ਯੂਕ੍ਰੇਨ ਦੇ ਰਾਸ਼ਟਰਪਤੀ ਨੇ ਠੁਕਰਾਇਆ ਅਮਰੀਕਾ ਦਾ ਪ੍ਰਸਤਾਵ, ਰੂਸ ਨਾਲ ਲੜਨ ਦਾ ਲਿਆ ਸੰਕਲਪ

02/27/2022 1:07:36 AM

ਕੀਵ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰਾਜਧਾਨੀ ਕੀਵ ਤੋਂ ਨਿਕਲਣ ਦਾ ਅਮਰੀਕਾ ਦਾ ਪ੍ਰਸਤਾਵ ਠੁਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਲੜਨ ਲਈ ਗੋਲਾ-ਬਾਰੂਦ ਚਾਹੀਦਾ ਨਾ ਕਿ ਉਥੋਂ ਜਾਣ ਲਈ ਵਾਹਨ। ਜ਼ੇਲੇਂਸਕੀ ਨੇ ਰੂਸ ਦੇ ਹਮਲੇ ਨਾਲ ਆਪਣੇ ਦੇਸ਼ ਨੂੰ ਬਚਾਉਣ ਲਈ ਲੜਨ ਦਾ ਸੰਕਲਪ ਵੀ ਲਿਆ। ਉਨ੍ਹਾਂ ਨੇ ਯੂਕ੍ਰੇਨ ਦੇ ਲੋਕਾਂ ਨੂੰ ਕਿਹਾ ਕਿ ਰਾਜਧਾਨੀ ਹੁਣ ਵੀ ਉਨ੍ਹਾਂ ਦੇ ਕੰਟਰੋਲ 'ਚ ਹੈ ਅਤੇ ਦੇਸ਼ ਦੀਆਂ ਫੌਜਾਂ ਨੇ ਸਫ਼ਲਤਾਪੂਰਵਕ ਦੁਸ਼ਮਣ ਫੌਜ ਨੂੰ ਜਵਾਬ ਦਿੱਤਾ ਹੈ। 

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਆਏ ਲੋਕਾਂ ਨੂੰ ਸ਼ਰਨ ਦੇਵੇਗਾ ਹੰਗਰੀ

ਬ੍ਰਿਟੇਨ 'ਚ ਯੂਕ੍ਰੇਨ ਦੇ ਦੂਤਘਰ ਮੁਤਾਬਕ ਜ਼ੇਲੇਂਸਕੀ ਨੇ ਅਮਰੀਕਾ ਨੂੰ ਕਿਹਾ ਕਿ ਲੜਾਈ ਇਥੇ ਹੋ ਰਹੀ ਹੈ।  ਮੈਨੂੰ ਗੋਲਾ-ਬਾਰੂਦ ਚਾਹੀਦਾ ਨਾ ਕਿ ਸਲਾਹ...'' ਦੂਤਘਰ ਨੇ ਟਵੀਟ ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਨੂੰ ਸੀ.ਐੱਨ.ਐੱਨ. ਦੀ ਖ਼ਬਰ 'ਚ ਕਿਹਾ ਗਿਆ, 'ਯੂਕ੍ਰੇਨ ਦੇ ਲੋਕਾਂ ਨੂੰ ਆਪਣੇ ਰਾਸ਼ਟਰਪਤੀ 'ਤੇ ਮਾਣ ਹੈ।'' ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਇਕ ਵੀਡੀਓ 'ਚ ਕਿਹਾ ਕਿ ਫਰਜ਼ੀ ਖ਼ਬਰਾਂ 'ਤੇ ਧਿਆਨ ਨਾ ਦਿੱਤਾ ਜਾਵੇ ਅਤੇ ਉਹ ਹੁਣ ਵੀ ਕੀਵ 'ਚ ਹਨ।

ਇਹ ਵੀ ਪੜ੍ਹੋ : ਭਾਰਤ ‘ਇਕਲੌਤਾ ਦੇਸ਼’ ਜਿਸ ਨੇ ਦੂਸਰਿਆਂ ਦੀ ਕਦੇ ਇਕ ਇੰਚ ਜ਼ਮੀਨ ਨਹੀਂ ਹੜੱਪੀ : ਰਾਜਨਾਥ

ਉਨ੍ਹਾਂ ਨੇ ਕਿਹਾ ਕਿ ਮੈਂ ਇਥੇ ਹੀ ਹਾਂ। ਅਸੀਂ ਆਪਣੇ ਦੇਸ਼ ਦੀ ਰੱਖਿਆ ਕਰਾਂਗੇ ਕਿਉਂਕਿ ਸੱਚ ਸਾਡਾ ਹਥਿਆਰ ਹੈ ਅਤੇ ਸਾਡਾ ਸੱਚ ਇਹ ਹੈ ਕਿ ਇਹ ਸਾਡੀ ਜ਼ਮੀਨ ਹੈ, ਸਾਡਾ ਦੇਸ਼ ਹੈ, ਸਾਡੇ ਬੱਚੇ ਹਨ ਅਤੇ ਅਸੀਂ ਇਨ੍ਹਾਂ ਸਾਰਿਆਂ ਦੀ ਰੱਖਿਆ ਕਰਾਂਗੇ। ਜ਼ੇਲੇਂਸਕੀ (44) ਨੇ ਕਿਹਾ ਕਿ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਵੀਰਵਾਰ ਨੂੰ ਕਿਹਾ ਸੀ ਕਿ ਜ਼ੇਲੇਂਸਕੀ ਰੂਸ ਦਾ ਮੁੱਖ ਨਿਸ਼ਾਨਾ ਹੈ।

ਇਹ ਵੀ ਪੜ੍ਹੋ :  ਛੋਟੇ ਭਰਾ ਨੂੰ ਬਚਾਉਂਦਿਆਂ ਵੱਡੇ ਭਰਾ ਦੀ ਕਰੰਟ ਲੱਗਣ ਨਾਲ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

 


Karan Kumar

Content Editor

Related News