ਪਾਕਿ ਡਾਕਟਰ ਨੂੰ ਪਿਆਰ ਕਰਦੀ ਸੀ ਪ੍ਰਿੰਸੇਸ ਡਾਇਨਾ, ਕਰਾਉਣਾ ਚਾਹੁੰਦੀ ਸੀ ਵਿਆਹ

Monday, Aug 17, 2020 - 04:10 AM (IST)

ਲੰਡਨ - ਬ੍ਰਿਟੇਨ ਦੇ ਪ੍ਰਿੰਸ ਚਾਰਲਸ ਦੀ ਸਾਬਕਾ ਪਤਨੀ ਰਹੀ ਪ੍ਰਿੰਸੇਸ ਡਾਇਨਾ ਪਾਕਿਸਤਾਨ ਵਿਚ ਆਪਣੇ ਪ੍ਰੇਮੀ ਦੇ ਨਾਲ ਆ ਕੇ ਰਹਿਣਾ ਚਾਹੁੰਦੀ ਸੀ। ਇਸ ਗੱਲ ਦੀਆਂ ਅਫਵਾਹਾਂ ਹਮੇਸ਼ਾਂ ਤੋਂ ਉੱਡਦੀਆਂ ਰਹੀਆਂ ਹਨ ਕਿ ਡਾਇਨਾ ਨੂੰ ਪਾਕਿਸਤਾਨ ਵਿਚ ਕਿਸੇ ਨਾਲ ਪਿਆਰ ਹੋਇਆ ਸੀ ਪਰ ਕੋਈ ਕਦੇ ਇਸ ਦੀ ਪੁਸ਼ਟੀ ਨਾ ਕਰ ਸਕਿਆ। ਹੁਣ ਬ੍ਰਿਟਿਸ਼ ਐਕਸਪਰਟ ਈਵ ਪੋਲਾਰਡ ਵੱਲੋਂ ਦਿੱਤੀ ਗਈ ਜਾਣਕਾਰੀ 'ਤੇ ਆਧਾਰਿਤ ਡਾਕਿਓਮੈਂਟਰੀ ਵਿਚ ਇਸ ਨਾਲ ਜੁੜੇ ਦਾਅਵੇ ਕੀਤੇ ਗਏ ਹਨ।

ਪਾਕਿਸਤਾਨੀ ਡਾਕਟਰ ਨਾਲ ਵਿਆਹ ਕਰਕੇ ਉਥੇ ਰਹਿਣਾ ਚਾਹੁੰਦੀ ਸੀ
ਮੇਲ ਆਨਲਾਈਨ ਮੁਤਾਬਕ, 'ਡਾਇਨਾ-ਹਰ ਲਾਸਟ ਸਮਰ' ਵਿਚ ਪੋਲਾਰਡ ਨੇ ਦਾਅਵਾ ਕੀਤਾ ਹੈ ਕਿ ਪ੍ਰਿੰਸੇਸ ਆਫ ਵੇਲਸ ਜੇਮੀਮਾ ਗੋਲਡਸਮਿਥ ਤੋਂ ਪਾਕਿਸਤਾਨ ਵਿਚ ਵਸਣ ਨੂੰ ਲੈ ਕੇ ਗੱਲਬਾਤ ਕਰਿਆ ਕਰਦੀ ਸੀ। ਗੋਲਡ ਸਮਿਥ ਇਮਰਾਨ ਖਾਨ ਦੀ ਪਤਨੀ ਸੀ ਅਤੇ ਉਹ ਲਾਹੌਰ ਵਿਚ ਰਹਿੰਦੀ ਸੀ। ਪੋਲਾਰਡ ਨੇ ਕਿਹਾ ਕਿ ਕੋਈ ਇਹ ਨਹੀਂ ਸੋਚ ਸਕਦਾ ਸੀ ਕਿ ਡਾਇਨਾ ਪਾਕਿਸਤਾਨ ਦੇ ਇਕ ਡਾਕਟਰ ਨਾਲ ਵਿਆਹ ਕਰਕੇ ਉਥੇ ਰਹਿਣਾ ਚਾਹੁੰਦੀ ਸੀ।

ਮੀਡੀਆ ਅਟੈਂਸ਼ਨ ਨੇ ਤੋੜਿਆ ਰਿਸ਼ਤਾ
1997 ਵਿਚ ਜਦ ਡਾਇਨਾ ਪਾਕਿਸਤਾਨ ਗਈ ਸੀ ਤਾਂ ਉਹ ਚੋਰੀ ਡਾਕਟਰ ਹਜ਼ਨਤ ਖਾਨ ਦੇ ਮਾਪਿਆਂ ਨੂੰ ਮਿਲੀ ਪਰ ਮੀਡੀਆ ਅਟੈਂਸ਼ਨ ਕਾਰਨ ਦੋਹਾਂ ਦੇ ਰਿਸ਼ਤੇ ਵਿਚ ਦਰਾਰ ਆ ਗਈ। ਹਜ਼ਨਤ ਇਸ ਰਿਸ਼ਤੇ ਨੂੰ ਨਿੱਜੀ ਰੱਖਣਾ ਚਾਹੁੰਦੇ ਸਨ। ਦੋਹਾਂ ਨੂੰ ਜਾਣਨ ਵਾਲੇ ਦੋਸਤ ਉਨ੍ਹਾਂ ਨੂੰ ਸੀਕ੍ਰੇਟਲੀ ਮਿਲਣ ਵਿਚ ਮਦਦ ਕਰਦੇ ਸਨ। ਸਾਬਕਾ ਪੱਤਰਕਾਰ ਜੇਨੀ ਬਾਂਡ ਮੁਤਾਬਕ ਇਸ ਬਾਰੇ ਵਿਚ ਚਰਚਾ ਹੋਇਆ ਕਰਦੀ ਸੀ ਕਿ ਡਾਇਨਾ ਕਿਸੇ ਹਾਰਟ ਸਰਜਨ ਨਾਲ ਪਿਆਰ ਕਰਦੀ ਹੈ ਪਰ ਕਿਸੇ ਨੂੰ ਇਸ ਦਾ ਸੱਚ ਨਹੀਂ ਪਤਾ ਸੀ। ਇਕ ਹੋਰ ਪੱਤਰਕਾਰ ਰਿਚਰਡ ਮੁਤਾਬਕ ਡਾਇਨਾ ਹਜ਼ਨਤ ਵੱਲ ਬੇਹੱਦ ਆਕਰਸ਼ਿਤ ਸੀ।

ਬਾਅਦ 'ਚ ਹਜ਼ਰਨ ਦੇ ਬਾਰੇ ਵਿਚ ਪੁੱਛਦੀ ਰਹੀ
ਰਿਚਰਡ ਨੇ ਦੱਸਿਆ ਕਿ ਦੋਵੇਂ ਮੀਡੀਆ ਪ੍ਰੈਸ਼ਰ ਕਾਰਨ ਵੱਖ ਹੋ ਗਏ ਅਤੇ ਉਦੋਂ ਡਾਇਨਾ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਨੂੰ ਕੋਈ ਹੋਰ ਨਹੀਂ ਮਿਲੇਗਾ। ਬ੍ਰੇਕਅੱਪ ਤੋਂ ਬਾਅਦ ਉਹ ਹੈਰਡਸ ਦੇ ਮਾਲਕ ਅਲ-ਫਾਇਦ ਅਤੇ ਉਸ ਦੇ ਪੁੱਤਰ ਨਾਲ ਸਮਾਂ ਬਿਤਾਉਣ ਲੱਗੀ। ਡਾਇਨਾ ਦੇ ਬਟਲਰ ਰਹੇ ਪਾਲ ਬਰਲ ਮੁਤਾਬਕ ਇਸ ਦੌਰਾਨ ਡਾਇਨਾ ਦੀ ਕੋਸ਼ਿਸ਼ ਰਹਿੰਦੀ ਸੀ ਕਿ ਮੀਡੀਆ ਉਨ੍ਹਾਂ ਦੀਆਂ ਤਸਵੀਰਾਂ ਲਵੇ ਤਾਂ ਜੋ ਹਜ਼ਨਤ ਦੇਖੇ। ਫਿਰ ਉਹ ਪਾਲ ਤੋਂ ਪੁੱਛਦੀ ਸੀ ਕਿ ਕੀ ਉਨ੍ਹਾਂ ਨੇ ਹਜ਼ਨਤ ਨੂੰ ਦੇਖਿਆ ਹੈ। ਉਥੇ ਹਜ਼ਨਤ ਡਾਇਨਾ ਦੀ ਨਵੀਂ ਜ਼ਿੰਦਗੀ ਦੇਖ ਕੇ ਕਾਫੀ ਨਰਾਜ਼ ਸੀ।


Khushdeep Jassi

Content Editor

Related News