ਜੇਲ੍ਹ ਤੋਂ ਬਚਣ ਲਈ ਔਰਤ ਨੇ ਲੱਭਿਆ ਅਜੀਬੋ-ਗਰੀਬ ਤਰੀਕਾ, 4 ਸਾਲਾਂ ''ਚ ਪੈਦਾ ਕੀਤੇ 3 ਬੱਚੇ
Friday, Aug 22, 2025 - 12:43 PM (IST)

ਇੰਟਰਨੈਸ਼ਨਲ ਡੈਸਕ- ਚੀਨ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੇ ਚਾਰ ਸਾਲਾਂ 'ਚ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਇਹ ਉਸ ਨੇ ਇਸ ਲਈ ਕੀਤਾ ਤਾਂ ਜੋ ਉਸ ਨੂੰ ਜੇਲ੍ਹ 'ਚ ਨਾ ਰਹਿਣਾ ਪਵੇ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਧੋਖਾਧੜੀ ਦੇ ਦੋਸ਼ ‘ਚ ਹੋਈ ਸੀ ਸਜ਼ਾ
ਸਾਊਥ ਚਾਈਨਾ ਮੋਰਨਿੰਗ ਪੋਸਟ ਦੇ ਮੁਤਾਬਕ, ਮੱਧ ਚੀਨ ਦੇ ਸ਼ਾਂਕਸੀ ਪ੍ਰਾਂਤ 'ਚ ਦਸੰਬਰ 2020 'ਚ ਇਸ ਔਰਤ ਨੂੰ ਧੋਖਾਧੜੀ ਦੇ ਦੋਸ਼ ‘ਚ 5 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜੇਲ੍ਹ ਤੋਂ ਬਚਣ ਲਈ ਔਰਤ ਵਾਰ-ਵਾਰ ਗਰਭਵਤੀ ਹੁੰਦੀ ਰਹੀ। ਇਹ ਕਾਰਨ ਹੈ ਕਿ ਉਸ ਨੂੰ ਕਦੇ ਵੀ ਉੱਚਿਤ ਤਰੀਕੇ ਨਾਲ ਕੈਦ ਨਹੀਂ ਕੀਤਾ ਗਿਆ। 4 ਸਾਲਾਂ 'ਚ ਉਸ ਦੇ ਤਿੰਨ ਬੱਚੇ ਹੋਏ।
ਜੇਲ੍ਹ 'ਚ ਨਹੀਂ ਰੱਖੀਆਂ ਜਾਂਦੀਆਂ ਗਰਭਵਤੀ ਔਰਤਾਂ
ਚੀਨ ਦੇ ਕਾਨੂੰਨ ਅਨੁਸਾਰ, ਜਿਹੜੀਆਂ ਔਰਤਾਂ ਗੰਭੀਰ ਬੀਮਾਰੀਆਂ ਨਾਲ ਪੀੜਤ ਹੁੰਦੀਆਂ ਹਨ, ਗਰਭਵਤੀ ਹੁੰਦੀਆਂ ਹਨ ਜਾਂ ਨਵਜਾਤ ਬੱਚੇ ਨੂੰ ਦੁੱਧ ਪਿਲਾ ਰਹੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਜੇਲ੍ਹ ਦੇ ਬਾਹਰ ਸਜ਼ਾ ਕੱਟਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਜੇਲ੍ਹ ਪ੍ਰਸ਼ਾਸਨ ਹਸਪਤਾਲਾਂ ਜਾਂ ਆਪਣੇ ਘਰਾਂ 'ਚ ਕੈਮਿਊਨਿਟੀ ਸੁਧਾਰ ਸੇਵਾ ਪ੍ਰਦਾਨ ਕਰਦੇ ਹਨ। ਇਸ ਵਜ੍ਹਾ ਨਾਲ ਔਰਤਾਂ ਦੀ ਦੇਖਰੇਖ ਉਨ੍ਹਾਂ ਦੇ ਘਰ ਦੇ ਕੈਮਿਊਨਿਟੀ ਸੁਧਾਰ ਸੰਸਥਾਵਾਂ ਵਲੋਂ ਕੀਤੀ ਜਾਂਦੀ ਸੀ, ਜੋ ਆਮ ਤੌਰ 'ਤੇ ਸਥਾਨਕ ਜੇਲ੍ਹ ਅਤੇ ਜਨਤਕ ਸੁਰੱਖਿਆ ਦੇ ਅੰਗ ਹੁੰਦੇ ਹਨ।
ਤੀਜੇ ਬੱਚੇ ‘ਤੇ ਖੁੱਲੀ ਸਾਜ਼ਿਸ਼
ਮਈ ਮਹੀਨੇ 'ਚ ਨਿਰੀਖਣ ਦੌਰਾਨ ਇਹ ਖੁਲਾਸਾ ਹੋਇਆ ਕਿ ਔਰਤ ਨੇ ਹਾਲ ਹੀ 'ਚ ਤੀਜੇ ਬੱਚੇ ਨੂੰ ਜਨਮ ਦਿੱਤਾ ਸੀ ਪਰ ਬੱਚਾ ਉਸ ਦੇ ਨਾਲ ਨਹੀਂ ਰਹਿੰਦਾ ਸੀ। ਜਾਂਚ 'ਚ ਪਤਾ ਲੱਗਾ ਕਿ ਬੱਚੇ ਦੀ ਕਾਨੂੰਨੀ ਰਜਿਸਟ੍ਰੇਸ਼ਨ ਔਰਤ ਦੀ ਭਰਜਾਈ ਦੇ ਨਾਮ ‘ਤੇ ਸੀ। ਜਿਸ ਦਾ ਅਰਥ ਹੈ ਕਿ ਬੱਚਾ ਕਾਨੂੰਨੀ ਤੌਰ 'ਤੇ ਔਰਤ ਦੀ ਭਰਜਾਈ ਦਾ ਬੱਚਾ ਸੀ। ਸਬੂਤ ਮਿਲਣ ‘ਤੇ ਔਰਤ ਨੇ ਮੰਨਿਆ ਕਿ ਉਹ ਆਪਣੇ ਪਤੀ ਨਾਲ ਤਲਾਕਸ਼ੁਦਾ ਹੈ। ਉਸ ਦੇ ਪਹਿਲੇ 2 ਬੱਚੇ ਪੁਰਾਣੇ ਪਤੀ ਦੇ ਨਾਲ ਰਹਿੰਦੇ ਹਨ, ਜਦਕਿ ਤੀਜਾ ਬੱਚਾ ਉਸ ਨੇ ਭਰਜਾਈ ਨੂੰ ਦੇ ਦਿੱਤਾ ਸੀ।
ਅੰਤ 'ਚ ਹੋਈ ਕਾਰਵਾਈ
ਸਥਾਨਕ ਵਕੀਲ ਦਾ ਮੰਨਣਾ ਹੈ ਕਿ ਔਰਤ ਨੇ ਜੇਲ੍ਹ ਤੋਂ ਬਚਣ ਲਈ ਵਾਰ-ਵਾਰ ਗਰਭਵਤੀ ਹੋਣ ਦਾ ਬਹਾਨਾ ਬਣਾਇਆ। ਕਿਉਂਕਿ ਉਸ ਦੀ ਸਜ਼ਾ ਖ਼ਤਮ ਹੋਣ 'ਚ ਇਕ ਸਾਲ ਤੋਂ ਘੱਟ ਸਮਾਂ ਬਚਿਆ ਸੀ, ਇਸ ਲਈ ਉਸ ਨੂੰ ਹੁਣ ਜੇਲ੍ਹ ਦੀ ਥਾਂ ਹਿਰਾਸਤ ਕੇਂਦਰ 'ਚ ਭੇਜ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8