ਕਾਰ ਹਾਦਸੇ ਤੋਂ 22 ਦਿਨ ਬਾਅਦ ਪ੍ਰਿੰਸ ਫਿਲਿਪ ਨੇ ਲਾਈਸੰਸ ਕੀਤਾ ਸਰੰਡਰ

02/10/2019 7:31:18 PM

ਲੰਡਨ— ਰਾਣੀ ਐਲੀਜ਼ਾਬੈੱਥ ਦੂਜੀ ਦੇ ਪਤੀ ਤੇ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ (97) ਨੇ ਇਕ ਕਾਰ ਹਾਦਸੇ ਦੇ 22 ਦਿਨ ਬਾਅਦ ਆਪਣਾ ਡ੍ਰਾਈਵਿੰਗ ਲਾਈਸੰਸ ਸਰੰਡਰ ਕਰ ਦਿੱਤਾ ਹੈ। ਬਕਿੰਘਮ ਪੈਲੇਸ ਵਲੋਂ ਇਕ ਬਿਆਨ 'ਚ ਕਿਹਾ ਗਿਆ ਕਿ ਫਿਲਿਪ ਨੇ ਸ਼ਨੀਵਾਰ ਨੂੰ ਇਹ ਫੈਸਲਾ ਲਿਆ।

ਘਟਨਾ ਤੋਂ ਬਾਅਦ ਪ੍ਰਿੰਸ ਦੀ ਉਮਰ ਤੇ ਡ੍ਰਾਈਵਿੰਗ ਲਾਈਸੰਸ ਨੂੰ ਲੈ ਕੇ ਮੀਡੀਆ 'ਚ ਨਿੰਦਾ ਹੋ ਰਹੀ ਸੀ। ਬ੍ਰਿਟੇਨ 'ਚ ਡ੍ਰਾਈਵਿੰਗ ਦੀ ਉਮਰ ਤੈਅ ਕਰਨ ਦਾ ਕਾਨੂੰਨ ਨਹੀਂ ਹੈ ਪਰ 70 ਸਾਲ ਤੋਂ ਬਾਅਦ ਹਰ ਤਿੰਨ ਸਾਲਾਂ 'ਚ ਲਾਈਸੰਸ ਰੀਨਿਊ ਕਰਵਾਉਣਾ ਪੈਂਦਾ ਹੈ।


Baljit Singh

Content Editor

Related News