ਖੁਦਕੁਸ਼ੀਆਂ ਰੋਕਣ ਲਈ 6 ਮਿਲੀਅਨ ਡਾਲਰ ਖਰਚੇਗੀ ਓਨਟਾਰੀਓ ਸਰਕਾਰ

09/11/2019 5:06:00 PM

ਮਿਸੀਸਾਗਾ— ਨੌਜਵਾਨਾਂ 'ਚ ਖੁਦਕੁਸ਼ੀਆਂ ਦਾ ਰੁਝਾਨ ਰੋਕਣ ਲਈ ਓਨਟਾਰੀਓ ਸਰਕਾਰ ਨੇ 60 ਲੱਖ ਡਾਲਰ ਖਰਚਣ ਦਾ ਫੈਸਲਾ ਲਿਆ ਹੈ। ਤਿੰਨ ਸਾਲ ਦੀ ਮਿਆਦ ਵਾਲੇ 'ਪ੍ਰੋਜੈਕਟ ਨਾਓ' ਦੀ ਸ਼ੁਰੂਆਤ ਮਿਸੀਸਾਗਾ ਤੋਂ ਕੀਤੀ ਗਈ ਹੈ ਤੇ ਸਫਲ ਰਹਿਣ ਦੀ ਸੂਰਤ 'ਚ ਇਸ ਨੂੰ ਪੂਰੇ ਓਨਟਾਰੀਓ 'ਚ ਲਾਗੂ ਕੀਤਾ ਜਾਵੇਗਾ।

ਡਗ ਫੋਰਡ ਸਰਕਾਰ ਵਲੋਂ ਯੋਜਨਾ ਨੂੰ ਸਫਲ ਬਣਾਉਣ ਲਈ ਇਲਾਕੇ ਦੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ। ਬਰੈਂਪਟਨ ਗਾਰਡੀਅਨ ਦੀ ਰਿਪੋਰਟ ਮੁਤਾਬਕ ਸੂਬਾ ਸਰਕਾਰ 30 ਲੱਖ ਡਾਲਰ ਦਾ ਨਿਵੇਸ਼ ਕਰੇਗੀ ਤੇ ਬਾਕੀ 30 ਲੱਖ ਡਾਲਰ ਪ੍ਰੋਜੈਕਟ ਸਹਾਇਕਾਂ ਵਲੋਂ ਇਕੱਠੀ ਕੀਤੀ ਜਾਵੇਗੀ। ਪ੍ਰੋਗਰੇਸਿਵ ਕੰਜ਼ਰਵੇਟਿਵ ਪਾਰਟੀ ਦੇ ਸੂਤਰਾਂ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਇਸ ਪ੍ਰੋਜੈਕਟ ਰਾਹੀਂ ਨੌਜਵਾਨਾਂ 'ਚ ਖੁਦਕੁਸ਼ੀਆਂ ਦੇ ਰੁਝਾਨ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇਗਾ।


Baljit Singh

Content Editor

Related News