ਰਾਸ਼ਟਰਪਤੀ ਮੁਇਜ਼ੂ ਦੀ ਵਧੀ ਮੁਸ਼ਕਲ, ਹੁਣ ਚੀਨ ਨੂੰ 'ਸੈਲਾਨੀ' ਭੇਜਣ ਦੀ ਕੀਤੀ ਅਪੀਲ

Wednesday, Jan 10, 2024 - 10:54 AM (IST)

ਰਾਸ਼ਟਰਪਤੀ ਮੁਇਜ਼ੂ ਦੀ ਵਧੀ ਮੁਸ਼ਕਲ, ਹੁਣ ਚੀਨ ਨੂੰ 'ਸੈਲਾਨੀ' ਭੇਜਣ ਦੀ ਕੀਤੀ ਅਪੀਲ

ਬੀਜਿੰਗ (ਏ. ਐੱਨ. ਆਈ.)- ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਉਨ੍ਹਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਮਾਲਦੀਵ ਦੇ ਮੰਤਰੀਆਂ ਵੱਲੋਂ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਕੂਟਨੀਤਕ ਵਿਵਾਦ ਪਿੱਛੋਂ ਭਾਰਤੀ ਸੈਲਾਨੀਆਂ ਵਲੋਂ ਬੁਕਿੰਗ ਰੱਦ ਕਰਨ ਦੀਆਂ ਰਿਪੋਰਟਾਂ ਦਰਮਿਆਨ ਦੇਸ਼ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਮੰਗਲਵਾਰ ਚੀਨ ਨੂੰ ਵੱਧ ਤੋਂ ਵੱਧ ਸੈਲਾਨੀਆਂ ਨੂੰ ਮਾਲਦੀਵ ਭੇਜਣ ਲਈ ਯਤਨ ਤੇਜ਼ ਕਰਨ ਦੀ ਅਪੀਲ ਕੀਤੀ।

ਚੀਨ ਦੀ ਆਪਣੀ ਪੰਜ ਦਿਨਾਂ ਅਧਿਕਾਰਤ ਯਾਤਰਾ ਦੇ ਦੂਜੇ ਦਿਨ ਮੁਇਜ਼ੂ ਨੇ ਫੁਜਿਆਨ ਸੂਬੇ ਵਿੱਚ ਮਾਲਦੀਵ ਦੇ ਵਪਾਰ ਮੰਚ ਨੂੰ ਸੰਬੋਧਨ ਕਰਦਿਆਂ ਚੀਨ ਨੂੰ ਟਾਪੂ ਦੇਸ਼ ਦਾ ਸਭ ਤੋਂ ਨਜ਼ਦੀਕੀ ਸਹਿਯੋਗੀ ਦੱਸਿਆ। ਉਨ੍ਹਾਂ ਕਿਹਾ ਕਿ ਚੀਨ ਸਾਡੇ ਸਭ ਤੋਂ ਨਜ਼ਦੀਕੀ ਸਹਿਯੋਗੀਆਂ ਅਤੇ ਵਿਕਾਸ ਦੇ ਭਾਈਵਾਲਾਂ ਵਿੱਚੋਂ ਇੱਕ ਹੈ। ਉਨ੍ਹਾਂ 2014 ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਲੋਂ ਸ਼ੁਰੂ ਕੀਤੇ ਗਏ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਪ੍ਰੋਜੈਕਟਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜਿਨਪਿੰਗ ਨੇ ਮਾਲਦੀਵ ਦੇ ਇਤਿਹਾਸ ਵਿੱਚ ਸਭ ਤੋਂ ਅਹਿਮ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਪੇਸ਼ ਕੀਤਾ ਹੈ। ਮੁਇਜ਼ੂ ਦੀ ਅਧਿਕਾਰਤ ਵੈੱਬਸਾਈਟ ’ਤੇ ਸ਼ੇਅਰ ਕੀਤੇ ਗਏ ਬਿਆਨ ਮੁਤਾਬਕ ਕੋਵਿਡ ਤੋਂ ਪਹਿਲਾਂ ਚੀਨ ਦੇ ਸਾਡੇ ਦੇਸ਼ ’ਚ ਸਭ ਤੋਂ ਵੱਧ ਸੈਲਾਨੀ ਆਉਂਦੇ ਸਨ। ਮੈਂ ਬੇਨਤੀ ਕਰਦਾ ਹਾਂ ਕਿ ਚੀਨ ਨੂੰ ਇਸ ਸਬੰਧੀ ਮੁੜ ਤੋਂ ਯਤਨ ਤੇਜ਼ ਕਰਨੇ ਚਾਹੀਦੇ ਹਨ। 
‘ਮਾਲਦੀਵਜ਼ ਐਸੋਸੀਏਸ਼ਨ ਆਫ ਟੂਰਿਜ਼ਮ’ ਨੇ ਕਿਹਾ- ਅਸੀਂ ਸ਼ਰਮਿੰਦਾ ਹਾਂ

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਕ ਝੜਪ, 2 ਲੋਕ ਜ਼ਖ਼ਮੀ

ਭਾਰਤ ਅਤੇ ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਮਾਲਦੀਵ ਦੇ ਕੁਝ ਮੰਤਰੀਆਂ ਦੀਆਂ ਅਪਮਾਨਜਨਕ ਟਿੱਪਣੀਆਂ ਤੋਂ ਬਾਅਦ ‘ਮਾਲਦੀਵਜ਼ ਐਸੋਸੀਏਸ਼ਨ ਆਫ ਟੂਰਿਜ਼ਮ ਇੰਡਸਟਰੀ’ ਨੇ ਕਿਹਾ ਹੈ ਕਿ ਉਹ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਦੀ ਸਖ਼ਤ ਨਿੰਦਾ ਕਰਦੀ ਹੈ। ਅਸੀਂ ਸ਼ਰਮਿੰਦਾ ਹਾਂ। ਐਸੋਸੀਏਸ਼ਨ ਨੇ ਕਿਹਾ ਕਿ ਮਾਲਦੀਵ ਦਾ ਇਤਿਹਾਸ ਦਸਦਾ ਹੈ ਭਾਰਤ ਹਮੇਸ਼ਾ ਮੁਸੀਬਤ ਦੇ ਸਮੇਂ ਮਾਲਦੀਵ ਨਾਲ ਸਭ ਤੋਂ ਪਹਿਲਾਂ ਖੜ੍ਹਾ ਹੋਇਆ ਹੈ। ਮਾਲਦੀਵ ਦੇ ਸੈਰ-ਸਪਾਟਾ ਉਦਯੋਗ ਵਿੱਚ ਭਾਰਤ ਦਾ ਲਗਾਤਾਰ ਅਤੇ ਮਹੱਤਵਪੂਰਨ ਯੋਗਦਾਨ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News