ਕੋਰੋਨਾ ਆਫ਼ਤ ਦੌਰਾਨ ਪ੍ਰਿੰਸ ਹੈਰੀ ਤੇ ਮੇਘਨ ਭਾਰਤ ’ਚ ਖੋਲ੍ਹਣਗੇ ਰਾਹਤ ਕੇਂਦਰ

Saturday, May 22, 2021 - 12:00 PM (IST)

ਕੋਰੋਨਾ ਆਫ਼ਤ ਦੌਰਾਨ ਪ੍ਰਿੰਸ ਹੈਰੀ ਤੇ ਮੇਘਨ ਭਾਰਤ ’ਚ ਖੋਲ੍ਹਣਗੇ ਰਾਹਤ ਕੇਂਦਰ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਬਰਤਾਨੀਆ ਦੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ ਭਾਰਤ ’ਚ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਲੋਕਾਂ ਦੀ ਸਹਾਇਤਾ ਕਰਨ ਲਈ ‘ਵਿਸ਼ਵ ਸੈਂਟਰਲ ਕਿਚਨ’ ਦੇ ਸਹਿਯੋਗ ਨਾਲ ਭਾਰਤ ਦੇ ਮੁੰਬਈ ਸ਼ਹਿਰ ’ਚ ਇੱਕ ਰਾਹਤ ਕੇਂਦਰ ਖੋਲ੍ਹਣਗੇ। ਬੁੱਧਵਾਰ ਨੂੰ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਵਾਲੇ ਇਸ ਸ਼ਾਹੀ ਜੋੜੇ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਦੀ ਵਿਗੜ ਰਹੀ ਹਾਲਤ ’ਤੇ ਚਿੰਤਾ ਪ੍ਰਗਟ ਕੀਤੀ ਹੈ ਕਿਉਂਕਿ ਭਾਰਤ ’ਚ ਵਾਇਰਸ ਦੇ ਕੇਸ 25 ਮਿਲੀਅਨ ਤੋਂ ਵੱਧ ਹੋ ਗਏ ਹਨ ਅਤੇ ਪਿਛਲੇ 24 ਘੰਟਿਆਂ ’ਚ 260,000 ਨਵੇਂ ਕੇਸ ਅਤੇ 4,329 ਮੌਤਾਂ ਹੋਈਆਂ ਹਨ।

PunjabKesari

ਸਹਾਇਤਾ ਦੀ ਇਸ ਯੋਜਨਾ ਦਾ ਐਲਾਨ ਆਰਚਵੈੱਲ ਫਾਊਂਡੇਸ਼ਨ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ’ਤੇ ਕੀਤਾ ਗਿਆ ਹੈ, ਜੋ ਸੁਸੇਕਸ ਦੇ ਡਿਊਕ ਐਂਡ ਡਚੇਸ ਵੱਲੋਂ ਆਰੰਭ ਕੀਤੀ ਗਈ ਇਕ ਚੈਰਿਟੀ ਹੈ। ਜਿਸ ਅਨੁਸਾਰ ਆਰਚਵੈੱਲ ਫਾਊਂਡੇਸ਼ਨ ਅਤੇ ਵਰਲਡ ਸੈਂਟਰਲ ਕਿਚਨ ਭਾਰਤ ’ਚ ਆਪਣਾ ਅਗਲਾ ਕਮਿਊਨਿਟੀ ਰਿਲੀਫ ਸੈਂਟਰ ਬਣਾ ਰਹੇ ਹਨ। ਇਸ ਲਈ ਮੁੰਬਈ ਦਾ ਸਥਾਨ ਚਾਰ ਕਮਿਊਨਿਟੀ ਰਾਹਤ ਕੇਂਦਰਾਂ ਦੀ ਤੀਜੀ ਲੜੀ ’ਚ ਹੋਵੇਗਾ, ਜਦਕਿ ਇਸ ਸੰਸਥਾ ਦੇ ਦੋ ਕਾਮਨਵੈਲਥ ਡੋਮਿਨਿਕਾ ਅਤੇ ਪੋਰਟੋ ਰੀਕੋ ’ਚ ਪਹਿਲੇ ਦੋ ਰਾਹਤ ਕੇਂਦਰਾਂ ਦੀ ਉਸਾਰੀ ਚੱਲ ਰਹੀ ਹੈ। ਇਨ੍ਹਾਂ ਕੇਂਦਰਾਂ ਦਾ ਉਦੇਸ਼ ਪ੍ਰਭਾਵਿਤ ਖੇਤਰਾਂ ’ਚ ਕਮਿਊਨਿਟੀਆਂ ਲਈ ਰਾਹਤ ਅਤੇ ਹੋਰ ਸਹਾਇਤਾ, ਇਲਾਜ ਪ੍ਰਦਾਨ ਕਰਨਾ ਵੀ ਸ਼ਾਮਿਲ ਹੈ।


author

Manoj

Content Editor

Related News