ਅਮਰੀਕੀ ਫੌਜੀਆਂ ਦੀ ਮੌਤ ਨੂੰ ਨਹੀਂ ਭੁੱਲਾਂਗੇ, ਬਖਸ਼ੇ ਨਹੀਂ ਜਾਣਗੇ ਹਮਲਾਵਰ: ਜੋਅ ਬਾਈਡੇਨ

Friday, Aug 27, 2021 - 03:22 AM (IST)

ਅਮਰੀਕੀ ਫੌਜੀਆਂ ਦੀ ਮੌਤ ਨੂੰ ਨਹੀਂ ਭੁੱਲਾਂਗੇ, ਬਖਸ਼ੇ ਨਹੀਂ ਜਾਣਗੇ ਹਮਲਾਵਰ: ਜੋਅ ਬਾਈਡੇਨ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਕਾਬੁਲ ਹਵਾਈ ਅੱਡੇ 'ਤੇ ਧਮਾਕੇ ਤੋਂ ਬਾਅਦ ਲਾਈਵ ਹੋਏ। ਉਹ ਭਾਰਤੀ ਸਮੇਂ ਮੁਤਾਬਕ ਦੇਰ ਰਾਤ ਕਰੀਬ 3 ਵਜੇ ਲਾਈਵ ਹੋਏ। ਉਨ੍ਹਾਂ ਨੇ ਇਸ ਕਾਬੁਲ ਹਵਾਈ ਅੱਡੇ ਦੇ ਹੋਏ ਬੰਬ ਧਮਾਕੇ ਦੀ ਸਖ਼ਤ ਨਿੰਦਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਇਸ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਅਮਰੀਕੀ ਫੌਜੀਆਂ ਦੀ ਮੌਤ ਨੂੰ ਅਸੀਂ ਭੁੱਲਾਂਗੇ ਨਹੀਂ। ਮ੍ਰਿਤਕ ਅਮਰੀਕੀ ਫੌਜੀਆਂ ਦੇ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ। 

ਇਹ ਵੀ ਪੜ੍ਹੋ - ਕਾਬੁਲ ਧਮਾਕਾ: ਅਮਰੀਕਾ, ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਸਵੇਰੇ ਹੀ ਦਿੱਤੀ ਸੀ ਹਮਲੇ ਦੀ ਚਿਤਾਵਨੀ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਅੱਤਵਾਦੀਆਂ ਨੂੰ ਲੱਭ ਕੇ ਸਜ਼ਾ ਦਿਆਂਗੇ। ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ 'ਤੇ ਅਸੀਂ ਹੋਰ ਫੌਜ ਅਫਗਾਨਿਸਤਾਨ ਭੇਜਾਂਗੇ। ਅਸੀਂ ਆਪਣੇ ਸਮੇਂ ਅਤੇ ਆਪਣੀ ਥਾਂ 'ਤੇ ਇਸ ਅੱਤਵਾਦੀ ਹਮਲੇ ਦਾ ਮੂੰਹ ਤੋੜ ਜਵਾਬ ਦਿਆਂਗੇ। ਦੱਸ ਦਈਏ ਕਿ ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਆਈ.ਐੱਸ.ਆਈ.ਐੱਸ. ਨੇ ਲਈ ਹੈ। ਇਸ ਅੱਤਵਾਦੀ ਹਮਲੇ ਵਿੱਚ ਹੁਣ ਤਕ ਕਰੀਬ 72 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 143 ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਹਮਲੇ ਵਿੱਚ 12 ਅਮਰੀਕੀ ਫੌਜੀ ਵੀ ਮਾਰੇ ਗਏ ਅਤੇ 15 ਜ਼ਖਮੀ ਹੋਏ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News