ਚਾਰ ਦਿਨ ਬਾਅਦ ਪ੍ਰਿੰਸ ਫਿਲਿਪ ਨੂੰ ਮਿਲੀ ਹਸਪਤਾਲ ''ਚੋਂ ਛੁੱਟੀ

Tuesday, Dec 24, 2019 - 05:25 PM (IST)

ਚਾਰ ਦਿਨ ਬਾਅਦ ਪ੍ਰਿੰਸ ਫਿਲਿਪ ਨੂੰ ਮਿਲੀ ਹਸਪਤਾਲ ''ਚੋਂ ਛੁੱਟੀ

ਲੰਡਨ- ਬ੍ਰਿਟੇਨ ਦੇ ਪ੍ਰਿੰਸ ਫਿਲਿਪ ਨੂੰ ਚਾਰ ਦਿਨਾਂ ਤੱਕ ਹਸਪਤਾਲ ਵਿਚ ਇਲਾਜ ਤੋਂ ਬਾਅਦ ਮੰਗਲਵਾਰ ਨੂੰ ਛੁੱਟੀ ਮਿਲ ਗਈ ਹੈ। ਬ੍ਰਿਟਿਸ਼ ਮੀਡੀਆ ਵਲੋਂ ਦਿਖਾਇਆ ਗਿਆ ਕਿ ਕਵੀਨ ਐਲਿਜ਼ਾਬੇਥ-ਦੂਜੀ ਦੇ ਪਤੀ ਸੂਟ ਪਹਿਨੇ ਹੋਏ ਕੁਝ ਕਦਮ ਚੱਲਣ ਤੋਂ ਬਾਅਦ ਸਹਾਰਾ ਲੈ ਕੇ ਇਕ ਐਸ.ਯੂ.ਵੀ. ਵਾਹਨ ਵਿਚ ਸਵਾਰ ਹੁੰਦੇ ਹਨ।

PunjabKesari

ਬ੍ਰਿਟੇਨ ਦੇ ਪ੍ਰੈੱਸ ਐਸੋਸੀਏਸ਼ਨ ਨੇ ਖਬਰ ਦਿੱਤੀ ਕਿ ਪ੍ਰਿੰਸ ਫਿਲਿਪ ਨੇ ਵਾਹਨ ਵਿਚ ਸਵਾਰ ਹੁੰਦੇ ਸਮੇਂ ਫੋਟੋਗ੍ਰਾਫਰਾਂ ਨੂੰ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਹਸਪਤਾਲ ਦੇ ਨੇੜੇ ਬਹੁਤੀ ਗਿਣਤੀ ਵਿਚ ਪੁਲਸ ਸੁਰੱਖਿਆ ਵਿਚ ਤਾਇਨਾਤ ਰਹੀ ਤੇ ਸ਼ਾਹੀ ਸੁਰੱਖਿਆ ਦੇ ਅਧਿਕਾਰੀ ਵੀ ਉਥੇ ਮੌਜੂਦ ਰਹੇ। ਫਿਲਿਪ ਨੂੰ ਸ਼ੁੱਕਰਵਾਰ ਨੂੰ ਲੰਡਨ ਦੇ ਕਿੰਗ ਐਡਵਰਡ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।


author

Baljit Singh

Content Editor

Related News