ਓਵਰਸੀਜ਼ ਕਾਂਗਰਸ ਇਟਲੀ ਦੇ ਪ੍ਰਧਾਨ ਨੇ ਆਪਣੇ ''ਤੇ ਲੱਗੇ ਦੋਸ਼ਾਂ ਨੂੰ ਨਕਾਰਿਆ

Sunday, Aug 22, 2021 - 02:12 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)  ਜਿੱਥੇ ਇਟਲੀ ਤੋਂ ਆਏ ਪੰਜਾਬੀ ਦੂਜੇ ਦੇਸ਼ਾਂ 'ਚੋਂ ਧੱਕੇ ਧੋੜੇ ਖਾਂਦੇ ਹੋਏ ਲੱਖਾਂ ਯੂਰੋ ਲਾਉਣ ਤੋਂ ਬਾਅਦ ਇਟਲੀ ਵਾਪਸੀ ਲਈ ਪਰੇਸ਼ਾਨ ਹੋ ਰਹੇ ਹਨ, ਓੁੱਥੇ ਆਏ ਦਿਨ ਨਵੇਂ ਵਿਵਾਦ ਵੀ ਸਾਹਮਣੇ ਆ ਰਹੇ ਹਨ। ਇਕ ਬੀਬੀ ਨੇ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦੇ ਪ੍ਰਧਾਨ ਦਿਲਬਾਗ ਚਾਨਾ 'ਤੇ ਦੋਸ਼ ਲਾਉਂਦਿਆ ਆਖਿਆ ਕਿ ਉਸ ਨੇ ਦਿਲਬਾਗ ਤੋਂ ਮਹਿੰਗੀ ਟਿਕਟ ਖ਼ਰੀਦੀ ਸੀ ਤੇ ਵਾਅਦੇ ਮੁਤਾਬਕ ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ ਸਗੋਂ ਓੁਹ ਆਪਣੇ ਬਚਿਆਂ ਸਮੇਤ ਰਾਹਾਂ ਵਿਚ ਰੁਲਣ ਲਈ ਮਜਬੂਰ ਹੈ।

ਪੜ੍ਹੋ ਇਹ ਅਹਿਮ ਖਬਰ - ਸ਼ਿੱਖ ਸ਼ਰਧਾਲੂਆਂ ਲਈ ਵੱਡੀ ਖ਼ਬਰ, ਕੋਵਿਡ ਲਹਿਰ ਦੌਰਾਨ ਪਾਕਿ ਦੇਵੇਗਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਇਜਾਜ਼ਤ

ਇਸ ਬੀਬੀ ਵਲੋਂ ਲਾਏ ਦੋਸ਼ਾ 'ਤੇ ਆਪਣਾ ਪ੍ਰਤੀਕਰਮ ਦਿੰਦਿਆ ਇਟਲੀ ਕਾਂਗਰਸ ਦੇ ਪ੍ਰਧਾਨ ਨੇ ਆਖਿਆ ਕਿ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ ਪਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਹਵਾਈ ਜਹਾਜ ਦੀ ਟਿਕਟ ਨਹੀਂ ਵੇਚੀ। ਜਦੋਂ ਖੁਦ ਛੁੱਟੀਆਂ ਬਿਤਾਉਣ ਲਈ  ਇੰਡੀਆ ਜਾਂਦੇ ਹਨ ਤਾਂ ਦੂਸਰੀਆਂ ਟ੍ਰੈਵਲ ਏਜੰਸੀਆਂ ਤੋਂ ਟਿਕਟ ਮੁੱਲ ਲੈਂਦੇ ਹਨ। ਉਨ੍ਹਾਂ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦਿਆਂ ਆਖਿਆ ਕਿ ਝੂਠ ਫਲਾਓੁਣ ਵਾਲੀ ਬੀਬੀ ਬਾਰੇ ਪਤਾ ਕਰਕੇ ਓੁਸ 'ਤੇ ਕਾਨੂੰਨੀ ਕਾਰਵਾਈ ਕਰਨਗੇ। ਦਿਲਬਾਗ ਚਾਨਾ ਨੇ ਆਪਣਾ ਪੱਖ ਰੱਖਦਿਆਂ ਆਖਿਆ ਕਿ ਸਮਝ ਤੋਂ ਬਾਹਰ ਹੈ ਕਿ ਉਨ੍ਹਾਂ ਨੂੰ ਅਜਿਹੇ ਵਿਵਾਦਾਂ ਵਿੱਚ ਫਸਾਉਣ ਦੀਆਂ ਨਾਕਾਮਯਾਬ ਕੋਸ਼ਿਸ਼ਾਂ ਕੌਣ ਕਰ ਰਿਹਾ ਹੈ।  


Vandana

Content Editor

Related News