ਮੱਛਰ ਵੀ ਚੁਣ-ਚੁਣ ਕੇ ਪੀਂਦੇ ਨੇ ਖ਼ੂਨ ! ਇਸ ਬਲੱਡ ਗਰੁੱਪ ਦੇ ਲੋਕਾਂ ਨੂੰ ਸਭ ਤੋਂ ਵੱਧ ਖ਼ਤਰਾ
Saturday, Sep 06, 2025 - 01:57 PM (IST)

ਵੈੱਬ ਡੈਸਕ- ਅਕਸਰ ਲੋਕ ਮਜ਼ਾਕ 'ਚ ਕਹਿੰਦੇ ਹਨ ਕਿ 'ਤੇਰਾ ਖੂਨ ਮਿੱਠਾ ਹੈ, ਇਸ ਲਈ ਮੱਛਰ ਤੈਨੂੰ ਜ਼ਿਆਦਾ ਕਟਦੇ ਹਨ'। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਗੱਲ 'ਚ ਸੱਚਾਈ ਵੀ ਹੈ? ਤਾਜ਼ਾ ਰਿਸਰਚ ਦੱਸਦੀ ਹੈ ਕਿ ਕੁਝ ਖੂਨ ਦੇ ਗਰੁੱਪ ਵਾਲੇ ਲੋਕਾਂ ਨੂੰ ਮੱਛਰ ਵੱਧ ਕਟਦੇ ਹਨ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਮੱਛਰਾਂ ਨੂੰ ਬਲੱਡ ਗਰੁੱਪ O ਸਭ ਤੋਂ ਵੱਧ ਕਰਦਾ ਹੈ ਆਕਰਸ਼ਿਤ
ਅਧਿਐਨ ਮੁਤਾਬਕ, ਬਲੱਡ ਗਰੁੱਪ O ਵਾਲੇ ਲੋਕ ਮੱਛਰਾਂ ਦਾ ਮਨਪਸੰਦ ਨਿਸ਼ਾਨਾ ਹੁੰਦੇ ਹਨ। ਮੱਛਰ ਸਕਿਨ ਦੀ ਗੰਧ ਤੇ ਮਾਇਕ੍ਰੋਬਾਇਓਟਾ ਵੱਲ ਖਿੱਚੇ ਚਲੇ ਆਉਂਦੇ ਹਨ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਹੋਰ ਕਾਰਨ ਜਿਨ੍ਹਾਂ ਕਰਕੇ ਵੱਧਦੇ ਹਨ ਮੱਛਰਾਂ ਦੇ ਡੰਕ
ਵੱਧ ਪਸੀਨਾ ਆਉਣ ਵਾਲੇ ਲੋਕ– ਪਸੀਨੇ ਵਿੱਚ ਮਿਲਦਾ ਲੈਕਟਿਕ ਐਸਿਡ ਅਤੇ ਅਮੋਨੀਆ ਮੱਛਰਾਂ ਨੂੰ ਆਕਰਸ਼ਿਤ ਕਰਦਾ ਹੈ।
ਸ਼ਰਾਬ ਪੀਣ ਵਾਲੇ – ਰਿਸਰਚ ਮੁਤਾਬਕ, ਸ਼ਰਾਬ ਪੀਣ ਵਾਲਿਆਂ ਨੂੰ ਮੱਛਰ ਵੱਧ ਕਟਦੇ ਹਨ।
ਕੱਪੜਿਆਂ ਦਾ ਰੰਗ– ਕਾਲੇ, ਡਾਰਕ ਪਰਪਲ ਵਰਗੇ ਗੂੜ੍ਹੇ ਰੰਗਾਂ ਦੇ ਕੱਪੜੇ ਮੱਛਰਾਂ ਨੂੰ ਖਿੱਚਦੇ ਹਨ।
ਕਾਰਬਨ ਡਾਇਆਕਸਾਈਡ– ਮਾਦਾ ਮੱਛਰ ਮਨੁੱਖਾਂ ਵੱਲੋਂ ਨਿਕਲਣ ਵਾਲੀ ਕਾਰਬਨ ਡਾਇਆਕਸਾਈਡ ਦੀ ਗੰਧ ਨੂੰ ਆਸਾਨੀ ਨਾਲ ਪਛਾਣ ਲੈਂਦੇ ਹਨ ਅਤੇ ਉੱਥੇ ਇਕੱਠੇ ਹੋ ਜਾਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8