ਬੇਰਹਿਮ ਰੂਸ: ਯੂਕ੍ਰੇਨ 'ਚ ਬੰਬਾਰੀ ਦਰਮਿਆਨ ਜ਼ਖ਼ਮੀ ਹੋਈ ਗਰਭਵਤੀ ਔਰਤ ਦੇ ਬੱਚੇ ਦੀ ਮੌਤ, ਖ਼ੁਦ ਵੀ ਤੋੜਿਆ ਦਮ

Monday, Mar 14, 2022 - 02:46 PM (IST)

ਬੇਰਹਿਮ ਰੂਸ: ਯੂਕ੍ਰੇਨ 'ਚ ਬੰਬਾਰੀ ਦਰਮਿਆਨ ਜ਼ਖ਼ਮੀ ਹੋਈ ਗਰਭਵਤੀ ਔਰਤ ਦੇ ਬੱਚੇ ਦੀ ਮੌਤ, ਖ਼ੁਦ ਵੀ ਤੋੜਿਆ ਦਮ

ਮਾਰੀਉਪੋਲ/ਯੂਕ੍ਰੇਨ (ਭਾਸ਼ਾ) : ਯੂਕ੍ਰੇਨ ਦੇ ਇਕ ਮੈਟਰਨਿਟੀ ਹਸਪਤਾਲ ਵਿਚ ਰੂਸੀ ਬੰਬ ਧਮਾਕਿਆਂ ਤੋਂ ਬਾਅਦ ਇਕ ਗਰਭਵਤੀ ਔਰਤ ਅਤੇ ਉਸ ਦੇ ਬੱਚੇ ਦੀ ਮੌਤ ਹੋ ਗਈ ਹੈ। ਇਕ ਸਟਰੈਚਰ 'ਤੇ ਔਰਤ ਨੂੰ ਐਂਬੂਲੈਂਸ ਵਿਚ ਲਿਜਾਣ ਦੀਆਂ ਤਸਵੀਰਾਂ ਦੁਨੀਆ ਭਰ ਵਿਚ ਪ੍ਰਸਾਰਿਤ ਹੋਈਆਂ ਸਨ, ਜੋ ਮਨੁੱਖਤਾ ਦੇ ਸਭ ਤੋਂ ਮਾਸੂਮ ਆਤਮਾਹੀਣ ਪ੍ਰਾਣੀ 'ਤੇ ਭਿਆਨਕਤਾ ਦਾ ਪ੍ਰਤੀਕ ਸਨ। ਹਸਪਤਾਲ 'ਤੇ ਹਮਲੇ ਤੋਂ ਬਾਅਦ ਬੀਤੇ ਬੁੱਧਵਾਰ ਨੂੰ ਏਪੀ ਪੱਤਰਕਾਰਾਂ ਵੱਲੋਂ ਸ਼ੂਟ ਕੀਤੀ ਗਈ ਵੀਡੀਓ ਅਤੇ ਤਸਵੀਰਾਂ ਵਿਚ ਔਰਤ ਨੂੰ ਖੂਨ ਲੱਥਪਥ ਢਿੱਡ ਨੂੰ ਸੰਭਾਲਦੇ ਹੋਏ ਦਿਖਾਇਆ ਗਿਆ ਸੀ। ਸਦਮਾਗ੍ਰਸਤ ਇਸ ਔਰਤ ਦੇ ਨਿਰਾਸ਼, ਮੁਰਝਾਏ ਹੋਏ ਚਿਹਰੇ ਤੋਂ ਉਸ ਦੇ ਮਨ ਵਿਚ ਪੈਦਾ ਹੋਇਆ ਡਰ ਸਾਫ਼ ਨਜ਼ਰ ਆ ਰਿਹਾ ਸੀ। ਹੁਣ ਤੱਕ ਦੇ 19 ਦਿਨਾਂ ਦੇ ਯੁੱਧ ਵਿਚ ਇਹ ਯੂਕ੍ਰੇਨ ਖ਼ਿਲਾਫ਼ ਰੂਸ ਦੇ ਸਭ ਤੋਂ ਬੇਰਹਿਮ ਪਲਾਂ ਵਿਚੋਂ ਇਕ ਸੀ।

ਇਹ ਵੀ ਪੜ੍ਹੋ: ਟਰੰਪ ਨੇ ਬਾਈਡੇਨ ਨੂੰ ਦੱਸਿਆ ਕਾਇਰ, ਕਿਹਾ- ‘ਸਾਡੇ ਕੋਲ ਪੁਤਿਨ ਨਾਲ ਗੱਲ ਕਰਨ ਵਾਲਾ ਕੋਈ ਨਹੀਂ’

ਔਰਤ ਨੂੰ ਦੂਜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਜਦੋਂ ਔਰਤ ਨੂੰ ਪਤਾ ਲੱਗਾ ਕਿ ਉਸ ਦਾ ਬੱਚਾ ਨਹੀਂ ਰਿਹਾ ਤਾਂ ਉਸ ਨੇ ਰੋਂਦੇ ਹੋਏ ਡਾਕਟਰਾਂ ਨੂੰ ਕਿਹਾ ਕਿ 'ਮੈਨੂੰ ਵੀ ਮਾਰ ਦਿਓ।' ਸਰਜਨ ਤੈਮੂਰ ਮਾਰਿਨ ਨੇ ਦੇਖਿਆ ਕਿ ਬੰਬ ਧਮਾਕੇ ਕਾਰਨ ਔਰਤ ਦੇ ਸਰੀਰ ਦਾ ਹੇਠਲਾ ਹਿੱਸਾ ਨੁਕਸਾਨਿਆ ਗਿਆ ਅਤੇ ਲਹੂ-ਲੁਹਾਨ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਔਰਤ ਦਾ ਤੁਰੰਤ ਸੀਜੇਰੀਅਨ ਕੀਤਾ ਗਿਆ ਪਰ ਬੱਚੇ ਦੇ ਜ਼ਿੰਦਾ ਹੋਣ ਦੇ ਕੋਈ ਲੱਛਣ ਨਹੀਂ ਸਨ। ਫਿਰ ਕਰੀਬ 30  ਮਿੰਟਾਂ ਬਾਅਦ ਔਰਤ ਦੀ ਵੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਲਦਬਾਜ਼ੀ ਵਿਚ ਉਨ੍ਹਾਂ ਔਰਤ ਦੇ ਪਤੀ ਦਾ ਨਾਂ ਨਹੀਂ ਪੁੱਛਿਆ ਸੀ। ਉਸ ਦੇ ਪਿਤਾ ਆ ਕੇ ਉਸ ਦੀ ਲਾਸ਼ ਲੈ ਗਏ। ਮਾਰਿਨ ਨੇ ਕਿਹਾ ਕਿ ਘੱਟੋ-ਘੱਟ ਕੋਈ ਤਾਂ ਉਸ ਦੀ ਲਾਸ਼ ਨੂੰ ਲੈਣ ਆਇਆ ਅਤੇ ਹੁਣ ਉਹ ਸਮੂਹਿਕ ਕਬਰ ਵਿਚ ਨਹੀਂ ਜਾਵੇਗੀ। 

ਇਹ ਵੀ ਪੜ੍ਹੋ: ਬਰਾਕ ਓਬਾਮਾ ਕੋਰੋਨਾ ਵਾਇਰਸ ਨਾਲ ਸੰਕਰਮਿਤ, PM ਮੋਦੀ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ

ਜ਼ਿਕਰਯੋਗ ਹੈ ਕਿ ਮਾਰੀਉਪੋਲ 'ਚ ਰੂਸੀ ਗੋਲਾਬਾਰੀ 'ਚ ਮਾਰੇ ਗਏ ਲੋਕਾਂ 'ਚੋਂ ਕਈਆਂ ਦੀ ਪਛਾਣ ਨਹੀਂ ਹੋ ਸਕੀ ਅਤੇ ਉੱਥੇ ਚੱਲ ਰਹੇ ਹਾਲਾਤ ਕਾਰਨ ਇਨ੍ਹਾਂ ਲੋਕਾਂ ਨੂੰ ਸਮੂਹਿਕ ਕਬਰਾਂ 'ਚ ਦਫਨਾਉਣਾ ਪਿਆ ਹੈ। ਇਥੇ ਦੱਸ ਦੇਈਏ ਕਿ ਮਾਰੀਉਪੋਲ ਵਿਚ ਹੀ ਇਕ ਹੋਰ ਗਰਭਵਤੀ ਔਰਤ ਨੇ ਸ਼ੁੱਕਰਵਾਰ ਨੂੰ ਸੀਜੇਰੀਅਨ ਰਾਹੀਂ ਆਪਣੀ ਬੱਚੀ ਨੂੰ ਜਨਮ ਦਿੱਤਾ। ਹਾਲਾਂਕਿ ਧਮਾਕੇ 'ਚ ਇਸ ਔਰਤ ਦੇ ਹੱਥਾਂ ਅਤੇ ਪੈਰਾਂ ਦੀਆਂ ਕੁਝ ਉਂਗਲਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਹਨ। ਪੀੜਤਾਂ ਦਾ ਦਾਅਵਾ ਹੈ ਕਿ ਰੂਸੀ ਹਮਲਿਆਂ ਕਾਰਨ ਯੂਕ੍ਰੇਨ ਦੇ ਕਈ ਸ਼ਹਿਰ ਇਸੇ ਤਰ੍ਹਾਂ ਦੀ ਸਥਿਤੀ ਵਿਚ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਭਾਰਤੀ ਵਿਦਿਆਰਥੀਆਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News