ਜੰਗ ਦੀ ਤਿਆਰੀ ! ਭਾਰਤ-ਪਾਕਿ ਤਣਾਅ ਦਰਮਿਆਨ ਕਰਾਚੀ ਪਹੁੰਚ ਗਿਆ ਤੁਰਕੀ ਨੇਵੀ ਦਾ ਜਹਾਜ਼
Monday, May 05, 2025 - 11:27 AM (IST)

ਇੰਟਰਨੈਸ਼ਨਲ ਡੈਸਕ- ਭਾਰਤ ਪਾਕਿ ਵਿਚਾਲੇ ਬਣੀ ਹੋਈ ਤਣਾਅਪੂਰਨ ਸਥਿਤੀ ਦਰਮਿਆਨ ਇਕ ਵੱਡੀ ਖ਼ਬਰ ਗੁਆਂਢੀ ਮੁਲਕ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਤੁਰਕੀ ਜਲ ਸੈਨਾ ਦਾ ਇਕ ਜਹਾਜ਼ ਹਾਲ ਹੀ ਵਿੱਚ ਪਾਕਿਸਤਾਨ ਦੀ ਕਰਾਚੀ ਬੰਦਰਗਾਹ 'ਤੇ ਖੜ੍ਹਾ ਦੇਖਿਆ ਗਿਆ ਹੈ। ਇਹ ਜਹਾਜ਼ ਅਜਿਹੇ ਸਮੇਂ ਦੇਖਿਆ ਗਿਆ ਹੈ, ਜਦੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਬਾਰੇ ਚਰਚਾ ਛਿੜੀ ਹੋਈ ਹੈ।
ਹਾਲਾਂਕਿ ਤੁਰਕੀ ਜਹਾਜ਼ ਦਾ ਇਹ ਦੌਰਾ ਭਾਰਤ ਨਾਲ ਤਣਾਅ ਪਹਿਲਾਂ ਹੀ ਤੈਅ ਕੀਤਾ ਗਿਆ ਸੀ, ਪਰ ਇਸ ਦੇ ਇਸ ਤਣਾਅਪੂਰਨ ਸਥਿਤੀ ਦਰਮਿਆਨ ਪਾਕਿਸਤਾਨ ਦੇ ਬੰਦਰਗਾਹ 'ਤੇ ਦੇਖੇ ਜਾਣ ਕਾਰਨ ਇਸ ਨੇ ਹਰ ਕਿਸੇ ਦਾ ਧਿਆਨ ਖਿੱਚਿਆ ਹੈ।
ਜ਼ਿਕਰਯੋਗ ਹੈ ਕਿ ਤੁਰਕੀ ਅਤੇ ਪਾਕਿਸਤਾਨ ਦੇ ਫੌਜੀ ਅਤੇ ਰਣਨੀਤਕ ਸਬੰਧ ਕਾਫ਼ੀ ਚੰਗੇ ਹਨ। ਇਹ ਦੋਵੇਂ ਦੇਸ਼ ਨਿਯਮਤ ਜਲ ਸੈਨਾ ਸਹਿਯੋਗ, ਟ੍ਰੇਨਿੰਗ ਅਤੇ ਰੱਖਿਆ ਸਹਿਯੋਗ ਲਈ ਅਜਿਹੇ ਦੌਰੇ ਕਰਦੇ ਹਨ। ਤੁਰਕੀ ਦੇ ਇਸ ਜਹਾਜ਼ ਦੇ ਦੌਰੇ ਨੂੰ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ, ਨਾ ਕਿ ਭਾਰਤ ਨਾਲ ਜੰਗ ਦੇ ਨਜ਼ਰੀਏ ਤੋਂ।
ਇਹ ਵੀ ਪੜ੍ਹੋ- ਭਾਰਤ ਨਾਲ ਜੰਗ ਦੇ ਡਰੋਂ UNSC ਕੋਲ ਪਹੁੰਚਿਆ ਪਾਕਿਸਤਾਨ, ਸ਼ਾਂਤੀ ਲਈ ਮੰਗਿਆ ਮੁਲਾਕਾਤ ਦਾ ਸਮਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e