ਭਾਰਤਵੰਸ਼ੀ ਸਿਆਸੀ ਨੇਤਾ ਪ੍ਰੀਤਮ ਸਿੰਘ ਸਿੰਗਾਪੁਰ ਦੀ ਸੰਸਦ ਵਿਚ ਪਹਿਲੇ ਵਿਰੋਧੀ ਧਿਰ ਨੇਤਾ ਨਿਯੁਕਤ

07/28/2020 7:42:21 PM

ਸਿੰਗਾਪੁਰ (ਭਾਸ਼ਾ): ਭਾਰਤੀ ਮੂਲ ਦੇ ਸਿਆਸੀ ਨੇਤਾ ਪ੍ਰੀਤਮ ਸਿੰਘ ਨੂੰ ਸਿੰਗਾਪੁਰ ਦੀ ਸੰਸਦ ਵਿਚ ਮੰਗਲਵਾਰ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਗਿਆ। ਇਹ ਦੇਸ਼ ਦੇ ਇਤਿਹਾਸ ਵਿਚ ਪਹਿਲੀ ਅਜਿਹੀ ਨਿਯੁਕਤੀ ਹੈ। ਸਿੰਘ ਦੀ ਵਰਕਰਜ਼ ਪਾਰਟੀ ਨੇ 10 ਜੁਲਾਈ ਨੂੰ ਆਮ ਚੋਣਾਂ ਵਿਚ 10 ਸੀਟਾਂ ਜਿੱਤੀਆਂ ਸਨ ਤੇ ਇਹ ਸਿੰਗਾਪੁਰ ਦੀ ਸੰਸਦ ਵਿਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਬਣ ਗਈ ਸੀ। 43 ਸਾਲਾ ਸਿੰਘ ਦੀ ਪਾਰਟੀ ਨੇ 93 ਸੀਟਾਂ 'ਤੇ ਚੋਣ ਲੜਈ ਸੀ। ਸਿੰਘ ਪਾਰਟੀ ਦੇ ਜਨਰਲ ਸਕੱਤਰ ਹਨ।

ਸੰਸਦੀ ਦਫਤਰ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸਿੰਗਾਪੁਰ ਦੀ ਸੰਸਦ ਵਿਚ ਕਦੇ ਵੀ ਵਿਰੋਧੀ ਧਿਰ ਨੇਤਾ ਦਾ ਅਧਿਕਾਰਿਤ ਅਹੁਦਾ ਨਹੀਂ ਰਿਹਾ ਤੇ ਨਾ ਹੀ ਸੰਵਿਧਾਨ ਜਾਂ ਸੰਸਦ ਦੇ ਸਥਾਈ ਹੁਕਮਾਂ ਵਿਚ ਅਜਿਹੇ ਅਹੁਦੇ ਦੀ ਵਿਵਸਥਾ ਹੈ। ਚੈਨਲ ਨਿਊਜ਼ ਏਸ਼ੀਆ ਨੇ ਬਿਆਨ ਦੇ ਹਵਾਲੇ ਨਾਲ ਖਬਰ ਦਿੱਤੀ ਕਿ ਸੰਸਦ ਵਿਚ 1950 ਤੇ 1960 ਦੇ ਦਹਾਕੇ ਵਿਚ ਵੀ ਵਿਰੋਧੀ ਧਿਰ ਦਾ ਨੇਤਾ ਨਹੀਂ ਰਿਹਾ ਜਦੋਂ ਸੰਸਦ ਵਿਚ ਚੰਗੀ ਗਿਣਤੀ ਵਿਚ ਵਿਰੋਧੀ ਮੈਂਬਰ ਸਨ। ਪ੍ਰਧਾਨ ਮੰਤਕਰੀ ਲੀ ਸਿਯਾਨ ਲੁਆਂਗ ਦੀ ਸੱਤਾਧਾਰੀ ਪੀਪਲਸ ਐਕਸ਼ਨ ਪਾਰਟੀ ਨੇ ਆਮ ਚੋਣਾਂ ਵਿਚ 83 ਸੀਟਾਂ ਜਿੱਤੀਆਂ ਸਨ ਤੇ ਸਰਕਾਰ ਨੇ ਸੋਮਵਾਰ ਨੂੰ ਸਹੁੰ ਲਈ। ਖਬਰ ਵਿਚ ਬਿਆਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸਿੰਘ ਹੋਰ ਜ਼ਿੰਮੇਦਾਰੀਆਂ ਸੰਭਾਲਣਗੇ ਤੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਦੇ ਤੌਰ 'ਤੇ ਵਧੇਰੇ ਵਿਸ਼ੇਸ਼ ਅਧਿਕਾਰ ਦਿੱਤੇ ਜਾਣਗੇ।


Baljit Singh

Content Editor

Related News