ਇਸ ਬਹਾਦੁਰ ਬੱਚੇ ਨੇ 2 ਵਾਰੀ ਕੈਂਸਰ ਨੂੰ ਹਰਾ ਕੇ ਜਿੱਤੀ ਜ਼ਿੰਦਗੀ ਦੀ ਜੰਗ

09/25/2017 1:17:20 PM

ਸ਼ਿਕਾਗੋ (ਬਿਊਰੋ)— ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਬਹਾਦੁਰੀ ਦਾ ਗੁਣ ਹੋਣਾ ਜ਼ਰੂਰੀ ਹੈ। ਬਹਾਦੁਰੀ ਦਾ ਗੁਣ ਉਮਰ ਦਾ ਮੁਥਾਜ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਬਹਾਦੁਰ ਬੱਚੇ ਬਾਰੇ ਦੱਸ ਰਹੇ ਹਾਂ। ਕੈਂਸਰ ਨਾਲ ਜੂਝ ਰਹੇ ਇਕ 9 ਸਾਲਾ ਬੱਚੇ ਨੇ ਇਸ ਬੀਮਾਰੀ ਨੂੰ ਇਕ ਨਹੀਂ ਬਲਕਿ ਦੋ ਵਾਰੀ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਲੀਆਮ ਵੈਲੀ ਨਾਂ ਦੇ ਇਸ ਮਾਸੂਮ ਨੂੰ ਇਸ ਬੀਮਾਰੀ ਤੋਂ ਜਿੱਤਣ ਲਈ ਕਰੀਬ 7 ਸਾਲ ਲੱਗੇ। 
ਬਚਣ ਦੀ ਸੰਭਾਵਨਾ ਸੀ 30 ਫੀਸਦੀ
ਇਹ ਘਟਨਾ ਸ਼ਿਕਾਰੋ ਦੀ ਹੈ, ਜਿੱਥੇ ਲੀਆਮ ਵੈਲੀ ਨਾਂ ਦਾ ਇਕ ਮਾਸੂਮ ਸਾਲ 2010 ਵਿਚ ਨਰਵ ਸੈੱਲ ਵਿਚ ਹੋਣ ਵਾਲੇ 'ਨਿਊਰੋਬਲਾਸਟੋਮਾ' ਕੈਂਸਰ ਨਾਲ ਜੂਝ ਰਿਹਾ ਸੀ। ਉਸ ਸਮੇਂ ਡਾਕਟਰਾਂ ਨੇ ਇਸ ਬਹਾਦੁਰ ਬੱਚੇ ਦੇ ਬਚਣ ਦੀ ਸੰਭਾਵਨਾ ਸਿਰਫ 30 ਫੀਸਦੀ ਹੀ ਦੱਸੀ ਸੀ। ਇਲਾਜ ਦੌਰਾਨ ਲੀਆਮ ਦੀ ਕੀਮੋਥੈਰੇਪੀ ਵੀ ਕੀਤੀ ਗਈ ਪਰ ਇਸ ਨਾਲ ਬੱਚੇ ਦੀ ਸੁਨਣ ਸਮੱਰਥਾ ਕਾਫੀ ਪ੍ਰਭਾਵਿਤ ਹੋਈ। ਕੀਮੋਥੈਰੇਪੀ ਦੌਰਾਨ ਡਾਕਟਰਾਂ ਨੇ ਲੀਆਮ ਦੇ ਪੇਟ ਵਿਚੋਂ ਟਿਊਮਰ ਕੱਢਿਆ ਅਤੇ ਉਸ ਦੇ ਸਰੀਰ ਵਿਚ ਪਲਾਟੀਨਮ ਆਧਾਰਿਤ ਕੀਮੋਥੈਰੇਪੀ ਦਵਾਈ ਪਾਈ, ਜਿਸ ਨੇ ਇਸ ਬੀਮਾਰੀ ਨਾਲ ਲੜਨ ਵਿਚ ਲੀਆਮ ਦੀ ਮਦਦ ਕੀਤੀ।
6 ਮਹੀਨੇ ਬਾਅਦ ਫਿਰ ਹਰਾਇਆ ਕੈਂਸਰ ਨੂੰ

PunjabKesari
ਇੰਝ ਲੱਗਦਾ ਸੀ ਜਿਵੇਂ ਹਾਲੇ ਲੀਆਮ ਨੇ ਹੋਰ ਪ੍ਰੀਖਿਆ ਦੇਣੀ ਸੀ। ਕਰੀਬ 6 ਮਹੀਨੇ ਬਾਅਦ ਉਸ ਨੂੰ ਇਕ ਵਾਰੀ ਫਿਰ ਕੈਂਸਰ ਨੇ ਘੇਰ ਲਿਆ ਪਰ ਪਿਛਲੀ ਵਾਰੀ ਦੀ ਤਰ੍ਹਾਂ ਇਸ ਵਾਰੀ ਵੀ ਲੀਆਮ ਨੇ ਕੈਂਸਰ ਨੂੰ ਹਰਾ ਦਿੱਤਾ ਪਰ ਉਹ ਕੁਝ ਸੁਣ ਨਹੀਂ ਸੀ ਪਾ ਰਿਹਾ। 
ਇਸ ਤਰ੍ਹਾਂ ਮਿਲੀ ਨਵੀਂ ਜ਼ਿੰਦਗੀ

PunjabKesari
ਇਸ ਮਗਰੋਂ ਡਾਕਟਰਾਂ ਦੀ ਇਕ ਟੀਮ ਨੇ ਲੀਆਮ ਦੇ ਦਿਮਾਗ ਵਿਚ ਇਕ ਇਲੈਕਟ੍ਰੋਨਿਕ ਡਿਵਾਈਸ ਲਗਾ ਕੇ ਕੌਚਲੀਅਰ ਸਥਾਪਿਤ ਕੀਤਾ। ਕਰੀਬ 7 ਸਾਲ ਬਾਅਦ ਜਦੋਂ ਲੀਆਮ ਨੇ ਪਹਿਲੀ ਵਾਰੀ ਆਪਣੀ ਮਾਂ ਦੀ ਆਵਾਜ ਸੁਣੀ ਤਾਂ ਉਹ ਖੁਸ਼ੀ ਨਾਲ ਮੁਸਕਰਾ ਪਿਆ। ਡਾਕਟਰਾਂ ਦਾ ਕਹਿਣਾ ਹੈ ਕਿ ਲੀਆਮ ਸਿਰਫ 25 ਫੀਸਦੀ ਗੱਲਾਂ ਹੀ ਸਮਝ ਸਕੇਗਾ।


Related News