ਪ੍ਰਿੰਸ ਹੈਰੀ ਤੇ ਮੇਗਨ ਨੇ ਮਹਾਰਾਣੀ ਨਾਲ ਸਲਾਹ ਕੀਤੇ ਬਿਨਾਂ ਛੱਡੀਆਂ ਸ਼ਾਹੀ ਭੂਮੀਕਾਵਾਂ

01/10/2020 1:51:21 AM

ਲੰਡਨ - ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਨੇ ਆਪਣੀ ਇਸ ਯੋਜਨਾ ਦੇ ਐਲਾਨ ਨਾਲ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਕਿ ਬ੍ਰਿਟੇਨ ਅਤੇ ਅਮਰੀਕਾ ਵਿਚਾਲੇ ਆਪਣਾ ਸਮਾਂ ਬਿਤਾਉਣ ਲਈ ਉਹ ਖੁਦ ਨੂੰ ਸ਼ਾਹੀ ਭੂਮਿਕਾ ਤੋਂ ਵੱਖ ਕਰ ਰਹੇ ਹਨ। ਦੋਹਾਂ ਨੇ ਮਹਾਰਾਣੀ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਇਹ ਐਲਾਨ ਕੀਤਾ ਹੈ, ਜਿਸ ਨੂੰ ਬ੍ਰਿਟੇਨ ਦੇ ਸ਼ਾਹੀ ਖਾਨਦਾਨ ਦੇ ਅੰਦਰ ਬਿਖਰਾਅ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਬੁੱਧਵਾਰ ਦੀ ਰਾਤ ਨੂੰ ਇਕ ਬਿਆਨ ਜਾਰੀ ਕਰ ਜੋੜੇ ਨੇ ਆਪਣੀ ਮੌਜੂਦਾ ਭੂਮਿਕਾਵਾਂ ਤੋਂ ਪਿੱਛੇ ਹੱਟਣ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਉਹ ਆਪਣੇ 8 ਮਹੀਨਿਆਂ ਦੇ ਪੁੱਤਰ ਆਰਚੀ ਦੇ ਨਾਲ ਬ੍ਰਿਟੇਨ ਅਤੇ ਉੱਤਰੀ ਅਮਰੀਕਾ 'ਚ ਸਮਾਂ ਬਿਤਾਉਣ ਲਈ ਇਹ ਕਦਮ ਚੁੱਕ ਰਹੇ ਹਨ।

ਬਕਿੰਘਮ ਪੈਲੇਸ ਵੱਲੋਂ ਜਾਰੀ ਬਿਆਨ ਮੁਤਾਬਕ ਉਨ੍ਹਾਂ ਆਖਿਆ ਕਿ ਅਸੀਂ ਸ਼ਾਹੀ ਪਰਿਵਾਰ ਦੇ ਉੱਚ ਮੈਂਬਰਾਂ ਦੀ ਭੂਮਿਕਾ ਤੋਂ ਵੱਖ ਹੋ ਕੇ ਆਰਥਿਕ ਰੂਪ ਤੋਂ ਆਤਮ ਨਿਰਭਰ ਬਣਨਾ ਚਾਹੁੰਦੇ ਹਾਂ ਅਤੇ ਇਸ ਦੌਰਾਨ ਮਹਾਰਾਣੀ ਨੂੰ ਸਾਡਾ ਪੂਰਾ ਸਹਿਯੋਗ ਮਿਲਦਾ ਰਹੇਗਾ। ਬਿਆਨ 'ਚ ਆਖਿਆ ਗਿਆ ਕਿ ਇਸ ਭਗੌਲਿਕ ਸੰਤੁਲਨ ਨਾਲ ਅਸੀਂ ਆਪਣੇ ਪੁੱਤਰ ਨੂੰ ਸ਼ਾਹੀ ਪਰੰਪਰਾ ਦਾ ਸਨਮਾਨ ਕਰਦੇ ਹੋਏ ਪਾਲਣ 'ਚ ਸਮਰੱਥ ਹੋਵਾਂਗੇ। ਇਸ ਨਾਲ ਸਾਡੇ ਪਰਿਵਾਰ ਨੂੰ ਸਾਡੇ ਨਵੇਂ ਚੈਰੀਟੇਬਲ ਟਰੱਸਟ ਦੀ ਸਥਾਪਨਾ ਸਮੇਤ ਨਵੇਂ ਅਧਿਆਏ ਸ਼ੁਰੂ ਕਰਨ 'ਤੇ ਧਿਆਨ ਕੇਂਦ੍ਰਿਤ ਕਰਨ ਦਾ ਸਮਾਂ ਮਿਲੇਗਾ। ਜੋੜੇ ਦੇ ਇਸ ਐਲਾਨ ਤੋਂ ਅਜਿਹਾ ਲੱਗਦਾ ਹੈ ਕਿ ਹੈਰੀ ਦੀ 93 ਸਾਲਾ ਦਾਦੀ ਮਾਂ ਮਹਾਰਾਣੀ ਏਲੀਜ਼ਾਬੇਥ ਨੂੰ ਬਹੁਤ ਹੈਰਾਨੀ ਹੋਈ ਹੈ। ਉਨ੍ਹਾਂ ਦੇ ਇਸ ਐਲਾਨ ਨੂੰ ਆਨਲਾਈਨ ਪਲੇਟਫਾਰਮ 'ਤੇ ਮੈਗਜ਼ਿਟ ਕਰਾਰ ਦਿੱਤਾ ਗਿਆ। ਹਾਲਾਂਕਿ ਇਸ ਐਲਾਨ ਨੂੰ ਨਿੱਜੀ ਦੱਸਿਆ ਗਿਆ ਹੈ ਜਿਸ ਦੀ ਪ੍ਰਵਾਨਗੀ ਅਜੇ ਤੱਕ ਸ਼ਾਹੀ ਮਹਿਲ ਨੇ ਨਹੀਂ ਕੀਤੀ ਹੈ। ਇਸ ਦੇ ਜਵਾਬ 'ਚ ਬਕਿੰਘਮ ਪੈਲੇਸ ਨੇ ਇਕ ਬਿਆਨ 'ਚ ਆਖਿਆ ਕਿ ਡਿਊਕ ਅਤੇ ਡਚੇਜ ਆਫ ਸਸੇਕਸ ਦੇ ਨਾਲ ਗੱਲਬਾਤ ਸ਼ੁਰੂਆਤੀ ਪੜਾਅ 'ਚ ਹੈ। ਅਸੀਂ ਵੱਖਰਾ ਰਸਤਾ ਚੁਣਨ ਦੀ ਉਨ੍ਹਾਂ ਦੀ ਇੱਛਾ ਨੂੰ ਸਮਝਦੇ ਹਾਂ। ਪਰ ਇਹ ਡੂੰਘਾ ਮਾਮਲਾ ਹੈ ਜਿਸ ਨੂੰ ਹੱਲ ਕਰਨ 'ਚ ਸਮਾਂ ਲਗੇਗਾ।

ਬੀ. ਬੀ. ਸੀ. ਮੁਤਾਬਕ, ਜੋੜੇ ਦੇ ਇਸ ਐਲਾਨ ਦੇ ਬਾਰੇ 'ਚ ਸ਼ਾਹੀ ਮਹਿਲ ਹਨੇਰੇ 'ਚ ਸੀ ਅਤੇ ਜੋੜੇ ਨੇ ਇਸ ਬਿਆਨ ਨੂੰ ਜਾਰੀ ਕਰਨ ਤੋਂ ਪਹਿਲਾਂ ਸ਼ਾਹੀ ਪਰਿਵਾਰ ਦੇ ਕਿਸੇ ਸੀਨੀਅਰ ਮੈਂਬਰ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ। 35 ਸਾਲਾ ਪ੍ਰਿੰਸ ਹੈਰੀ ਨੇ ਮਈ 2018 'ਚ ਅਮਰੀਕੀ ਅਭਿਨੇਤਰੀ ਮੇਗਨ ਮਰਕੇਲ ਨਾਲ ਵਿਆਹ ਕੀਤਾ ਸੀ ਅਤੇ ਮਈ 2019 'ਚ ਆਰਚੀ ਪੈਦਾ ਹੋਇਆ। ਸਾਲ 2019 'ਚ ਦੋਹਾਂ ਲਈ ਕਾਫੀ ਮੁਸ਼ਕਿਲ ਭਰਿਆ ਰਿਹਾ ਸੀ। ਉਸ ਸਮੇਂ ਦੋਹਾਂ ਨੇ ਇਕ ਟੈਲੀਵੀਜ਼ਨ ਡਾਕਿਓਮੈਂਟਰੀ 'ਚ ਆਪਣਾ ਭੂਮਿਕਾਵਾਂ 'ਤੇ ਮੀਡੀਆ ਦੀ ਰਿਪੋਰਟਾਂ 'ਤੇ ਨਰਾਜ਼ਗੀ ਜ਼ਾਹਿਰ ਕੀਤੀ ਸੀ ਅਤੇ ਬ੍ਰਿਟਿਸ਼ ਟੇਬਲਾਇਡ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਸੀ। ਇਸ ਦੇ ਨਾਲ ਹੀ ਪਿਛਲੇ 2 ਸਾਲਾ 'ਚ ਦੋਹਾਂ ਡਚੇਜ ਆਫ ਕੈਂਮਬ੍ਰਿਜ਼ ਕੇਟ ਮਿਡਲਟਨ ਦੇ ਜਨਮਦਿਨ 'ਚ ਵੀ ਸ਼ਾਮਲ ਨਹੀਂ ਹੋਏ ਸਨ। ਇਸ ਨਾਲ ਅਫਵਾਹਾਂ ਨੂੰ ਹਵਾ ਮਿਲੀ ਕਿ ਸ਼ਾਹੀ ਪਰਿਵਾਰ 'ਚ ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਭਾਵ ਦੋਹਾਂ ਭਰਾਵਾਂ 'ਚ ਖਟਾਸ ਚੱਲ ਰਹੀ ਹੈ। ਡੇਲੀ ਐਕਸਪ੍ਰੈਸ ਨੇ ਇਹ ਖਬਰ ਦਿੱਤੀ ਹੈ। ਇਸ ਸਮੇਂ ਸ਼ਾਹੀ ਜੋੜੇ ਦਾ ਹਰ ਖਰਚ ਬ੍ਰਿਟੇਨ ਦੇ ਟੈਕਸ ਦਾਤਾਵਾਂ ਦੇ ਖੁਦਮੁਖਤਿਆਰੀ ਫੰਡ ਵੱਲੋਂ ਚੁੱਕਿਆ ਜਾਂਦਾ ਹੈ। ਹੈਰੀ ਕੋਲ ਕੁਝ ਨਿੱਜੀ ਧਨ ਰਾਸ਼ੀ ਹੈ ਜੋ ਉਨ੍ਹਾਂ ਲਈ ਉਨ੍ਹਾਂ ਦੀ ਸਵਰਗੀ ਮਾਂ ਡਾਇਨਾ ਛੱਡ ਗਈ ਸੀ ਪਰ ਉਨ੍ਹਾਂ ਨੂੰ ਆਪਣੇ ਰਹਿਣ ਲਈ ਆਪਣੇ ਪਿਤਾ ਚਾਰਲਸ ਅਤੇ ਨਾਲ ਹੀ ਸਰਕਾਰੀ ਫੰਡ ਤੋਂ ਸਹਾਇਤ ਮਿਲਦੀ ਹੈ। ਮੌਜੂਦਾ ਭੂਮਿਕਾ 'ਚ ਸ਼ਾਹੀ ਜੋੜੇ 'ਤੇ ਕਿਸੇ ਵੀ ਤਰ੍ਹਾਂ ਨਾਲ ਧਨ ਕਮਾਉਣ 'ਤੇ ਪਾਬੰਦੀ ਹੈ ਪਰ ਸ਼ਾਹੀ ਭੂਮਿਕਾ ਛੱਡਣ ਤੋਂ ਬਾਅਦ ਉਹ ਨੌਕਰੀ ਕਰ ਸਕਣਗੇ ਪਰ ਬਾਅਦ 'ਚ ਵੀ ਵਿਦੇਸ਼ੀ ਦੌਰਿਆਂ ਦੌਰਾਨ ਉਨ੍ਹਾਂ ਦੀ ਯਾਤਰਾ ਦਾ ਖਰਚ ਖੁਦਮੁਖਤਿਆਰੀ ਫੰਡ ਅਤੇ ਮੇਜ਼ਬਾਨ ਦੇਸ਼ ਵੱਲੋਂ ਚੁੱਕਿਆ ਜਾਵੇਗਾ ਪਰ ਸ਼ਾਹੀ ਮਾਮਲਿਆਂ ਦੇ ਇਤਿਹਾਸਕਾਰ ਪ੍ਰੋਫੈਸਰ ਕੇਟ ਵਿਲੀਅਮਸ ਦਾ ਆਖਣਾ ਹੈ ਕਿ ਹੈਰੀ ਅਤੇ ਮੇਗਨ ਲਈ ਆਮ ਜ਼ਿੰਦਗੀ ਜਿਉਣਾ ਮੁਸ਼ਕਿਲ ਹੋਵੇਗਾ ਕਿਉਂਕਿ ਇਸ ਕਦਮ ਤੋਂ ਬਾਅਦ ਮੀਡੀਆ ਦੀਆਂ ਨਜ਼ਰਾਂ ਉਨ੍ਹਾਂ 'ਤੇ ਹੀ ਰਹਿਣਗੀਆਂ।


Khushdeep Jassi

Content Editor

Related News