ਹੈਰਾਨੀਜਨਕ : ਅਮਰੀਕਾ 'ਚ ਸਮੇਂ ਤੋਂ ਪਹਿਲਾਂ ਪੈਦਾ ਹੋ ਰਹੇ ਬੱਚੇ! ਡਾਕਟਰ ਤੇ ਵਿਗਿਆਨੀ ਵੀ ਹੋਏ ਹੈਰਾਨ

Wednesday, Feb 07, 2024 - 09:46 PM (IST)

ਜਲੰਧਰ (ਇੰਟ.)- ਅਮਰੀਕਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਨਿਰਧਾਰਿਤ ਸਮੇਂ ਤੋਂ 3 ਹਫਤੇ ਪਹਿਲਾਂ ਬੱਚਿਆਂ ਦਾ ਜਨਮ ਹੋ ਰਿਹਾ ਹੈ। ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਨੇ ਇਸ ਸਬੰਧੀ ਇਕ ਅਧਿਐਨ ਰਿਪੋਰਟ ਜਾਰੀ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ 40 ਹਫ਼ਤਿਆਂ ਦੀ ਗਰਭ ਅਵਸਥਾ ਅਮਰੀਕਾ ਵਿਚ ਹੁਣ ਘਟ ਕੇ 37 ਹਫ਼ਤੇ ਰਹਿ ਗਈ ਹੈ। ਵਿਗਿਆਨੀ ਵੀ ਇਸ ਘਟਨਾਕ੍ਰਮ ਤੋਂ ਹੈਰਾਨ ਹਨ ਅਤੇ ਇਸ ਦੇ ਕਾਰਨਾਂ ਦੀ ਖੋਜ ਕਰ ਰਹੇ ਹਨ।

ਸਮੇਂ ਤੋਂ ਪਹਿਲਾਂ ਜਨਮ ਦਰ 12 ਫੀਸਦੀ ਵਧੀ
ਰਿਪੋਰਟ ਮੁਤਾਬਕ 2014 ਤੋਂ 2022 ਦਰਮਿਆਨ ਸਮੇਂ ਤੋਂ ਪਹਿਲਾਂ ਬੱਚਿਆਂ ਦੇ ਪੈਦਾ ਹੋਣ ਦੀ ਜਨਮ ਦਰ 12 ਫੀਸਦੀ ਵਧੀ ਹੈ। ਇਸ ਕਾਰਨ ਬੱਚੇ ਅਤੇ ਮਾਂ ਦੋਵਾਂ ਨੂੰ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੇਂ ਤੋਂ ਪਹਿਲਾਂ ਪੈਦਾ ਹੋਏ ਨਵ-ਜੰਮੇ ਬੱਚਿਆਂ ਨੂੰ ਇਨਫੈਕਸ਼ਨ, ਸਾਹ ਅਤੇ ਪੇਟ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਔਰਤਾਂ ਦੀ ਉਮਰ ਜ਼ਿਆਦਾ ਹੈ, ਉਨ੍ਹਾਂ ਦੇ ਬੱਚੇ ਪੈਦਾ ਕਰਨ ਦੀ ਸਮਰਥਾ ਘਟ ਗਈ ਹੈ।

ਇਹ ਵੀ ਪੜ੍ਹੋ- ਟਾਂਡਾ 'ਚ ਵਾਪਰਿਆ ਭਿਆਨਕ ਹਾਦਸਾ, ਗੰਨਿਆਂ ਦੀ ਟਰਾਲੀ ਹੇਠਾਂ ਆਉਣ ਨਾਲ ਨੌਜਵਾਨ ਦੀ ਹੋਈ ਦਰਦਨਾਕ ਮੌਤ

ਕੀ ਕਹਿੰਦੇ ਹਨ ਅੰਕੜੇ
ਇਕ ਰਿਪੋਰਟ ’ਤੇ ਨਜ਼ਰ ਮਾਰੀਏ ਤਾਂ ਵਾਸ਼ਿੰਗਟਨ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ ਦੇ ਮੁਤਾਬਕ 15 ਤੋਂ 19 ਸਾਲ ਦੀ ਉਮਰ ਵਰਗ ਦੇ ਬੱਚਿਆਂ ਦੀ ਜਨਮ ਦਰ ਇਕ ਸਾਲ ’ਚ 8 ਫੀਸਦੀ ਤੱਕ ਘਟ ਗਈ ਹੈ। ਇਹ 1991 ਤੋਂ ਲਗਾਤਾਰ ਘਟਦੀ ਜਾ ਰਹੀ ਹੈ। ਇਸ ਦੇ ਨਾਲ ਹੀ, ਏਸ਼ੀਅਨ-ਅਮਰੀਕਨ ਔਰਤਾਂ ’ਚ ਜਨਮ ਦਰ ’ਚ 8 ਫੀਸਦੀ, ਹਿਸਪੈਨਿਕ ’ਚ 3 ਫੀਸਦੀ ਅਤੇ ਸ਼ਵੇਤ ਔਰਤਾਂ ’ਚ 6 ਫੀਸਦੀ ਦੀ ਕਮੀ ਆਈ ਹੈ। ਜਦਕਿ ਸਿਜੇਰੀਅਨ ਡਿਲੀਵਰੀ 32 ਫੀਸਦੀ ਵਧੀ ਹੈ। ਪਿਛਲੇ ਸਾਲ ਅਮਰੀਕਾ ’ਚ ਕਰੀਬ 36 ਲੱਖ ਬੱਚੇ ਪੈਦਾ ਹੋਏ ਸਨ। 2019 ’ਚ ਇਹ ਲਗਭਗ 38 ਲੱਖ ਸੀ। 2007 ’ਚ ਇਹ ਅੰਕੜਾ 43 ਲੱਖ ਦੇ ਕਰੀਬ ਸੀ।

ਇਹ ਵੀ ਪੜ੍ਹੋ- ਕਾਰਾਂ ਦੀ ਰੇਸ ਲਗਾ ਰਹੇ ਅਮੀਰਜ਼ਾਦਿਆਂ ਦੀ ਖੇਡ ਨੇ ਲਈ ਬੇਕਸੂਰ ਦੀ ਜਾਨ, 4 ਹੋਰ ਨੂੰ ਪਹੁੰਚਾਇਆ ਹਸਪਤਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News