ਚੀਨ ਦਾ ਦੌਰਾ ਕਰਨਗੇ ਈਰਾਨ ਦੇ ਰਾਸ਼ਟਰਪਤੀ, ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ''ਤੇ ਦੇਣਗੇ ਜ਼ੋਰ

Sunday, Feb 12, 2023 - 09:54 PM (IST)

ਚੀਨ ਦਾ ਦੌਰਾ ਕਰਨਗੇ ਈਰਾਨ ਦੇ ਰਾਸ਼ਟਰਪਤੀ, ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ''ਤੇ ਦੇਣਗੇ ਜ਼ੋਰ

ਬੀਜਿੰਗ (ਏਜੰਸੀ) : ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਤਿੰਨ ਦਿਨਾ ਦੌਰੇ ‘ਤੇ ਮੰਗਲਵਾਰ ਨੂੰ ਚੀਨ ਪਹੁੰਚਣਗੇ। ਉਹ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਦੇ ਸੱਦੇ 'ਤੇ ਚੀਨ ਆ ਰਹੇ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ, ਉਨ੍ਹਾਂ ਨੇ ਰਈਸੀ ਦੇ ਸ਼ਡਿਊਲ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।

ਇਹ ਵੀ ਪੜ੍ਹੋ : ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਹਸਪਤਾਲ ’ਚ ਦਾਖਲ, ਮੁੱਖ ਕੈਬਨਿਟ ਸਕੱਤਰ ਸੰਭਾਲਣੇ ਕੰਮ

ਦੋਵਾਂ ਨੇਤਾਵਾਂ ਨੇ ਪਿਛਲੇ ਸਾਲ ਉਜ਼ਬੇਕਿਸਤਾਨ ਦੇ ਸਮਰਕੰਦ 'ਚ ਮੁਲਾਕਾਤ ਕੀਤੀ ਸੀ। ਉਸ ਸਮੇਂ ਦੌਰਾਨ ਸ਼ੀ ਨੇ ਈਰਾਨ ਲਈ ਚੀਨ ਦੇ ਸਮਰਥਨ ਨੂੰ ਰੇਖਾਂਕਿਤ ਕੀਤਾ ਸੀ। ਦਸੰਬਰ 'ਚ ਤਹਿਰਾਨ ਵਿੱਚ ਚੀਨ ਦੇ ਉਪ ਪ੍ਰਧਾਨ ਮੰਤਰੀ ਹੂ ਚੁਨਹੂਆ ਨਾਲ ਇਕ ਮੁਲਾਕਾਤ ਦੌਰਾਨ ਰਈਸੀ ਨੇ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦਾ ਵਾਅਦਾ ਕੀਤਾ ਸੀ। ਚੀਨ ਈਰਾਨ ਤੋਂ ਤੇਲ ਦਾ ਪ੍ਰਮੁੱਖ ਖਰੀਦਦਾਰ ਹੈ। ਇਸ ਦੇ ਨਾਲ ਹੀ ਉਹ ਈਰਾਨ ਵਿੱਚ ਕਾਫੀ ਨਿਵੇਸ਼ ਵੀ ਕਰ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News