ਖੇਡ ਪ੍ਰੋਮੋਟਰ ਜਗਰੂਪ ਸਿੰਘ ਦੀ ਬੇਟੀ ਪਰਨੀਤ ਕੌਰ ਅਤੇ ਕਾਕਾ ਹਰਸਿਮਰਤ ਸਿੰਘ ਚਾਹਿਲ ਵਿਆਹ ਦੇ ਬੰਧਨ ’ਚ ਬੱਝੇ

10/28/2021 5:05:36 PM

ਸਿਆਟਲ (ਜ. ਬ.) : ਉੱਘੇ ਲੇਖਕ ਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਅਤੇ ਪਰਮਜੀਤ ਕੌਰ ਸਰਾਂ ਦੀ ਬੇਟੀ ਪਰਨੀਤ ਕੌਰ ਸਰਾਂ ਦਾ ਸ਼ੁੱਭ ਵਿਆਹ ਕਾਕਾ ਹਰਸਿਮਰਤ ਸਿੰਘ ਚਾਹਿਲ ਸਪੁੱਤਰ ਲਾਭ ਸਿੰਘ ਚਹਿਲ (ਰਿਟਾਇਰਡ ਡਿਪਟੀ ਟਰਾਂਸਪੋਰਟ ਕਮਿਸ਼ਨਰ ਪੰਜਾਬ ਸਰਕਾਰ) ਮਾਤਾ ਸੁਖਵਿੰਦਰ ਕੌਰ ਚਾਹਿਲ ਵਾਸੀ ਸਿਆਟਲ ਦੇ ਨਾਲ ਹੋਇਆ। ਇਸ ਮੌਕੇ ਅਨੰਦ ਕਾਰਜ ਦੀ ਰਸਮ ਸਿੱਖ ਰਵਾਇਤਾ ਮੁਤਾਬਕ ਗੁਰਦੁਆਰਾ ਸਿੰਘ ਸਭਾ ਰੈਂਟਨ ਸਿਆਟਲ ਵਿਖੇ ਹੋਈ। ਗੁਰੂਘਰ ਦਾ ਓਟ ਆਸਰਾ ਲੈਣ ਤੋਂ ਬਾਅਦ ਆਏ ਮਹਿਮਾਨਾਂ ਲਈ ਸਵਾਗਤੀ ਪਾਰਟੀ ਪਾਬਲਾ ਹਾਊਸ ਫ਼ੈਡਲ ਵੇਅ ਸਿਆਟਲ ਵਿਖੇ ਹੋਈ। ਇਸ ਮੌਕੇ ਅਮਰੀਕਾ ਅਤੇ ਕੈਨੇਡਾ ਤੋਂ ਆਈਆਂ ਸਮਾਜਿਕ ਅਤੇ ਖੇਡ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸੁਭਾਗੀ ਜੋੜੀ ਨੂੰ ਆਪਣਾ ਅਸ਼ੀਰਵਾਦ ਦਿੱਤਾ।

ਇਸ ਮੌਕੇ ਪ੍ਰੋ. ਜਸਬੀਰ ਸਿੰਘ ਚਾਹਿਲ ਸਿਆਟਲ, ਕਮਲ ਚਾਹਿਲ ਸਿਆਟਲ, ਸਰਮੁਖ ਸਿੰਘ ਮਾਵੀ, ਪ੍ਰਿਤਪਾਲ ਸਿੰਘ, ਗੁਰਜਤਿੰਦਰ ਸਿੰਘ ਰੰਧਾਵਾ ਮੁੱਖ ਸੰਪਾਦਕ ਪੰਜਾਬ ਮੇਲ ਯੂ. ਐੱਸ. ਏ., ਮਨਮੋਹਣ ਗਰੇਵਾਲ ਮੋਹਣਾਂ ਜੋਧਾਂ, ਪਹਿਲਵਾਨ ਪਰਮਦੀਪ ਸਿੰਘ ਬੀਲਾ ਅਮਰੀਕਾ, ਰਣਜੀਤ ਸਿੰਘ ਮੰਡ ਕੈਨੇਡਾ, ਮਨਜੀਤ ਸਿੰਘ ਮੰਡ ਸਿਆਟਲ, ਦਲਜੀਤ ਸਿੰਘ ਜਰਖੜ ਕੈਨੇਡਾ, ਹਰਦੇਵ ਸਿੰਘ ਭੰਗੂ ਕੈਲੀਫੋਰਨੀਆ, ਕਰਮਵੀਰ ਸਿੰਘ ਗਰੇਵਾਲ ਫਰਿਜ਼ਨੋ, ਜਸਬੀਰ ਸਿੰਘ ਚਾਹਲ ਰੀਨੋ ਅਮਰੀਕਾ, ਬੂਟਾ ਸਿੰਘ ਜੌਹਲ ਸੈਕਰਾਮੈਂਟੋ, ਮਨਜੀਤ ਸਿੰਘ ਚਾਹਲ ਸਿਆਟਲ, ਕਰਨੈਲ ਸਿੰਘ ਕੈਲ, ਬਲਜੀਤ ਸਿੰਘ ਸੈਂਬੀ ਸਿਆਟਲ, ਅਮਰੀਕ ਸਿੰਘ ਘੱਗ, ਜੋਧ ਸਿੰਘ ਸਰਾਭਾ ਸਿਆਟਲ, ਕਮਿੱਕਰ ਸਿੰਘ ਥਿੰਦ, ਹਰਿੰਦਰ ਸਿੰਘ ਟੀਨੂ ਦਿਓਲ, ਪ੍ਰੀਤਮ ਸਿੰਘ ਗਰੇਵਾਲ, ਹਰਜਿੰਦਰ ਸਿੰਘ ਸਿਆਟਲ, ਨਵਤੇਜ ਸਿੰਘ ਚੀਮਾ ਫੇਅਰਫੀਲਡ, ਬੀ. ਐੱਸ. ਗਰਚਾ ਲਿਵਰਮੋਰ, ਕਾਲਾ ਟਰੇਸੀ, ਵਿਜੇ ਸਿੰਘ ਟਰੇਸੀ, ਸੁਖਬੀਰ ਸਿੰਘ ਸੁੱਖੀ ਕੈਨੇਡਾ, ਬਹਾਦਰ ਸਿੰਘ ਰਤਨਹੇੜੀ, ਨਵਦੀਪ ਸਿੰਘ ਜਰਗੜੀ, ਹਰਮਨ ਮਨਟੀਕਾ, ਗੁਰਲਾਲਪ੍ਰੀਤ ਸਿੰਘ, ਮਨਰਾਜ ਸਿੰਘ, ਪ੍ਰਦੀਪ ਸਿੰਘ ਜਰਖੜ, ਜੁਗਰਾਜ ਸਿੰਘ ਗਰੇਵਾਲ, ਅਮਰਦੀਪ ਸਿੰਘ ਗਰੇਵਾਲ, ਸਤਵਿੰਦਰ ਸਿੰਘ ਸਰਾਂ, ਸੰਦੀਪ ਸਿੰਘ ਗੁਰਨਾ, ਪੰਮਾ ਰਤਨਾ ਆਦਿ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਪੁੱਜੀਆਂ ਸਖਸ਼ੀਅਤਾਂ ਨੇ ਸ਼ੁਭਾਗੀ ਜੋੜੀ ਨੂੰ ਆਪਣਾ ਅਸ਼ੀਰਵਾਦ ਦਿੱਤਾ। ਬਲਜੀਤ ਸਿੰਘ ਸ਼ੈਹਬੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।


Anuradha

Content Editor

Related News