ਨਮ ਅੱਖਾਂ ਨਾਲ ਪ੍ਰਿੰਸ ਫਿਲਿਪ ਨੂੰ ਕੀਤਾ ਗਿਆ ਸਪੁਰਦ-ਏ-ਖਾਕ਼

Sunday, Apr 18, 2021 - 03:52 AM (IST)

ਨਮ ਅੱਖਾਂ ਨਾਲ ਪ੍ਰਿੰਸ ਫਿਲਿਪ ਨੂੰ ਕੀਤਾ ਗਿਆ ਸਪੁਰਦ-ਏ-ਖਾਕ਼

ਲੰਡਨ - 'ਡਿਊਕ ਆਫ ਐਡਿਨਬਰਾ' ਪ੍ਰਿੰਸ ਫਿਲਿਪ ਸਪੁਰਦ-ਏ-ਖਾਕ ਹੋ ਗਏ ਹਨ। ਉਨ੍ਹਾਂ ਦੇ ਤਾਬੂਤ ਨੂੰ ਸੈਂਟ ਜਾਰਜ ਚੈਪਲ ਲਈ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਵਿੰਡਸਰ ਕਾਸਲ ਅੰਦਰ ਵਾਲੇ ਹਾਲ ਵਿਚ ਦਫਨ ਕੀਤਾ ਗਿਆ। ਉਨ੍ਹਾਂ ਦੇ ਪਾਰਥਿਵ ਸਰੀਰ ਨੂੰ ਸ਼ਾਹੀ ਰਸਤੇ ਰਾਹੀਂ ਲਿਜਾਇਆ ਗਿਆ।
ਪ੍ਰਿੰਸ ਫਿਲਿਪ ਦੇ ਪਰਿਵਾਰ ਦੇ ਲੋਕ ਵੀ ਇਸ ਮੌਕੇ 'ਤੇ ਮੌਜੂਦ ਰਹੇ, ਜੋ ਅੰਤਿਮ ਯਾਤਰਾ ਦੌਰਾਨ ਸ਼ਾਹੀ ਪਰਿਵਾਰ ਦੇ ਪਿੱਛੇ ਚੱਲੇ। ਇਸ ਪ੍ਰੋਗਰਾਮ ਵਿਚ ਸ਼ਾਮਲ ਸਭ ਤੋਂ ਬਜ਼ੁਰਗ ਸ਼ਖਸ ਡਿਊਕ ਦੇ ਨਿੱਜੀ ਸਕੱਤਰ ਬ੍ਰਿਗੇਡੀਅਰ ਆਰਚੀ ਮਿਲਰ ਸਨ। ਉਹ ਪ੍ਰਿੰਸ ਫਿਲਿਪ ਦੇ ਸਾਬਕਾ ਮੈਟਰੋਪੋਲੀਟਨ ਪੁਲਸ ਨਿੱਜੀ ਸੁਰੱਖਿਆ ਅਧਿਕਾਰ ਅਤੇ 2 ਸਾਬਕਾ ਸੇਵਕਾਂ ਨਾਲ ਮੌਜੂਦ ਸਨ।

PunjabKesari

ਇਸ ਮੌਕੇ 'ਤੇ ਫੌਜ ਦੇ ਬੈਂਡ ਡਿਊਕ ਆਫ ਐਡਿਨਬਰਾ ਵੱਲੋਂ ਚੁਣੇ ਗਏ ਮਿਊਜ਼ਿਕ ਵਜਾ ਰਹੇ ਹਨ। ਇਨ੍ਹਾਂ ਵਚ ਯਰੂਸ਼ਲਮ ਅਤੇ ਅਲਗਰ ਦਾ ਨਿਮਰੋਡ ਜਿਹੀਆਂ ਧੁਨਾਂ ਸ਼ਾਮਲ ਹਨ। ਚਤੁਰਭਜ ਦੇ ਆਕਾਰ ਵਿਚ ਚੱਲ ਰਹੀ ਲੈਂਡ ਰੋਵਰ, ਜੋ ਪੂਰੇ ਆਯੋਜਨ ਦਾ ਕੇਂਦਰ ਬਿੰਦੂ ਹੈ, ਨੂੰ ਫੌਜ ਦੇ ਜਵਾਨ ਸਿਰ ਝੁਕਾ ਕੇ ਸਲਾਮੀ ਦੇ ਰਹੇ ਹਨ।

ਕੋਰੋਨਾ ਮਹਾਮਾਰੀ ਕਾਰਣ ਲਾਈਆਂ ਪਾਬੰਦੀਆਂ ਵਿਚ ਅੰਤਿਮ ਸੰਸਕਾਰ ਵਿਚ ਸਿਰਫ 30 ਲੋਕ ਹੀ ਸ਼ਾਮਲ ਹੋ ਸਕਣਗੇ। ਬਕਿੰਘਮ ਪੈਲੇਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮਹਾਰਾਣੀ ਏਲੀਜ਼ਾਬੇਥ ਨੂੰ ਸੰਸਕਾਰ ਵਿਚ ਸ਼ਾਮਲ ਹੋਣ ਵਾਲੇ ਦੀ ਲਿਸਟ ਬਣਾਉਣ ਲਈ ਮੁਸ਼ਕਿਲ ਫੈਸਲਾ ਲੈਣਾ ਪਿਆ ਹੈ। ਸ਼ੁਰੂਆਤ ਵਿਚ 800 ਲੋਕਾਂ ਦੇ ਸ਼ਾਮਲ ਹੋਣ ਦੀ ਤਿਆਰੀ ਕੀਤੀ ਗਈ ਪਰ ਹੁਣ ਸਿਰਫ 30 ਲੋਕ ਹੀ ਅੰਤਿਮ ਸੰਸਕਾਰ ਵਿਚ ਸ਼ਾਮਲ ਹੋ ਰਹੇ ਹਨ।

PunjabKesari

ਮਹਾਰਾਣੀ ਚਾਹੁੰਦੀ ਸੀ ਕਿ ਪ੍ਰਿੰਸ ਫਿਲਿਪ ਦੇ ਪਰਿਵਾਰ ਦੇ ਸਾਰੇ ਲੋਕ ਅੰਤਿਮ ਸੰਸਕਾਰ ਸਮਾਰੋਹ ਵਿਚ ਸ਼ਾਮਲ ਹੋਣ। ਚਰਚ ਆਫ ਇੰਗਲੈਂਡ ਦੇ ਮੁਖੀ ਆਰਚਬਿਸ਼ਪ ਆਫ ਕੇਂਟਬਰੀ ਨੇ ਕਿਹਾ ਹੈ ਕਿ ਪ੍ਰਿੰਸ ਫਿਲਿਪ ਦਾ ਅੰਤਿਮ ਸੰਸਕਾਰ ਮਹਾਰਾਣੀ ਕੋਲ ਉਨ੍ਹਾਂ ਨੂੰ ਅਲਵਿਦਾ ਕਹਿਣ ਦਾ ਗੰਭੀਰ ਮੌਕਾ ਹੋਵੇਗਾ।

ਸਪੈਸ਼ਲ ਲੈਂਡ ਰੋਵਰ ਡਿਊਕ ਦਾ ਤਾਬੂਤ ਲੈ ਕੇ ਜਾ ਰਹੀ
ਪ੍ਰਿੰਸ ਫਿਲਿਪ ਦੇ ਪਾਰਥਿਕ ਸਰੀਰ ਨੂੰ ਇਕ ਖਾਸ ਤੌਰ ਨਾਲ ਤਿਆਰ ਕੀਤੀ ਗਈ ਲੈਂਡ ਰੋਵਰ ਕਾਰ ਵਿਚ ਰੱਖਿਆ ਗਿਆ ਹੈ। ਡਿਊਕ ਨੇ ਖੁਦ ਇਸ ਕਾਰ ਨੂੰ ਡਿਜ਼ਾਈਨ ਕਰਨ ਵਿਚ ਮਦਦ ਕੀਤੀ ਸੀ। ਉਨ੍ਹਾਂ ਨੇ ਗੁਜਾਰਿਸ਼ ਕੀਤੀ ਸੀ ਕਿ ਕਾਰ ਨੂੰ ਫੌਜ ਦੇ ਹਰਾ ਰੰਗ ਦਿੱਤਾ ਜਾਵੇ। ਡਿਊਕ ਨੇ ਆਪਣੇ ਅੰਤਿਮ ਸੰਸਕਾਰ ਦੌਰਾਨ ਵੇਦੀ 'ਤੇ ਨਜ਼ਰ ਰੱਖੇ ਜਾਣ ਵਾਲੇ ਰੀਗੇਲਿਆ (ਸ਼ਾਹੀ ਨਿਸ਼ਾਨ) ਨੂੰ ਵੀ ਖੁਦ ਹੀ ਚੁਣਿਆ ਸੀ। ਇਸ ਵਿਚ ਰੱਖੇ ਜਾਣ ਵਾਲੇ ਮੈਡਲ, ਸਜਾਵਟ ਅਤੇ ਪ੍ਰਤੀਕ ਡਿਊਕ ਨੇ ਤੈਅ ਕੀਤੇ ਹਨ।

PunjabKesari


author

Khushdeep Jassi

Content Editor

Related News