ਕੋਰੋਨਾ ਕਾਰਣ ਜਾਪਾਨ ਤੀਸਰੀ ਵਾਰ ਐਮਰਜੈਂਸੀ ਲਾਗੂ ਕਰਨ ਦੀ ਤਿਆਰੀ ''ਚ

04/22/2021 1:15:30 AM

ਟੋਕੀਓ-ਜਾਪਾਨ ਸਰਕਾਰ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਟੋਕੀਓ ਅਤੇ ਓਸਾਕਾ ਅਤੇ ਉਸ ਦੇ ਨੇੜਲੇ ਸ਼ਹਿਰੀ ਇਲਾਕਿਆਂ 'ਚ ਤੀਸਰੀ ਵਾਰ ਐਮਰਜੈਂਸੀ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਸਥਾਨਕ ਨੇਤਾਵਾਂ ਦੀ ਅਪੀਲ 'ਤੇ ਜਾਪਾਨ ਸਰਕਾਰ ਨੇ ਇਸ ਮਾਮਲੇ 'ਤੇ ਚਰਚਾ ਕੀਤੀ ਹੈ। ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਅਤੇ ਪ੍ਰਮੁੱਖ ਮੰਤਰੀਆਂ ਨੇ ਟੋਕੀਓ, ਓਸਾਕਾ ਅਤੇ ਉਸ ਦੇ ਨੇੜਲੇ ਕਿਓਤੋ ਅਤੇ ਹਯੋਗੋ 'ਚ ਇਹ ਹਫਤੇ ਦੇ ਅੰਤ 'ਚ ਐਮਰਜੈਂਸੀ ਲਾਉਣ ਦੇ ਮਾਮਲੇ 'ਤੇ ਬੁੱਧਵਾਰ ਰਾਤ ਚਰਚਾ ਕੀਤੀ।

ਇਹ ਵੀ ਪੜ੍ਹੋ-ਸਮੁੰਦਰ 'ਚ ਲਾਪਤਾ ਹੋਈ ਇੰਡੋਨੇਸ਼ੀਆਈ ਪਣਡੁੱਬੀ, 53 ਲੋਕ ਸਨ ਸਵਾਰ

ਮਾਰਚ 'ਚ ਨਵੇਂ ਸਿਰੇ ਤੋਂ ਤੇਜ਼ੀ ਨਾਲ ਫੈਲਣ ਸ਼ੁਰੂ ਹੋਏ ਇਨਫੈਕਸ਼ਨ 'ਚ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਓਸਾਕਾ ਇਲਾਕੇ 'ਚ ਬੁੱਧਵਾਰ ਨੂੰ ਇਨਫੈਕਸ਼ਨ ਦੇ 1,242 ਨਵੇਂ ਮਾਮਲੇ ਸਾਹਮਣੇ ਆਏ। ਇਸ ਮਾਮਲੇ 'ਚ ਉਸ ਨੇ ਟੋਕੀਓ ਨੂੰ ਵੀ ਪਿੱਛੇ ਛੱਡ ਦਿੱਤਾ ਜਿਥੇ ਇਨਫੈਕਸ਼ਨ ਦੇ 843 ਨਵੇਂ ਮਾਮਲੇ ਸਾਹਮਣੇ ਆਏ ਹਨ। ਕਿਉਤੀ ਅਤੇ ਹਯੋਗੋ ਨੇ ਫਿਰ ਤੋਂ ਐਮਰਜੈਂਸੀ ਲਾਉਣ ਦੀ ਬੁੱਧਵਾਰ ਨੂੰ ਅਪੀਲ ਕੀਤੀ ਜਦਿਕ ਟੋਕੀਓ ਵੀ ਅਜਿਹੀ ਹੀ ਅਪੀਲ ਕਰ ਸਕਦਾ ਹੈ।

ਇਹ ਵੀ ਪੜ੍ਹੋ-ਜਰਮਨੀ 'ਚ ਕੋਰੋਨਾ ਕਾਰਣ ਮੁੜ ਲੱਗਣਗੀਆਂ ਪਾਬੰਦੀਆਂ, ਸੰਸਦ ਮੈਂਬਰਾਂ ਦਿੱਤੀ ਪ੍ਰਵਾਨਗੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News