ਕੁਰਸੀ ਜਾਣ ਮਗਰੋਂ ਮੁੜ ਮੁਸੀਬਤ 'ਚ ਇਮਰਾਨ ਖ਼ਾਨ, ਇਸ ਮਾਮਲੇ 'ਚ ਜਾਂਚ ਸ਼ੁਰੂ

04/14/2022 9:36:57 AM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੀ ਚੋਟੀ ਦੀ ਜਾਂਚ ਏਜੰਸੀ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਤੋਹਫੇ ਵਿਚ ਮਿਲੇ ਕੀਮਤੀ ਹਾਰ ਨੂੰ ਸਰਕਾਰੀ ਤੋਸ਼ਾਖਾਨਾ ਵਿਚ ਜਮ੍ਹਾ ਕਰਨ ਦੀ ਥਾਂ ਇਕ ਗਹਿਣਾ ਕਾਰੋਬਾਰੀ ਨੂੰ 18 ਕਰੋੜ ਰੁਪਏ ਵਿਚ ਵੇਚਣ ਦੇ ਦੋਸ਼ਾਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੁਣੇ ਦਾ 7 ਸਾਲਾ ਅਦਵੈਤ ਲੰਡਨ 'ਚ ਆਪਣੀ ਕਲਾ ਦਾ ਜੌਹਰ ਦਿਖਾਉਣ ਲਈ ਤਿਆਰ

ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਤੋਹਫੇ ਵਿਚ ਖਾਨ ਨੂੰ ਮਿਲੇ ਹਾਰ ਨੂੰ ਤੋਸ਼ਾਖਾਨੇ ਵਿਚ ਜਮ੍ਹਾ ਨਹੀਂ ਕਰਾਇਆ ਗਿਆ, ਸਗੋਂ ਸਾਬਕਾ ਵਿਸ਼ੇਸ਼ ਸਹਾਇਕ ਜੁਲਫੀਕਾਰ ਬੁਖਾਰੀ ਨੂੰ ਦੇ ਦਿੱਤਾ ਗਿਆ ਸੀ, ਜਿਨ੍ਹਾਂ ਨੇ ਉਸ ਨੂੰ ਲਾਹੌਰ ਵਿਚ ਇਕ ਸਰਾਫ ਨੂੰ 18 ਕਰੋੜ ਰੁਪਏ ਵਿਚ ਵੇਚ ਦਿੱਤਾ। ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਨੇ ਦੋਸ਼ਾਂ ’ਤੇ ਖਾਨ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਚੀਨ ਦਾ ਨਵਾਂ ਕਾਰਨਾਮਾ, ਨਾਟੋ ਹਵਾਈ ਖੇਤਰ ਦੀ ਵਰਤੋਂ ਕਰ ਸਰਬੀਆ ਨੂੰ ਭੇਜੀਆਂ ਐਂਟੀ-ਏਅਰਕ੍ਰਾਫਟ ਮਿਜ਼ਾਈਲਾਂ

ਦੋਸ਼ਾਂ ਵਿਚ ਕਿਹਾ ਗਿਆ ਹੈ ਕਿ ਸਰਕਾਰੀ ਅਹੁਦੇ ’ਤੇ ਰਹਿੰਦਿਆਂ ਮਿਲੇ ਤੋਹਫਿਆਂ ਦੀ ਅੱਧੀ ਕੀਮਤ ਚੁਕਾ ਕੇ ਉਨ੍ਹਾਂ ਨੂੰ ਨਿੱਜੀ ਜਾਇਦਾਦ ਦੇ ਰੂਪ ਵਿਚ ਰੱਖਿਆ ਜਾ ਸਕਦਾ ਹੈ ਪਰ ਇਮਰਾਨ ਖਾਨ ਨੇ ਸਰਕਾਰੀ ਖਜਾਨੇ ਵਿਚ ਕੁਝ ਹਜ਼ਾਰ ਰੁਪਏ ਹੀ ਜਮ੍ਹਾ ਕੀਤੇ। ਕਾਨੂੰਨ ਅਨੁਸਾਰ ਸਰਕਾਰੀ ਅਧਿਕਾਰੀਆਂ ਨੂੰ ਮਹਿਮਾਨਾਂ ਤੋਂ ਮਿਲੇ ਤੋਹਫ਼ੇ ਤੋਸ਼ਾਖਾਨੇ ਵਿੱਚ ਜਮ੍ਹਾਂ ਕਰਵਾਉਣੇ ਪੈਂਦੇ ਹਨ। ਜੇਕਰ ਉਹ ਤੋਹਫ਼ੇ ਜਾਂ ਘੱਟੋ-ਘੱਟ ਉਸ ਦੀ ਅੱਧੀ ਕੀਮਤ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਇਸ ਨੂੰ ਗ਼ੈਰ-ਕਾਨੂੰਨੀ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 16 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News