ ਸਨ। ਬੇਨ ਨੇ ਦੱਸਿਆ ਕਿ ਲੀਹਾ ਦਾ ਸੁਪਨਾ ਸੀ ਕਿ ਉਹ ਬੇਨ ਅਤੇ ਆਪਣੇ ਕੁੱਤੇ ਨਾਲ ਇਕ ਗੱਡੀ ਵਿਚ ਆਸਟ੍ਰੇਲੀਆ ਘੁੰਮਣ। ਹੁਣ ਲੀਹਾ ਤਾਂ ਨਹੀਂ ਹੈ ਪਰ ਮੈਂ ਅੱਜ ਵੀ ਉਸ ਨੂੰ ਮਹਿਸੂਸ ਕਰਦਾ ਹਾਂ।
ਫੇਸਬੁੱਕ 'ਤੇ ਲਿਖਿਆ ਆਪਣੀ ਪਤਨੀ ਨੂੰ ਪੱਤਰ
ਬੇਨ ਨੇ ਆਪਣੇ ਟ੍ਰੈਵਲ ਪੇਜ ਕਰੂਜ਼ਿਨ ਆਸਟ੍ਰੇਲੀਆ 'ਤੇ ਆਪਣੇ ਆਸਟ੍ਰੇਲੀਆ ਟ੍ਰਿਪ ਦੇ ਅਨੁਭਵ ਨੂੰ ਸ਼ੇਅਰ ਕੀਤਾ ਹੈ। ਬੇਨ ਨੇ ਲਿਖਿਆ ਕਿ ''ਡੀਅਰ ਲੀਹਾ, ਇਹ ਯਾਤਰਾ ਬਿਲਕੁਲ ਉਸ ਤਰ੍ਹਾਂ ਦੀ ਨਹੀਂ ਹੈ, ਜਿਸ ਤਰ੍ਹਾਂ ਦੀ ਅਸੀਂ ਚਾਹੁੰਦੇ ਸੀ ਪਰ ਮੈਂ ਕੋਸ਼ਿਸ਼ ਕੀਤੀ ਹੈ। ਤੁਸੀਂ ਮੇਰੇ ਅੰਦਰ ਹਮੇਸ਼ਾ ਜਿਉਂਦੇ ਰਹੋਗੇ। ਤੁਸੀਂ ਮੇਰਾ ਸੱਚਾ ਪਿਆਰ ਸੀ ਅਤੇ ਹਮੇਸ਼ਾ ਰਹੋਗੇ। ਮੈਂ ਦੁਬਾਰਾ ਵਿਆਹ ਨਹੀਂ ਕਰਾਂਗਾ ਕਿਉਂਕਿ ਸਿਰਫ ਤੁਸੀਂ ਮੇਰੀ ਧਰਮ ਪਤਨੀ ਹੋ।'' ਇਸ ਦੇ ਇਲਾਵਾ ਬੇਨ ਨੇ ਘਰ ਵੇਚਣ 'ਤੇ ਲਿਖਿਆ ਕਿ ਮੈਂ ਆਪਣਾ ਘਰ ਵੇਚ ਦਿੱਤਾ ਹੈ ਤਾਂ ਜੋ ਮੈਂ ਸਾਡੇ ਸੁਪਨਿਆਂ ਨੂੰ ਪੂਰਾ ਕਰ ਸਕਾਂ। ਉਸ ਘਰ ਵਿਚ ਸਾਡੀਆਂ ਯਾਦਾਂ ਹਨ, ਜੋ ਮੈਂ ਕਦੇ ਨਹੀਂ ਭੁੱਲ ਸਕਦਾ। ਮੈਂ ਤੁਹਾਨੂੰ ਬਹੁਤ ਮਿਸ ਕਰ ਰਿਹਾ ਹਾਂ ਲੀਹਾ। ਮੈਨੂੰ ਪਤਾ ਸੀ ਕਿ ਇਹ ਟ੍ਰਿਪ ਤੇਰਾ ਸੁਪਨਾ ਸੀ। ਮੈਂ ਤੁਹਾਡੇ ਸੁਪਨਿਆਂ ਨੂੰ ਜੀਅ ਰਿਹਾ ਹਾਂ।


Related News