ਪ੍ਰੋਫੈਸਰ ਦਾ ਦਾਅਵਾ-ਬੱਚੇ ਪੈਦਾ ਕਰਨ ਲਈ ਖਤਮ ਹੋ ਜਾਵੇਗੀ ਸੰਬੰਧ ਬਣਾਉਣ ਦੀ ਜ਼ਰੂਰਤ

07/06/2017 11:52:01 AM

ਵਾਸ਼ਿੰਗਟਨ— ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਸਰੀਰਕ ਸੰਬੰਧ ਬਣਾਉਣ ਦਾ ਮੁੱਖ ਉਦੇਸ਼ ਬੱਚੇ ਪੈਦਾ ਕਰਨਾ ਹੈ ਪਰ ਹੁਣ ਵਿਗਿਆਨੀਆਂ ਅਜਿਹੇ ਪ੍ਰਯੋਗ ਕਹ ਰਹੇ ਹਨ ਜਿਨ੍ਹਾਂ 'ਚ ਬੱਚੇ ਪੈਦਾ ਕਰਨ ਲਈ ਸੰਬੰਧ ਬਣਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਂਕ ਗ੍ਰੀਲੀ ਮੁਤਾਬਕ ਅਗਲੇ 20-30 ਸਾਲਾਂ 'ਚ ਇਹ ਗੱਲ ਸੱਚ ਹੋਣ ਵਾਲੀ ਹੈ।
ਪ੍ਰੋਫੈਸਰ ਗ੍ਰੀਲੀ ਮੁਤਾਬਕ ਆਉਣ ਵਾਲੇ ਦਹਾਕਿਆਂ 'ਚ ਅਮਰੀਕੀ ਨਾਗਰਿਕ ਪ੍ਰਯੋਗਸ਼ਾਲਾ 'ਚ ਮਾਤਾ-ਪਿਤਾ ਦੇ ਡੀ. ਐੱਨ. ਏ. ਤੋਂ ਤਿਆਰ ਕੀਤੇ ਗਏ ਭਰੂਣਾਂ 'ਚੋਂ ਆਪਣੀ ਇੱਛਾ ਨਾਲ ਭਰੂਣ ਚੁਣ ਸਕਣਗੇ।
ਪ੍ਰੋਫੈਸਰ ਗ੍ਰੀਲੀ ਮੁਤਾਬਕ ਬਹੁਤ ਹੀ ਛੋਟੇ ਪੱਧਰ 'ਤੇ ਕੁਝ ਵਿਲੱਖਣ ਬੀਮਾਰੀਆਂ ਤੋਂ ਬਚਣ ਲਈ ਇਸ ਤਕਨੀਕ ਦੀ ਪ੍ਰਯੋਗ ਹੁਣ ਵੀ ਕੀਤੀ ਜਾ ਰਹੀ ਹੈ ਪਰ ਆਉਣ ਵਾਲੇ ਸਮੇਂ 'ਚ ਇਹ ਤਕਨੀਕ ਸਸਤੀ ਅਤੇ ਆਸਾਨੀ ਨਾਲ ਮਿਲ ਸਕੇਗੀ ਅਤੇ ਇਸ ਦੀ ਵਰਤੋਂ ਇੱਛਾ ਮੁਤਾਬਕ ਬੱਚੇ ਪੈਦਾ ਕਰਨ 'ਚ ਹੋਵੇਗੀ। ਪ੍ਰੋਫੈਸਰ ਗ੍ਰੀਲੀ ਮੁਤਾਬਕ ਇਸ ਤਕਨੀਕ ਦੁਆਰਾ ਔਰਤ ਅਤੇ ਮਰਦ ਦੀ ਸਕਿਨ ਤੋਂ ਸਟੇਮ ਸੈੱਲ ਲੈ ਕੇ ਉਨ੍ਹਾਂ ਤੋਂ ਅੰਡਾਣੂ ਅਤੇ ਸ਼ੁਕਰਾਣੂ ਵਿਕਸਿਤ ਕੀਤੇ ਜਾ ਸਕਣਗੇ। ਕੁਦਰਤੀ ਤੌਰ 'ਤੇ ਔਰਤ ਦੇ ਅੰਡਾਣੂ ਅਤੇ ਮਰਦ ਦੇ ਸ਼ੁਕਰਾਣੂ ਦੇ ਮੇਲ ਨਾਲ ਹੀ ਭਰੂਣ ਦਾ ਨਿਰਮਾਣ ਹੁੰਦਾ ਹੈ।


Related News