ਨੇਪਾਲ 'ਚ ਅੱਜ ਰਾਸ਼ਟਰਪਤੀ ਚੋਣਾਂ, ਸਮੇਂ ਤੋਂ ਪਹਿਲਾਂ ਹੋਈਆਂ ਸ਼ੁਰੂ

03/13/2018 3:27:26 PM

ਕਾਠਮੰਡੂ— ਨੇਪਾਲ 'ਚ ਅੱਜ ਭਾਵ 13 ਮਾਰਚ ਨੂੰ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਇਕ ਹਫਤੇ ਬਾਅਦ ਹੀ ਉਪ ਰਾਸ਼ਟਰਪਤੀ ਦੇ ਲਈ ਚੋਣਾਂ ਕਰਵਾਈਆਂ ਜਾਣਗੀਆਂ। ਦੇਸ਼ ਦਾ ਨਵਾਂ ਰਾਸ਼ਟਰਪਤੀ ਪਹਿਲੀ ਮਹਿਲਾ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਦੀ ਥਾਂ ਲਵੇਗਾ। ਇਹ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਈਆਂ ਜਾ ਰਹੀਆਂ ਹਨ। ਨੇਪਾਲ 'ਚ ਰਾਸ਼ਟਰਪਤੀ ਦਾ ਕਾਰਜਕਾਲ ਪੰਜ ਸਾਲਾਂ ਲਈ ਹੁੰਦਾ ਹੈ ਪਰ ਇਸ ਵਾਰ ਢਾਈ ਸਾਲ ਬਾਅਦ ਹੀ ਇਹ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦਾ ਕਾਰਣ ਹੈ ਕਿ ਪੁਰਾਣੀ ਕੇਂਦਰਿਤ ਰਾਜਨੀਤਕ ਵਿਵਸਥਾ ਨੂੰ ਹਟਾਉਣ ਮਗਰੋਂ ਦੇਸ਼ 'ਚ ਨਵੇਂ ਸੰਵਿਧਾਨ ਤਹਿਤ ਪੂਰੇ ਸੰਘਵਾਦ ਨੂੰ ਲਾਗੂ ਕਰਨ ਲਈ ਕੀਤਾ ਜਾ ਰਿਹਾ ਹੈ। 
ਦੇਸ਼ ਦੇ ਨਵੇਂ ਚੁਣੇ ਗਏ ਕਮਿਸ਼ਨ ਨੇ ਸਰਕਾਰ ਅਤੇ ਵੱਖ-ਵੱਖ ਰਾਜਨੀਤਕ ਦਲਾਂ ਨਾਲ ਵਿਚਾਰ ਕਰਨ ਦੇ ਬਾਅਦ ਰਾਸ਼ਟਰਪਤੀ ਚੋਣਾਂ ਲਈ ਮਤਦਾਨ ਦੀ ਤਰੀਕ ਦੀ ਘੋਸ਼ਣਾ ਕੀਤੀ ਸੀ। ਕਮਿਸ਼ਨ ਨੇ ਉਮੀਦਵਾਰਾਂ ਦੇ ਨਾਮਜ਼ਦਗੀ ਲਈ 7 ਮਾਰਚ ਦੀ ਤਰੀਕ ਨਿਸ਼ਚਿਤ ਕੀਤੀ ਸੀ।  ਵੋਟਾਂ ਦੀ ਗਿਣਤੀ 13 ਮਾਰਚ ਨੂੰ ਚੋਣਾਂ ਪੂਰੀਆਂ ਹੋ ਜਾਣ ਦੇ ਬਾਅਦ ਹੀ ਸ਼ੁਰੂ ਹੋ ਜਾਵੇਗੀ। 
ਅਜੇ ਦੇਸ਼ ਦੇ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਅਤੇ ਉਪ ਰਾਸ਼ਟਰਪਤੀ ਨੰਦ ਬਹਾਦਰ ਪੁਨ ਹਨ। ਉਹ ਇਨ੍ਹਾਂ ਅਹੁਦਿਆਂ ਲਈ ਅਕਤੂਬਰ 2015 'ਚ ਚੁਣੇ ਗਏ ਸਨ ਪਰ ਨਵਾਂ ਸੰਵਿਧਾਨ ਲਾਗੂ ਹੋਣ ਮਗਰੋਂ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ।


Related News