ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ NSW ਪ੍ਰੀਮੀਅਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

11/22/2022 4:47:42 PM

ਸਿਡਨੀ (ਸਨੀ ਚਾਂਦਪੁਰੀ):- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ ਅਤੇ ਐਨ ਐਸ ਡਬਲਿਯੂ ਦੇ ਪ੍ਰੀਮੀਅਰ ਡੋਮਿਨਿਕ ਪੇਰੋਟੈਟ ਨੇ ਰਾਜ ਦੇ ਮੱਧ ਪੱਛਮੀ ਇਲਾਕੇ ਯੂਗੋਰਾ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਹਨਾਂ ਇਸ ਆਫ਼ਤ ਨਾਲ ਹੋਏ ਨੁਕਸਾਨ ਦੇ ਭੁਗਤਾਨ ਲਈ ਕਾਰੋਬਾਰੀਆਂ ਨੂੰ 50000 ਡਾਲਰ ਵਿੱਤੀ ਗ੍ਰਾਂਟ ਦੀ ਘੋਸ਼ਣਾ ਵੀ ਕੀਤੀ। ਨਿਊ ਸਾਊਥ ਵੇਲਜ ਦੇ ਪ੍ਰੀਮੀਅਰ ਨੇ ਕਿਹਾ ਕਿ ਗ੍ਰਾਂਟ ਪ੍ਰਾਪਤ ਕਰਨ ਵਾਲੇ ਕਾਰੋਬਾਰੀਆਂ ਨੂੰ 25000 ਡਾਲਰ ਐਪਲੀਕੇਸ਼ਨ ਭੇਜਣ ਦੇ ਥੋੜ੍ਹੇ ਦਿਨਾਂ ਵਿੱਚ ਹੀ ਪ੍ਰਾਪਤ ਹੋਣਗੀਆਂ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਅਤੇ ਬ੍ਰਿਟੇਨ ਨਾਲ ਮੁਕਤ ਵਪਾਰ ਸਮਝੌਤੇ ਲਈ ਆਸਟ੍ਰੇਲੀਆ ਦੀ ਸੰਸਦ 'ਚ 'ਬਿੱਲ' ਪਾਸ

ਉਹਨਾਂ ਕਿਹਾ ਕਿ ਜਿਵੇਂ ਹੀ ਐਪਲੀਕੇਸ਼ਨਾਂ ਆਉਂਦੀਆਂ ਹਨ ਸਰਵਿਸ ਐਨ ਐਸ ਡਬਲਿਯੂ ਦੁਆਰਾ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਗ੍ਰਾਟਾਂ ਛੋਟੇ ਕਾਰੋਬਾਰੀਆਂ ਅਤੇ ਗੈਰ ਲਾਭ ਕਾਰੀ ਸੰਸਥਾਵਾਂ ਲਈ ਵੀ ਉਪਲਬਧ ਹਨ। ਉਹਨਾਂ ਮੁਤਾਬਕ ਪਰਿਵਾਰ ਦੇ ਇੱਕ ਵਿਅਕਤੀ ਲਈ 1000 ਡਾਲਰ ਅਤੇ ਬੱਚਿਆਂ ਲਈ 400 ਡਾਲਰ ਦੇ ਇੱਕ ਵਾਰ ਭੁਗਤਾਨ ਹਨ ਅਤੇ ਪ੍ਰਾਇਮਰੀ ਉਤਪਾਦਕ ਸਹਾਇਤਾ ਫੰਡਾਂ ਵਿੱਚ 75000 ਡਾਲਰ ਤੱਕ ਪਹੁੰਚ ਕਰ ਸਕਦੇ ਹਨ। ਪੇਰੋਟੈਟ ਅਤੇ ਅਲਬਾਨੀਜ਼ ਦੋਵਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਲੋਕ ਬੀਮਾ ਕਵਰ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ ਸੰਘਰਸ਼ ਦਾ ਸਾਹਮਣਾ ਕਰ ਰਹੇ ਸਨ। ਅਲਬਾਨੀਜ਼ ਨੇ ਕਿਹਾ ਕਿ ਫੈਡਰਲ ਸਰਕਾਰ ਇਹ ਯਕੀਨੀ ਬਣਾਉਣ ਲਈ ਬੀਮਾ ਉਦਯੋਗ ਨਾਲ ਕੰਮ ਕਰਨਾ ਜਾਰੀ ਰੱਖੇਗੀ ਕਿ ਕਵਰ ਵਧੇਰੇ ਵਿਆਪਕ ਤੌਰ 'ਤੇ ਉਪਲਬਧ ਹੋਵੇ।

 


Vandana

Content Editor

Related News