ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ ''ਚ ਸ਼ਾਮਲ ਹੋਣਗੇ ਪ੍ਰਿੰਸ ਹੈਰੀ ਪਰ ਮੇਗਨ ਨਹੀਂ, ਇਹ ਹੈ ਵਜ੍ਹਾ
Sunday, Apr 11, 2021 - 06:03 PM (IST)
ਲੰਡਨ (ਬਿਊਰੋ): ਡਿਊਕ ਆਫ ਐਡਿਨਬਰਾ ਪ੍ਰਿੰਸ ਫਿਲਿਪ ਦਾ ਦੇਹਾਂਤ 9 ਅਪ੍ਰੈਲ ਨੂੰ ਹੋ ਗਿਆ ਸੀ। ਉਹਨਾਂ ਦਾ ਅੰਤਿਮ ਸੰਸਕਾਰ 17 ਅਪ੍ਰੈਲ ਨੂੰ ਹੋਵੇਗਾ। ਇਸ ਦੌਰਾਨ ਕੁਝ ਰਿਪੋਰਟਾਂ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੇਗਨ ਮਰਕੇਲ, ਪ੍ਰਿੰਸ ਹੈਰੀ ਦੇ ਦਾਦਾ ਮਤਲਬ ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋਵੇਗੀ ਕਿਉਂਕਿ ਮੇਗਨ ਦੂਜੀ ਵਾਰ ਗਰਭਵਤੀ ਹੈ। ਅਜਿਹੇ ਵਿਚ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਉਹ ਕਿਸੇ ਤਰ੍ਹਾਂ ਦੀ ਯਾਤਰਾ ਨਾ ਕਰੇ।
ਪੀਪਲ ਮੈਗਜ਼ੀਨ ਅਤੇ ਦੀ ਇੰਡੀਪੈਡੈਂਟ ਦੀ ਰਿਪੋਰਟ ਮੁਤਾਬਕ ਬਕਿੰਘਮ ਪੈਲੇਸ ਦੇ ਬੁਲਾਰੇ ਨੇ ਨਿਊਜ਼ ਬ੍ਰਿਫਿੰਗ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਮੇਗਨ ਦੇ ਡਾਕਟਰ ਨੇ ਉਸ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਮੇਗਨ ਇਕ ਬੇਟੀ ਨੂੰ ਜਨਮ ਦੇਣ ਵਾਲੀ ਹੈ।
ਹਾਰਪਰਸ ਬਾਜ਼ਾਰ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਕਿਹਾ ਹੈ ਕਿ ਮੇਗਨ ਨੇ ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ ਵਿਚ ਪ੍ਰਿੰਸ ਹੈਰੀ ਨਾਲ ਜਾਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪਰ ਬਦਕਿਸਮਤੀ ਨਾਲ ਉਹਨਾਂ ਨੂੰ ਆਪਣੇ ਡਾਕਟਰ ਤੋਂ ਮੈਡੀਕਲ ਕਲੀਅਰੈਂਸ ਨਹੀਂ ਮਿਲਿਆ ਹੈ।
ਪੜ੍ਹੋ ਇਹ ਅਹਿਮ ਖਬਰ- ਪ੍ਰਿੰਸ ਫਿਲਿਪ ਨੂੰ ਸ਼ਰਧਾਂਜਲੀ ਦੇ ਤੌਰ 'ਤੇ ਆਸਟ੍ਰੇਲੀਆ ਦੇਵੇਗਾ 41 ਬੰਦੂਕਾਂ ਦੀ ਸਲਾਮੀ : ਮੌਰੀਸਨ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪ੍ਰਿੰਸ ਫਿਲਿਪ ਦੇ ਦੇਹਾਂਤ ਦੇ ਬਾਅਦ ਸ਼ੁੱਕਰਵਾਰ ਨੂੰ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਇਕ ਸੰਯੁਕਤ ਬਿਆਨ ਜਾਰੀ ਕੀਤਾ ਸੀ, ਜਿਸ ਵਿਚ ਉਹਨਾਂ ਨੇ ਲਿਖਿਆ ਸੀ- ਰੋਇਲ ਹਾਈਨੈੱਸ ਡਿਊਕ ਆਫ ਐਡਿਨਬਰਾ 1921-2021 ਦੀ ਪਿਆਰ ਭਰੀ ਯਾਦ ਵਿਚ, ਤੁਹਾਡੀ ਸੇਵਾ ਲਈ ਧੰਨਵਾਦ। ਤੁਹਾਨੂੰ ਬਹੁਤ ਯਾਦ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਦੋਂ ਓਪਾਰਾ ਨੂੰ ਮੇਗਨ ਅਤੇ ਪ੍ਰਿੰਸ ਹੈਰੀ ਨੇ ਇੰਟਰਵਿਊ ਦਿੱਤਾ ਸੀ ਤਾਂ ਉਸ ਦੀ ਚਰਚਾ ਦੁਨੀਆ ਭਰ ਵਿਚ ਹੋਈ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।