ਸਿਰਫ਼ 24 ਘੰਟੇ ਚੱਲੀ ''Love Marriage'', ਪ੍ਰੇਮੀ ਲਈ ਛੱਡੇ ਸੀ 5 ਬੱਚੇ ਤੇ ਪਤੀ, ਫਿਰ ਜੋ ਹੋਇਆ...
Wednesday, Sep 10, 2025 - 10:19 AM (IST)

ਹਮੀਰਪੁਰ : ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਤਨੀ ਆਪਣੇ ਪਤੀ ਅਤੇ ਪੰਜ ਛੋਟੇ ਬੱਚਿਆਂ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਭੱਜ ਗਈ ਅਤੇ ਉਸ ਨਾਲ ਵਿਆਹ ਕਰਵਾ ਲਿਆ। ਦੋਵਾਂ ਦੇ ਪ੍ਰੇਮ ਵਿਆਹ ਨੂੰ ਸਿਰਫ਼ 24 ਘੰਟੇ ਹੀ ਹੋਏ ਸਨ, ਜਦੋਂ ਪਤੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਤਨੀ ਦੇ ਨਵੇਂ ਪ੍ਰੇਮੀ ਘਰ ਪਹੁੰਚ ਗਿਆ। ਮਾਂ ਨੂੰ ਦੇਖ ਕੇ ਉਕਤ ਬੱਚੇ ਆਪਣੀ ਮਾਂ ਨੂੰ ਜੱਫੀ ਪਾ ਕੇ ਰੋਣ ਲੱਗ ਪਏ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਤੋਹਫ਼ਾ: ਦਿਵਿਆਂਗ ਨਾਲ ਵਿਆਹ ਕਰਵਾਉਣ 'ਤੇ ਮਿਲਣਗੇ 50,000 ਰੁਪਏ
ਦੂਜੇ ਪਾਸੇ ਇਸ ਦੌਰਾਨ ਬੱਚਿਆਂ ਨੂੰ ਰੋਂਦੇ ਦੇਖ ਕੇ ਔਰਤ ਦਾ ਦਿਲ ਪਿਘਲ ਗਿਆ ਅਤੇ ਉਹ ਆਪਣੇ ਪ੍ਰੇਮੀ ਨੂੰ ਛੱਡ ਕੇ ਵਾਪਸ ਪਤੀ ਨਾਲ ਚਲੀ ਗਈ। ਇਸ ਤੋਂ ਬਾਅਦ ਪ੍ਰੇਮੀ ਆਪਣੇ ਹੱਥ ਰਗੜਦਾ ਰਹਿ ਗਿਆ। ਦੱਸ ਦੇਈਏ ਕਿ ਇਹ ਪੂਰਾ ਮਾਮਲਾ ਜ਼ਿਲ੍ਹੇ ਦੇ ਸਰਿਲਾ ਕਸਬੇ ਦਾ ਦੱਸਿਆ ਜਾ ਰਿਹਾ ਹੈ। ਇਸ ਕਸਬੇ ਦਾ ਰਹਿਣ ਵਾਲਾ ਹਰੀ (27) ਗੁਜਰਾਤ ਦੇ ਸਿਲਵਾਸਾ ਵਿੱਚ ਕੰਮ ਕਰਦਾ ਸੀ। ਉੱਥੇ ਹੀ ਇਕ ਔਰਤ ਨਾਲ ਉਸ ਨੂੰ ਪਿਆਰ ਹੋ ਗਿਆ ਅਤੇ ਉਹ ਉਸ ਨੂੰ ਆਪਣੇ ਨਾਲ ਲੈ ਕੇ ਆ ਗਿਆ। ਦੋਵਾਂ ਦਾ ਵਿਆਹ ਰਾਮ ਜਾਨਕੀ ਮੰਦਰ ਵਿੱਚ ਹੋਇਆ। ਇਸ ਵਿਆਹ ਵਿੱਚ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਆਏ। ਹਰ ਕੋਈ ਇਸ ਵਿਆਹ ਬਾਰੇ ਚਰਚਾ ਕਰਦਾ ਰਿਹਾ।
ਇਹ ਵੀ ਪੜ੍ਹੋ : 10 ਦਿਨ ਸਕੂਲ-ਕਾਲਜ ਬੰਦ! ਆਨਲਾਈਨ ਹੋਵੇਗੀ ਪੜ੍ਹਾਈ, ਜਾਣੋ ਹੈਰਾਨੀਜਨਕ ਵਜ੍ਹਾ
ਪ੍ਰੇਮੀਕਾ ਨਾਲ ਵਿਆਹ ਹੋਣ ਤੋਂ ਬਾਅਦ ਪ੍ਰੇਮੀ ਬਹੁਤ ਖੁਸ਼ ਸੀ ਪਰ ਉਸਨੂੰ ਨਹੀਂ ਪਤਾ ਸੀ ਕਿ ਅਗਲੇ ਕੁਝ ਪਲ ਉਸਦੀ ਜ਼ਿੰਦਗੀ ਨੂੰ ਦੁੱਖਾਂ ਨਾਲ ਭਰ ਦੇਣਗੇ। ਉਸਦਾ ਇਹ ਵਿਆਹ ਸਿਰਫ਼ 24 ਘੰਟੇ ਹੀ ਚੱਲੇਗਾ। ਇਸ ਵਿਆਹ ਵਿੱਚ ਇੱਕ ਨਵਾਂ ਮੋੜ ਉਦੋਂ ਆਇਆ, ਜਦੋਂ ਔਰਤ ਦਾ ਪਤੀ ਆਪਣੇ ਪੰਜ ਬੱਚਿਆਂ ਨਾਲ ਪ੍ਰੇਮੀ ਦੇ ਘਰ ਪਹੁੰਚ ਗਿਆ। ਇਸ ਤੋਂ ਬਾਅਦ ਇੱਕ ਹਾਈ ਵੋਲਟੇਜ ਡਰਾਮਾ ਸ਼ੁਰੂ ਹੋਇਆ, ਜੋ ਸਵੇਰ ਤੋਂ ਦੁਪਹਿਰ ਤੱਕ ਜਾਰੀ ਰਿਹਾ। ਬੱਚੇ ਆਪਣੀ ਮਾਂ ਨੂੰ ਜੱਫੀ ਪਾ ਕੇ ਰੋਣ ਲੱਗ ਪਏ। ਬੱਚਿਆਂ ਨੂੰ ਰੋਂਦੇ ਦੇਖ ਕੇ ਮਾਂ ਦਾ ਦਿਲ ਪਿਘਲ ਗਿਆ ਅਤੇ ਉਹ ਆਪਣੇ ਪਹਿਲੇ ਪਤੀ ਨਾਲ ਜਾਣ ਲਈ ਤਿਆਰ ਹੋ ਗਈ। ਇਸ ਘਟਨਾ ਨਾਲ ਪ੍ਰੇਮੀ ਨੂੰ ਵੱਡਾ ਝਟਕਾ ਲੱਗਾ।
ਇਹ ਵੀ ਪੜ੍ਹੋ : ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।