ਮਹਿੰਗਾ ਪਿਆ ਰੀਲ ਦਾ ਚਸਕਾ, ਦੂਜੀ ਪਤਨੀ ਨਾਲ ਫੜਿਆ ਗਿਆ 8 ਸਾਲ ਤੋਂ ''ਲਾਪਤਾ'' ਪਤੀ

Tuesday, Sep 02, 2025 - 12:10 PM (IST)

ਮਹਿੰਗਾ ਪਿਆ ਰੀਲ ਦਾ ਚਸਕਾ, ਦੂਜੀ ਪਤਨੀ ਨਾਲ ਫੜਿਆ ਗਿਆ 8 ਸਾਲ ਤੋਂ ''ਲਾਪਤਾ'' ਪਤੀ

ਹਰਦੋਈ- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। 8 ਸਾਲ ਪਹਿਲਾਂ ਲਾਪਤਾ ਹੋਇਆ ਇਕ ਵਿਅਕਤੀ ਇੰਸਟਾਗ੍ਰਾਮ ਰੀਲ 'ਚ ਆਪਣੀ ਦੂਜੀ ਪਤਨੀ ਨਾਲ ਨਜ਼ਰ ਆਇਆ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਪਹਿਲੀ ਪਤਨੀ ਨੂੰ ਛੱਡ ਕੇ ਦੂਜਾ ਵਿਆਹ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?

ਪੁਲਸ ਅਨੁਸਾਰ, ਜਿਤੇਂਦਰ ਉਰਫ਼ ਬਬਲੂ ਸਾਲ 2018 'ਚ ਆਪਣੀ ਗਰਭਵਤੀ ਪਤਨੀ ਸ਼ੀਲੂ ਨੂੰ ਛੱਡ ਕੇ ਲੁਧਿਆਣਾ (ਪੰਜਾਬ) ਚਲਾ ਗਿਆ ਸੀ। ਉੱਥੇ ਰਹਿੰਦਿਆਂ ਉਸ ਨੇ ਕਥਿਤ ਤੌਰ ‘ਤੇ ਦੂਜਾ ਵਿਆਹ ਕਰ ਲਿਆ ਸੀ। ਇਹ ਅਨੋਖਾ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਸੰਡੀਲਾ ਖੇਤਰ ਦੀ ਰਹਿਣ ਵਾਲੀ ਸ਼ੀਲੂ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇਕ ਵੀਡੀਓ ਵੇਖੀ, ਜਿਸ 'ਚ ਉਸਦਾ ਪਤੀ ਕਿਸੇ ਹੋਰ ਔਰਤ ਨਾਲ ਦਿਖਾਈ ਦਿੱਤਾ। ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

ਇਹ ਵੀ ਪੜ੍ਹੋ : ਮਿੱਠਾ ਖਾਣ ਤੋਂ ਬਾਅਦ ਚਾਹ-ਕੌਫੀ ਕਿਉਂ ਲੱਗਦੀ ਹੈ ਫਿੱਕੀ? ਜਾਣੋ ਵਜ੍ਹਾ

ਜਿਤੇਂਦਰ ਦੇ ਪਿਤਾ ਨੇ 2018 'ਚ ਉਸਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਉਸ ਸਮੇਂ ਪਰਿਵਾਰ ਵੱਲੋਂ ਸ਼ੀਲੂ ਦੇ ਰਿਸ਼ਤੇਦਾਰਾਂ 'ਤੇ ਦੋਸ਼ ਵੀ ਲਗਾਏ ਗਏ ਸਨ। ਹੁਣ ਸ਼ੀਲੂ ਦੀ ਸ਼ਿਕਾਇਤ 'ਤੇ ਪੁਲਸ ਨੇ ਜਿਤੇਂਦਰ ਦੇ ਖਿਲਾਫ਼ ਪਹਿਲੀ ਪਤਨੀ ਨੂੰ ਛੱਡ ਕੇ ਦੂਜਾ ਵਿਆਹ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।ਪੁਲਸ ਦੀ ਟੀਮ ਨੇ ਲੁਧਿਆਣਾ ਤੋਂ ਜਿਤੇਂਦਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਖੇਤਰਾਧਿਕਾਰੀ ਸੰਤੋਸ਼ ਕੁਮਾਰ ਸਿੰਘ ਨੇ ਕਿਹਾ,''ਮੁਲਜ਼ਮ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News