ਡਾਕਟਰ ਨੇ ਖੁਦ ਦੀ ਡਿਲਵਰੀ ਰੋਕ ਕਰਵਾਈ ਦੂਜੀ ਔਰਤ ਦੀ ਡਿਲਵਰੀ, ਹੋ ਰਹੀ ਹੈ ਤਾਰੀਫ
Tuesday, Aug 13, 2019 - 04:36 PM (IST)

ਫ੍ਰੈਂਕਫਰਟ— ਡਾਕਟਰ ਭਗਵਾਨ ਦਾ ਰੂਪ ਹੁੰਦਾ ਹੈ ਤੇ ਇਹ ਗੱਲ ਸਿਰਫ ਸਾਡੇ ਦੇਸ਼ 'ਚ ਹੀ ਨਹੀਂ ਬਲਕਿ ਦੁਨੀਆ ਦੇ ਹਰ ਦੇਸ਼ 'ਚ ਲਾਗੂ ਹੁੰਦੀ ਹੈ। ਕਈ ਵਾਰ ਉਲਟ ਹਾਲਾਤਾਂ ਦੇ ਬਾਵਜੂਦ ਡਾਕਟਰ ਆਪਣਾ ਫਰਜ਼ ਨਿਭਾ ਕੇ ਮਿਸਾਲ ਪੇਸ਼ ਕਰਦੇ ਹਨ। ਅਜਿਹੀ ਹੀ ਇਕ ਮਿਸਾਲ ਪੇਸ਼ ਕੀਤੀ ਹੈ ਫ੍ਰੈਂਕਫਰਟ ਦੀ ਡਾਕਟਰ ਨੇ।
ਫ੍ਰੈਂਕਫਰਟ ਦੇ ਕੇਂਚੁਕੀ 'ਚ ਸਥਿਤ ਰਿਜਨਲ ਮੈਡੀਕਲ ਸੈਂਟਰ 'ਚ ਕੰਮ ਕਰਨ ਵਾਲੀ ਡਾਕਟਰ ਅਮਾਂਡਾ ਹੇਜ ਗਰਭਵਤੀ ਸੀ ਤੇ ਦਰਦ ਸ਼ੁਰੂ ਹੋਣ 'ਤੇ ਡਿਲਵਰੀ ਦੀ ਤਿਆਰੀ ਕਰ ਰਹੀ ਸੀ। ਤਦੇ ਉਸ ਨੇ ਕਿਸੇ ਦੂਜੀ ਗਰਭਵਤੀ ਔਰਤ ਦੀਆਂ ਚੀਕਾਂ ਸੁਣੀਆਂ। ਇਸ ਤੋਂ ਬਾਅਦ ਡਾਕਟਰ ਉੱਠੀ ਤੇ ਖੁਦ ਦੀ ਡਿਲਵਰੀ ਕੁਝ ਸਮੇਂ ਲਈ ਰੋਕ ਕੇ ਉਸ ਮਹਿਲਾ ਦੀ ਡਿਲਵਰੀ ਕਰਵਾਈ।
ਮਹਿਲਾ ਮਰੀਜ਼ ਜਿਸ ਦਾ ਨਾਂ ਲੀਹ ਹੈਲੀਡੇ ਜਾਨਸਨ ਸੀ, ਉਹ ਦਰਦ 'ਚ ਸੀ ਪਰ ਆਨ ਕਾਲ ਡਾਕਟਰ ਛੁੱਟੀ 'ਤੇ ਸਨ। ਦੂਜੇ ਪਾਸੇ ਮਹਿਲਾ ਦਾ ਬੱਚਾ ਸਮੇਂ ਤੋਂ ਪਹਿਲਾਂ ਹੋਣ ਵਾਲਾ ਸੀ। ਡਾਕਟਰ ਦੇ ਮੁਤਾਬਕ ਬੱਚੇ ਦੇ ਗਲੇ ਦੇ ਦੁਆਲੇ ਐਂਬਲਿਕਲ ਕਾਰਡ ਲਿਪਟੀ ਹੋਈ ਸੀ। ਉਨ੍ਹਾਂ ਕੋਲ ਜ਼ਿਆਦਾ ਸਮਾਂ ਨਹੀਂ ਸੀ। ਡਾਕਟਰ ਨੇ ਕਿਹਾ ਕਿ ਮੈਂ ਬਿਸਤਰ ਛੱਡਿਆ ਤੇ ਉਸ ਦੇ ਕਮਰੇ 'ਚ ਪਹੁੰਚ ਗਈ। ਉਥੇ ਕੁਝ ਹੀ ਦੇਰ 'ਚ ਔਰਤ ਦੀ ਡਿਲਵਰੀ ਹੋ ਗਈ। ਇਸ ਦੇ ਕੁਝ ਹੀ ਪਲਾਂ ਬਾਅਦ ਉਸ ਨੇ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਮਹਿਲਾ ਡਾਕਟਰ ਨੇ ਖੁਦ ਵੀ ਬੱਚੇ ਨੂੰ ਜਨਮ ਦਿੱਤਾ। ਇਸ ਮਹਿਲਾ ਡਾਕਟਰ ਦੀ ਸੋਸ਼ਲ ਮੀਡੀਆ 'ਤੇ ਜਮ ਕੇ ਤਰੀਫ ਹੋ ਰਹੀ ਹੈ।