ਵੈਕਸੀਨ ਲਵਾਉਣ ਦੇ ਬਾਵਜੂਦ ਵੀ ਇਸ ਦੇਸ਼ ਦੇ ਰਾਸ਼ਟਰਪਤੀ ਨੂੰ ਹੋਇਆ ਕੋਰੋਨਾ
Saturday, Apr 03, 2021 - 09:43 PM (IST)
ਬਿਉਨੋਸ ਏਰੀਸ- ਸਮੁੱਚੀ ਦੁਨੀਆ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਡੀਜ਼ ਸ਼ਨੀਵਾਰ ਨੂੰ ਕੋਰੋਨਾ ਇਨਫੈਕਟਿਡ ਹੋ ਗਏ ਹਨ। ਰਾਸ਼ਟਰਪਤੀ ਨੇ ਟਵੀਟ ਕਰ ਕੇ ਕੋਰੋਨਾ ਇਨਫੈਕਟਿਡ ਹੋਣ ਦੀ ਜਾਣਕਾਰੀ ਦਿੱਤੀ ਹੈ। ਫਰਨਾਡੀਜ਼ ਨੇ ਇਸ ਸਾਲ ਦੀ ਸ਼ੁਰੂਆਤ 'ਚ ਰੂਸ ਦੀ ਕੋਵਿਡ ਵੈਕਸੀਨ 'ਸਪੂਤਨਿਕ ਵੀ' ਵੀ ਲਵਾਈ ਸੀ।
ਇਹ ਵੀ ਪੜ੍ਹੋ-ਨਾਈਜੀਰੀਆ ਦਾ ਲੜਾਕੂ ਜਹਾਜ਼ ਲਾਪਤਾ, ਬੋਕੋ ਹਰਾਮ ਨੇ ਹਮਲੇ ਦਾ ਕੀਤਾ ਦਾਅਵਾ
ਫਰਨਾਡੀਜ਼ ਨੇ ਟਵੀਟ ਕੀਤਾ ਉਨ੍ਹਾਂ ਨੂੰ ਹਲਕਾ ਬੁਖਾਰ ਅਤੇ ਸਰੀਰ 'ਚ ਦਰਦ ਦੀ ਸ਼ਿਕਾਇਤ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਜਾਂਚ ਕਰਵਾਈ। ਐਂਟੀਜਨੇ ਜਾਂਚ ਰਿਪੋਰਟ 'ਚ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਆਰ.ਟੀ.ਸੀ.ਪੀ.ਆਰ. ਜਾਂਚ ਰਿਪੋਰਟ ਦਾ ਇੰਤਜ਼ਾਰ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਹਾਲਾਤ ਇਕ ਦਮ ਵਧੀਆ ਹੈ। ਮੈਂ ਖੁਦ ਨੂੰ ਵੱਖ ਕਰ ਲਿਆ ਹੈ। ਹਾਲਾਂਕਿ ਇਸ ਦੌਰਾਨ ਉਹ ਕੋਰੋਨਾ ਵਾਇਰਸ ਸੰਬੰਧੀ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਧਿਕਾਰਿਤ ਕੰਮਕਾਜ ਕਰ ਰਹੇ ਹਨ।
ਇਹ ਵੀ ਪੜ੍ਹੋ-ਮੰਗਲ 'ਤੇ ਆਏ ਦੋ ਵੱਡੇ ਭੂਚਾਲ, ਨਾਸਾ ਦੇ ਇਨਸਾਈਟ ਲੈਂਡਰ ਨੇ ਹੁਣ ਤੱਕ 500 ਤੋਂ ਵਧੇਰੇ ਝਟਕੇ ਕੀਤੇ ਰਿਕਾਰਡ
ਫਰਨਾਡੀਜ਼ ਸ਼ੁੱਕਰਵਾਰ ਨੂੰ 62 ਸਾਲਾਂ ਦੋ ਹੋ ਗਏ ਹਨ। ਆਪਣੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਨੇ ਟਵੀਟ ਕਰ ਕੇ ਦੱਸਿਆ ਕਿ ਮੇਰੀ ਹਾਲਾਤ ਠੀਕ ਹੈ। ਕੋਰੋਨਾ ਵਿਰੁੱਧ ਲੜਾਈ 'ਚ ਅਸੀਂ ਸਾਰੇ ਸਾਵਧਾਨੀਆਂ ਵਰਤ ਰਹੇ ਹਾਂ। ਸਮੁੱਚੀ ਦੁਨੀਆ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ 'ਚ ਅਰਜਨਟੀਨਾ 13ਵੇਂ ਨੰਬਰ 'ਤੇ ਹੈ। ਦੱਸ ਦੇਈਏ ਕਿ ਅਰਜਨਟੀਨਾ 'ਚ ਹੁਣ ਤੱਕ 2,373,153 ਲੋਕ ਗਲੋਬਲੀ ਮਹਾਮਾਰੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਚੁੱਕੇ ਹਨ ਜਦਕਿ 56,023 ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਹੁਣ ਤੱਕ 682,868 ਲੋਕਾਂ ਦੀ ਟੀਕਾਕਰਨ ਵੀ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ-ਮਿਆਂਮਾਰ 'ਚ ਗ੍ਰਹਿ ਯੁੱਧ ਵਰਗੇ ਹਾਲਾਤ, ਹੁਣ ਤੱਕ 550 ਲੋਕਾਂ ਨੇ ਗੁਆਈ ਜਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।