ਰੂਸ ਨੇ ਵੈਗਨਰ ਚੀਫ਼ ਪ੍ਰਿਗੋਜ਼ਿਨ ਦੀ ਮੌਤ ਦੀ ਕੀਤੀ ਪੁਸ਼ਟੀ, DNA ਰਿਪੋਰਟ ''ਚ ਹੋਏ ਇਹ ਖੁਲਾਸੇ

Monday, Aug 28, 2023 - 12:05 AM (IST)

ਰੂਸ ਨੇ ਵੈਗਨਰ ਚੀਫ਼ ਪ੍ਰਿਗੋਜ਼ਿਨ ਦੀ ਮੌਤ ਦੀ ਕੀਤੀ ਪੁਸ਼ਟੀ, DNA ਰਿਪੋਰਟ ''ਚ ਹੋਏ ਇਹ ਖੁਲਾਸੇ

ਇੰਟਰਨੈਸ਼ਨਲ ਡੈਸਕ : ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਰੂਸ ਦੀ ਜਾਂਚ ਕਮੇਟੀ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਿਗੋਜ਼ਿਨ ਦੀ ਮੌਤ ਇਕ ਜਹਾਜ਼ ਹਾਦਸੇ ਵਿੱਚ ਹੋਈ ਹੈ। ਪ੍ਰਿਗੋਜ਼ਿਨ ਦੀ ਡੀਐੱਨਏ ਰਿਪੋਰਟ ਰਾਹੀਂ ਉਸ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਹੋਈ ਹੈ। ਦਰਅਸਲ, ਵੈਗਨਰ ਚੀਫ਼ ਦਾ ਜਹਾਜ਼ ਬੁੱਧਵਾਰ ਨੂੰ ਰੂਸ ਦੇ ਬਾਹਰੀ ਇਲਾਕੇ ਵਿੱਚ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ 'ਚ ਪ੍ਰਿਗੋਜ਼ਿਨ ਸਮੇਤ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸੀ। ਹਾਲਾਂਕਿ, ਉਸ ਸਮੇਂ ਪ੍ਰਿਗੋਜ਼ਿਨ ਦੀ ਮੌਤ ਬਾਰੇ ਅਧਿਕਾਰਤ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਕੱਲ੍ਹ 51,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ PM ਮੋਦੀ, 45 ਥਾਵਾਂ 'ਤੇ ਲਗਾਏ ਜਾਣਗੇ ਰੁਜ਼ਗਾਰ ਮੇਲੇ

ਰੂਸ ਦੀ ਜਾਂਚ ਕਮੇਟੀ ਦੁਆਰਾ ਜੈਨੇਟਿਕ ਵਿਸ਼ਲੇਸ਼ਣ ਕੀਤਾ ਗਿਆ ਸੀ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਪ੍ਰਿਗੋਜ਼ਿਨ ਦਾ ਡੀਐੱਨਏ ਟੈਸਟ ਹੋਇਆ, ਜਿਸ ਤੋਂ ਬਾਅਦ ਰਿਪੋਰਟ ਦੇ ਆਧਾਰ 'ਤੇ ਰੂਸ ਵੱਲੋਂ ਵੈਗਨਰ ਚੀਫ਼ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ। ਪ੍ਰਿਗੋਜ਼ਿਨ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਰੂਸ ਵੱਲੋਂ ਜਾਂਚ ਕਮੇਟੀ ਬਣਾਈ ਗਈ ਸੀ, ਜਿਸ ਨੇ 4 ਦਿਨਾਂ ਤੱਕ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਵੈਗਨਰ ਚੀਫ਼ ਦੀ ਮੌਤ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਰੂਸ ਦੀ ਰਾਜਧਾਨੀ ਮਾਸਕੋ 'ਤੇ ਡਰੋਨ ਹਮਲਾ, ਤਿੰਨੋਂ ਹਵਾਈ ਅੱਡੇ ਬੰਦ, ਵਧਾਈ ਗਈ ਸੁਰੱਖਿਆ

ਜਾਂਚ ਰਿਪੋਰਟ 'ਤੇ ਕੀ ਕਿਹਾ ਗਿਆ?

ਜਾਂਚ ਕਮੇਟੀ ਦੀ ਬੁਲਾਰਾ ਸਵੇਤਲਾਨਾ ਪੈਟਰੇਂਕੋ ਨੇ ਕਿਹਾ ਕਿ ਮਾਸਕੋ ਦੇ ਬਾਹਰਵਾਰ ਜਹਾਜ਼ ਹਾਦਸੇ ਦੀ ਜਾਂਚ ਲਈ ਅਣੂ-ਜੈਨੇਟਿਕ ਜਾਂਚ ਕੀਤੀ ਗਈ ਸੀ। ਇਹ ਜਾਂਚ ਖਤਮ ਹੋ ਚੁੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਤੋਂ ਬਾਅਦ ਪ੍ਰਾਪਤ ਰਿਪੋਰਟ ਦੇ ਨਤੀਜਿਆਂ ਮੁਤਾਬਕ ਜਹਾਜ਼ ਹਾਦਸੇ ਵਿੱਚ ਜਾਨ ਗਵਾਉਣ ਵਾਲੇ 10 ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਇਹ ਲਿਸਟ ਫਲਾਈਟ ਸੂਚੀ ਨਾਲ ਬਿਲਕੁਲ ਮੇਲ ਖਾਂਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News