ਪ੍ਰਦਰਸ਼ਨਕਾਰੀਆਂ ਨੂੰ ਮੂੰਹਤੋੜ ਜਵਾਬ, ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਤੇ ਲਹਿਰਾਇਆ ਗਿਆ ਵੱਡਾ ਤਿਰੰਗਾ
Thursday, Mar 23, 2023 - 10:11 AM (IST)
ਲੰਡਨ (ਭਾਸ਼ਾ)- ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਨੇੜੇ ਲਗਭਗ 2,000 ਪ੍ਰਦਰਸ਼ਨਕਾਰੀ ਖਾਲਿਸਤਾਨ ਦੇ ਝੰਡੇ ਲਹਿਰਾਉਂਦੇ ਹੋਏ ਬੁੱਧਵਾਰ ਨੂੰ ਇੱਕ ਯੋਜਨਾਬੱਧ ਪ੍ਰਦਰਸ਼ਨ ਲਈ ਇਕੱਠੇ ਹੋਏ ਅਤੇ ਸਖ਼ਤ ਸੁਰੱਖਿਆ ਅਤੇ ਬੈਰੀਕੇਡਾਂ ਦੇ ਲੱਗੇ ਹੋਣ ਕਾਰਨ ਕੁੱਝ ਵਸਤੂਆਂ ਸੁੱਟੀਆਂ ਅਤੇ ਨਾਅਰੇਬਾਜ਼ੀ ਕੀਤੀ। ਭਾਰਤੀ ਹਾਈ ਕਮਿਸ਼ਨ ਨੇ ਆਪਣੀ ਇਮਾਰਤ ਦੀ ਛੱਤ 'ਤੇ ਇੱਕ ਹੋਰ ਤਿਰੰਗਾ ਲਹਿਰਾ ਕੇ ਪ੍ਰਦਰਸ਼ਨਕਾਰੀਆਂ ਨੂੰ ਮੂੰਹਤੋੜ ਜਵਾਬ ਦਿੱਤਾ, ਜਿਸ ਨਾਲ ਪ੍ਰਦਰਸ਼ਨਕਾਰੀ ਹੋਰ ਭੜਕ ਗਏ ਅਤੇ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਅਤੇ ਮੀਡੀਆ ਕਰਮਚਾਰੀਆਂ 'ਤੇ ਕੁਝ ਵਸਤੂਆਂ ਅਤੇ ਪਾਣੀ ਦੀਆਂ ਬੋਤਲਾਂ ਸੁੱਟੀਆਂ।
ਇਹ ਵੀ ਪੜ੍ਹੋ: ਕੈਨੇਡਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਅਹਿਮ ਗੱਲਾਂ, ਸਰਕਾਰ ਵੱਲੋਂ ਚਿਤਾਵਨੀ ਜਾਰੀ
ਇਸ 'ਤੇ 'ਸਕਾਟਲੈਂਡ ਯਾਰਡ' ਨੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਨਾਕਾਬੰਦੀ ਵਧਾ ਦਿੱਤੀ ਅਤੇ ਤੁਰੰਤ ਕਈ ਵਾਧੂ ਅਧਿਕਾਰੀ ਤਾਇਨਾਤ ਕਰ ਦਿੱਤੇ, ਜਿਨ੍ਹਾਂ 'ਚੋਂ ਕਈ ਘੋੜਿਆਂ 'ਤੇ ਸਵਾਰ ਸਨ। ਬੁੱਧਵਾਰ ਨੂੰ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਸੁਰੱਖਿਆ ਦੇ ਹੋਰ ਸਖ਼ਤ ਪ੍ਰਬੰਧ ਕੀਤੇ ਸਨ। ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ ਤੋਂ ਦਸਤਾਰਧਾਰੀ ਪੁਰਸ਼ ਅਤੇ ਕੁਝ ਔਰਤਾਂ ਅਤੇ ਬੱਚਿਆਂ ਸਮੇਤ ਪ੍ਰਦਰਸ਼ਨਕਾਰੀਆਂ ਨੂੰ ਬੱਸ ਵਿੱਚ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਨੇ ਖਾਲਿਸਤਾਨ ਪੱਖੀ ਨਾਅਰੇ ਲਾਏ।
ਪ੍ਰਦਰਸ਼ਨਕਾਰੀਆਂ ਨੇ ਭਾਰਤ ਵਿਰੋਧੀ ਭਾਸ਼ਣ ਦੇਣ ਲਈ ਮਾਈਕ ਦੀ ਵਰਤੋਂ ਕੀਤੀ ਅਤੇ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਲਈ ਪੰਜਾਬ ਪੁਲਸ ਨੂੰ ਨਿਸ਼ਾਨਾ ਬਣਾਇਆ। ਇੰਡੀਆ ਹਾਊਸ ਦੇ ਬਾਹਰ ਐਤਵਾਰ ਦੇ ਹਿੰਸਕ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਹੀ 'ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼' (ਐੱਫ.ਐੱਸ.ਓ.) ਅਤੇ ਸਿੱਖ ਯੂਥ ਜੱਥੇਬੰਦੀਆਂ ਵਰਗੇ ਸਮੂਹਾਂ ਵੱਲੋਂ ਤਥਾ-ਕਥਿਤ "ਰਾਸ਼ਟਰੀ ਪ੍ਰਦਰਸ਼ਨਾਂ" ਦਾ ਸੱਦਾ ਦੇਣ ਵਾਲੇ ਬੈਨਰ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਰਹੇ ਹਨ। ਭਾਰਤ ਸਰਕਾਰ ਨੇ ਆਪਣੇ ਕੂਟਨੀਤਕ ਮਿਸ਼ਨ ਦੇ ਬਾਹਰ ਸੁਰੱਖਿਆ ਪ੍ਰਬੰਧਾਂ ਦੀ ਘਾਟ ਦਾ ਸਖ਼ਤ ਵਿਰੋਧ ਕੀਤਾ ਸੀ। ਪ੍ਰਦਰਸ਼ਨ ਦੌਰਾਨ ਖਾਲਿਸਤਾਨ ਸਮਰਥਕ ਝੰਡੇ ਲਹਿਰਾਏ ਗਏ ਸਨ ਅਤੇ ਮਿਸ਼ਨ ਦੀਆਂ ਖਿੜਕੀਆਂ ਤੋੜ ਦਿੱਤੀਆਂ ਗਈਆਂ ਸਨ ਅਤੇ ਤਿਰੰਗਾ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਇਹ ਵੀ ਪੜ੍ਹੋ: ਸ਼ਾਹਿਦ ਅਫਰੀਦੀ ਦੀ PM ਮੋਦੀ ਨੂੰ ਅਪੀਲ, ਕਿਹਾ- ਭਾਰਤ-ਪਾਕਿ ਵਿਚਾਲੇ ਹੋਣ ਦਿੱਤਾ ਜਾਵੇ ਕ੍ਰਿਕਟ ਮੈਚ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।