ਸਕਾਟਲੈਂਡ: ਪ੍ਰਾਈਵੇਟ ਕੇਅਰ ਹੋਮ ਹੋਣਗੇ ''ਸੂਚਨਾ ਲੈਣ ਦੇ ਅਧਿਕਾਰ ਦੀ ਆਜ਼ਾਦੀ'' ਦੇ ਅਧੀਨ

Thursday, Aug 04, 2022 - 01:31 AM (IST)

ਸਕਾਟਲੈਂਡ: ਪ੍ਰਾਈਵੇਟ ਕੇਅਰ ਹੋਮ ਹੋਣਗੇ ''ਸੂਚਨਾ ਲੈਣ ਦੇ ਅਧਿਕਾਰ ਦੀ ਆਜ਼ਾਦੀ'' ਦੇ ਅਧੀਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ 'ਚ ਲੇਬਰ ਯੋਜਨਾਵਾਂ ਤਹਿਤ 'ਗੁਪਤ ਸਕਾਟਲੈਂਡ' 'ਤੇ ਰੌਸ਼ਨੀ ਪਾਉਣ ਲਈ ਪ੍ਰਾਈਵੇਟ ਕੇਅਰ ਹੋਮ 'ਸੂਚਨਾ ਲੈਣ ਦੀ ਆਜ਼ਾਦੀ ਦੇ ਅਧਿਕਾਰ' ਦੇ ਅਧੀਨ ਹੋਣਗੇ। ਇਸ ਸਬੰਧੀ ਪਰਿਵਾਰਾਂ ਨੂੰ ਦੇਖਭਾਲ ਦੇ ਮਾਪਦੰਡਾਂ ਅਤੇ ਮਾਰੂ ਮਹਾਮਾਰੀ ਦੇ ਮੱਦੇਨਜ਼ਰ ਕੇਅਰ ਹੋਮ ਕਿਵੇਂ ਚਲਾਏ ਜਾਂਦੇ ਹਨ, ਬਾਰੇ 'ਜਾਣਨ ਦਾ ਅਧਿਕਾਰ' ਦਿੱਤਾ ਜਾਵੇਗਾ। ਇਸ ਪ੍ਰਸਤਾਵ ਦੇ ਪਿੱਛੇ ਡਟ ਕੇ ਖੜ੍ਹੀ ਲੇਬਰ ਐੱਮ.ਐੱਸ.ਪੀ. ਕੈਟੀ ਕਲਾਰਕ ਨੇ ਕਿਹਾ ਕਿ ਮਹਾਮਾਰੀ ਦੀਆਂ ਦੁਖਦਾਈ ਘਟਨਾਵਾਂ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਜਾਣਕਾਰੀ ਤੱਕ ਪਹੁੰਚ ਕਰਨ ਲਈ ਜਨਤਾ ਦੇ ਅਧਿਕਾਰ ਖੇਤਰ ਨੂੰ ਵਧਾਇਆ ਜਾਣਾ ਚਾਹੀਦਾ ਹੈ ਪਰ ਪ੍ਰਾਈਵੇਟ ਕੇਅਰ ਹੋਮਜ਼ ਦੀ ਨੁਮਾਇੰਦਗੀ ਕਰਨ ਵਾਲੇ ਸਕਾਟਿਸ਼ ਕੇਅਰ ਦੇ ਡੋਨਾਲਡ ਮੈਕਾਸਕਿਲ ਨੇ ਕਿਹਾ ਕਿ ਜੇਕਰ ਯੋਜਨਾ ਲਾਗੂ ਕੀਤੀ ਜਾਂਦੀ ਹੈ ਤਾਂ ਉਸ ਦੇ ਕੁਝ ਮੈਂਬਰ ਕਾਨੂੰਨੀ ਕਾਰਵਾਈ 'ਤੇ ਵਿਚਾਰ ਕਰ ਸਕਦੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਬਦਲਿਆ ਫ਼ੈਸਲਾ, ਨਹੀਂ ਹੋਵੇਗਾ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ

ਐੱਫ.ਓ.ਆਈ. ਸਕੌਟਸ ਨੂੰ ਟੈਕਸਦਾਤਾ ਦੁਆਰਾ ਫੰਡ ਪ੍ਰਾਪਤ ਕਰਨ ਵਾਲੀਆਂ ਸੈਂਕੜੇ ਸੰਸਥਾਵਾਂ ਤੋਂ ਜਾਣਕਾਰੀ ਦਾ ਅਧਿਕਾਰ ਪ੍ਰਦਾਨ ਕਰਦਾ ਹੈ। ਇਸ ਸਬੰਧੀ ਪ੍ਰਚਾਰਕਾਂ ਦਾ ਮੰਨਣਾ ਹੈ ਕਿ ਮੋਹਰੀ ਕਾਨੂੰਨ ਨੇ ਜਨਤਕ ਸੇਵਾਵਾਂ ਦੀ ਸਪੁਰਦਗੀ ਵਿੱਚ ਤਬਦੀਲੀਆਂ ਦਾ ਧਿਆਨ ਨਹੀਂ ਰੱਖਿਆ। ਅੱਜ ਦੇ ਇਕ ਭਾਸ਼ਣ ਵਿੱਚ ਸਕਾਟਿਸ਼ ਲੇਬਰ ਨੇਤਾ ਅਨਸ ਸਰਵਰ ਸਿਹਤ ਅਤੇ ਸਿੱਖਿਆ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਲਈ ਐੱਫ.ਓ.ਆਈ. ਦੇ ਵਿਸਥਾਰ ਦੀ ਹਮਾਇਤ ਕਰਨਗੇ। ਜੇਕਰ ਸਕਾਟਿਸ਼ ਸਰਕਾਰ ਦੁਆਰਾ ਸਹਿਮਤੀ ਦਿੱਤੀ ਜਾਂਦੀ ਹੈ ਤਾਂ ਕੇਅਰ ਹੋਮਜ਼ ਕੋਲ ਸਵਾਲਾਂ ਦੇ ਜਵਾਬ ਦੇਣ ਲਈ 20 ਦਿਨ ਹੋਣਗੇ ਅਤੇ ਸਿਰਫ ਤਾਂ ਹੀ ਇਨਕਾਰ ਕਰ ਸਕਦੇ ਹਨ ਜੇਕਰ ਉਨ੍ਹਾਂ ਨੂੰ ਜਾਣਕਾਰੀ 'ਚ ਛੋਟ ਦਿੱਤੀ ਗਈ ਹੋਵੇ।

ਇਹ ਵੀ ਪੜ੍ਹੋ : ਡਾਕਟਰਾਂ ਨੂੰ ਦੋਸ਼ੀ ਠਹਿਰਾ ਰਹੇ ਸਿਹਤ ਮੰਤਰੀ ਦੀਆਂ ਅੱਖਾਂ ਖੋਲ੍ਹਣ ਵਾਲਾ ਹੈ PGI ਦਾ ਫ਼ੈਸਲਾ : ਪ੍ਰਤਾਪ ਬਾਜਵਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News